ਦੀਪ ਸਿੱਧੂ ਦੀ ਇਹ ਗੱਲ ਸੁਣਨ ਤੋਂ ਬਾਅਦ ਜੱਜ ਨੇ ਜ਼ਮਾਨਤ ਦੇਣ 'ਤੇ ਕਹੀ ਇਹ ਵੱਡੀ ਗੱਲ

ਦੀਪ ਸਿੱਧੂ ਮਾਮਲੇ ਵਿੱਚ ਹੁਣ ਜਲਦ ਅਦਾਲਤ ਸੁਣਾਏਗੀ ਫ਼ੈਸਲਾ, ਹਾਲਾਂਕਿ ਦਿੱਲੀ ਪੁਲਿਸ ਨੇ ਉਸ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ 

ਦੀਪ ਸਿੱਧੂ ਦੀ ਇਹ ਗੱਲ ਸੁਣਨ ਤੋਂ ਬਾਅਦ ਜੱਜ ਨੇ ਜ਼ਮਾਨਤ ਦੇਣ 'ਤੇ ਕਹੀ ਇਹ ਵੱਡੀ ਗੱਲ
ਦੀਪ ਸਿੱਧੂ ਮਾਮਲੇ ਵਿੱਚ ਹੁਣ ਜਲਦ ਅਦਾਲਤ ਸੁਣਾਏਗੀ ਫ਼ੈਸਲਾ, ਹਾਲਾਂਕਿ ਦਿੱਲੀ ਪੁਲਿਸ ਨੇ ਉਸ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ

ਦਿੱਲੀ : 26 ਜਨਵਰੀ ਨੂੰ ਦਿੱਲੀ ਲਾਲ ਕਿੱਲੇ ਹਿੰਸਾ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਦੀਪ ਸਿੱਧੂ ਦੀ ਜ਼ਮਾਨਤ  ਪਟੀਸ਼ਨ 'ਤੇ ਮੁੜ ਤੋਂ ਅਦਾਲਤ ਵਿੱਚ ਹੁਣ ਸੁਣਵਾਈ ਹੋਈ, ਇਸ ਦੌਰਾਨ ਦਿੱਲੀ ਪੁਲਿਸ ਨੇ ਦੀਪ ਸਿੱਧੂ ਦੀ ਜ਼ਮਾਨਤ ਦਾ ਵਿਰੋਧ ਕਰਦੇ ਹੋਏ ਕਿਹਾ ਇਸ ਨਾਲ ਜਾਂਚ 'ਤੇ ਅਸਰ ਪਵੇਗਾ ਉਧਰ ਦੀਪ ਸਿੱਧੂ ਨੇ ਆਪਣੇ ਬਚਾਅ ਵਿੱਚ ਵੱਡੀ ਗੱਲ ਕਹੀ ਜਿਸ ਤੋਂ ਬਾਅਦ ਅਦਾਲਤ ਨੇ ਦੱਸਿਆ ਕੀ ਕਦੋਂ ਹੁਣ ਜ਼ਮਾਨਤ ਦੀ ਪਟੀਸ਼ਨ 'ਤੇ ਫ਼ੈਸਲਾ ਸੁਣਾਏਗਾ

ਦੀਪ ਸਿੱਧੂ ਨੇ ਅਦਾਲਤ ਵਿੱਚ ਕਹੀ ਇਹ ਗੱਲਾਂ

ਦੀਪ ਸਿੱਧੂ ਨੇ ਅਦਾਲਤ ਨੂੰ ਦੱਸਿਆ ਕੀ ਉਹ ਹਿੰਸਾ ਵਿੱਚ ਸ਼ਾਮਲ ਨਹੀਂ ਸੀ ਅਤੇ ਉਹ ਜ਼ਿੰਮੇਵਾਰ ਨਾਗਰਿਕ ਹੈ ਸਿਰਫ਼ ਪ੍ਰਦਰਸ਼ਨ ਨਾਲ ਜੁੜਿਆ ਸੀ ਉਸ ਨੂੰ ਤਾਂ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ, ਦੀਪ ਸਿੱਧੂ ਦੇ ਵਕੀਲ ਨੇ ਕਿਹਾ ਕੀ ਉਹ ਕਿਸੇ ਵੀ ਕਿਸਾਨ ਜਥੇਬੰਦੀਆਂ ਨਾਲ ਨਹੀਂ ਜੁੜਿਆ ਹੈ, ਵਕੀਲ ਨੇ ਕਿਹਾ ਅਜਿਹਾ ਕੋਈ ਸਬੂਤ ਨਹੀਂ ਹੈ ਜਿਸ ਨਾਲ ਇਹ ਸਾਬਿਤ ਹੋਵੇ ਕੀ ਦੀਪ ਸਿੱਧੂ  ਲਾਲ ਕਿੱਲੇ  ਵਿੱਚ ਸ਼ਾਮਲ ਸੀ, ਦੀਪ ਸਿੱਧੂ ਦੇ ਵਕੀਲ ਨੇ ਪੁੱਛਿਆ FIR ਵਿੱਚ ਆਰਮਸ ਐਕਟ ਦੀ ਧਾਰਾ ਕਿਉਂ ਜੋੜੀ ਗਈ ? ਜਦਕਿ ਕੋਈ ਹਥਿਆਰ ਨਹੀਂ ਸੀ,  ਵਕੀਲ ਨੇ ਕਿਹਾ FIR ਵਿੱਚ ਦੱਸਿਆ ਗਿਆ ਕਿ 26 ਜਨਵਰੀ ਦੁਪਹਿਰ 12 ਵਜੇ 1 ਹਜ਼ਾਰ ਲੋਕ ਲਾਲ ਕਿੱਲੇ ਪਹੁੰਚੇ ਜਦਕਿ 12: 15 ਮਿੰਟ 'ਤੇ  ਲਾਹੌਰੀ ਗੇਟ ਦੇ ਕੋਲ ਬੈਰੀਕੇਟ ਤੋੜੇ ਗਏ, ਦੀਪ ਸਿੱਧੂ ਨੇ ਦੱਸਿਆ ਕੀ ਉਹ ਲਾਲ ਕਿੱਲੇ ਬਹੁਤ ਬਾਅਦ ਵਿੱਚ ਪਹੁੰਚਿਆ, ਫ਼ੋਨ ਰਿਕਾਰਡ ਨਾਲ ਇਸ ਦੀ ਤਸਦੀਕ ਹੋ ਚੁੱਕੀ ਹੈ, ਸਿਰਫ਼ ਇੰਨਾਂ ਹੀ ਵਕੀਲ ਨੇ ਦੱਸਿਆ ਦੀਪ ਸਿੱਧੂ ਤਾਂ ਲੋਕਾਂ ਨੂੰ ਸ਼ਾਂਤ ਕਰਵਾ ਰਿਹਾ ਸੀ, ਇੰਨਾਂ ਦਲੀਲਾਂ ਨੂੰ ਸੁਣ ਤੋਂ ਬਾਅਦ ਜੱਜ ਨੇ ਦੀਪ ਸਿੱਧੂ ਨੂੰ ਇਹ ਸਾਰਾ ਕੁੱਝ ਲਿੱਖਿਤ ਵਿੱਚ ਦੇਣ ਨੂੰ ਕਿਹਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ 15 ਅਪ੍ਰੈਲ ਨੂੰ ਦੀਪ ਸਿੱਧੂ ਦੀ ਜ਼ਮਾਨਤ ਪਟੀਸ਼ਨ 'ਤੇ ਫ਼ੈਸਲਾ ਸੁਣਾ ਦੇਵੇਗੀ