26 ਜਨਵਰੀ ਨੂੰ ਲਾਲ ਕਿੱਲੇ ਦੇ ਇਸ ਦਰਵਾਜ਼ੇ ਨੂੰ ਤੁੜਵਾਉਣ ਦਾ ਸਾਜ਼ਿਸ਼ਕਰਤਾ ਹੁਸ਼ਿਆਰਪੁਰ ਤੋਂ ਗਿਰਫ਼ਤਾਰ,50 ਹਜ਼ਾਰ ਦਾ ਸੀ ਇਨਾਮ
Advertisement

26 ਜਨਵਰੀ ਨੂੰ ਲਾਲ ਕਿੱਲੇ ਦੇ ਇਸ ਦਰਵਾਜ਼ੇ ਨੂੰ ਤੁੜਵਾਉਣ ਦਾ ਸਾਜ਼ਿਸ਼ਕਰਤਾ ਹੁਸ਼ਿਆਰਪੁਰ ਤੋਂ ਗਿਰਫ਼ਤਾਰ,50 ਹਜ਼ਾਰ ਦਾ ਸੀ ਇਨਾਮ

ਦਿੱਲੀ ਪੁਲਿਸ ਨੇ ਲਾਲ ਕਿੱਲੇ ਹਿੰਸਕ ਮਾਮਲੇ ਵਿੱਚ ਇਕਬਾਲ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਹੈ, ਲੁਧਿਆਣਾ ਦਾ ਹੈ ਵਸਨੀਕ

ਦਿੱਲੀ ਪੁਲਿਸ ਨੇ ਲਾਲ ਕਿੱਲੇ ਹਿੰਸਕ ਮਾਮਲੇ ਵਿੱਚ ਇਕਬਾਲ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਹੈ, ਲੁਧਿਆਣਾ ਦਾ ਹੈ ਵਸਨੀਕ

ਹੁਸ਼ਿਆਰਪੁਰ  : 26 ਜਨਵਰੀ ਨੂੰ  ਦਿੱਲੀ ਹਿੰਸਾ ਦੇ ਮੁਲਜ਼ਮਾਂ 'ਤੇ  ਪੁਲਿਸ ਲਗਾਤਾਰ ਸ਼ਿਕੰਜਾ ਕਸ ਰਹੀ ਹੈ।  ਦੀਪ ਸਿੱਧੂ ਤੇ ਸੁਖਦੇਵ ਸਿੰਘ ਤੋਂ ਬਾਅਦ ਹੁਣ ਪੁਲਿਸ ਦੀ ਸਪੈਸ਼ਲ ਸੈੱਲ ਨੇ ਮੁਲਜ਼ਮ ਇਕਬਾਲ ਸਿੰਘ ਨੂੰ ਵੀ ਹੁਸ਼ਿਆਰਪੁਰ ਤੋਂ ਕਾਬੂ ਕਰ ਲਿਆ ਹੈ। ਜਾਣਕਾਰੀ ਮੁਤਾਬਿਕ ਇਕਬਾਲ ਸਿੰਘ ਨੂੰ ਮੰਗਲਵਾਰ ਦੀ ਰਾਤ ਗਿਫ਼ਤਾਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਇਕਬਾਲ ਸਿੰਘ ਦੇ ਸਿਰ 50 ਹਜ਼ਾਰ ਰੁਪਏ ਦਾ ਇਨਾਮ ਸੀ। ਲੁਧਿਆਣਾ ਦਾ ਰਹਿਣ ਵਾਲਾ ਹੈ ਇਕਬਾਲ। ਲਾਲ ਕਿੱਲੇ 'ਤੇ ਝੰਡਾ ਫਹਿਰਾਉਣ ਵਾਲਾ  ਇਕਬਾਲ ਸਿੰਘ 26 ਤਰੀਕ ਤੋਂ ਹੀ  ਫ਼ਰਾਰ ਹੈ। ਦਿੱਲੀ ਪੁਲਿਸ ਨੇ ਇਕਬਾਲ ਦੇ ਘਰ 'ਚ ਵੀ ਛਾਪੇਮਾਰੀ ਕੀਤੀ ਸੀ।

26 ਜਨਵਰੀ ਨੂੰ ਇਕਬਾਲ ਸਿੰਘ ਨੇ ਕੀ ਕੀਤਾ ਸੀ?

ਜਾਣਕਾਰੀ ਮੁਤਾਬਕ ਇਕਬਾਲ ਸਿੰਘ ਦਿੱਲੀ ਲਾਲ ਕਿੱਲੇ ਹਿੰਸਾ ਮਾਮਲੇ ਦਾ ਵੱਡਾ ਸਾਜ਼ਿਸ਼ਕਰਤਾ ਸੀ। ਉਹ ਲਾਲ ਕਿੱਲੇ ਤੋਂ ਲਗਾਤਾਰ ਫੇਸਬੁੱਕ ਲਾਈਵ ਕਰ ਕੇ ਲੋਕਾਂ ਨੂੰ ਭੜਕਾ ਰਿਹਾ ਸੀ। ਪੁਲਿਸ ਨੂੰ ਮਿਲੇ ਵੀਡੀਓ ਤੋਂ ਇਸਦਾ ਖ਼ੁਲਾਸਾ ਹੋਇਆ ਹੈ। SIT ਮੁਤਾਬਕ ਇਕਬਾਲ ਸਿੰਘ  ਨੇ ਲਾਲ ਕਿੱਲੇ ਅੰਦਰ ਭੀੜ ਨੂੰ ਉਕਸਾ ਕੇ ਲਾਹੌਰ ਗੇਟ ਤੁੜਵਾਉਣ ਦੀ ਕੋਸ਼ਿਸ਼ ਵੀ ਕੀਤੀ ਸੀ।

ਦੱਸ ਦਈਏ ਕਿ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲੇ 'ਤੇ ਕੇਸਰੀ ਝੰਡਾ ਚੜ੍ਹਾਉਣ ਦੇ ਮਾਮਲੇ ਵਿੱਚ ਗ੍ਰਿਫਤਾਰੀਆਂ ਦਾ ਸਿਲਸਿਲਾ ਜਾਰੀ ਹੈ। ਇਸ ਤੋਂ ਪਹਿਲਾਂ ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ ਕਰਨਾਲ ਤੋਂ ਗ੍ਰਿਫਤਾਰ ਕੀਤਾ ਗਿਆ, ਚੰਡੀਗੜ੍ਹ ਤੋਂ ਸੁਖਦੇਵ ਸਿੰਘ ਨੂੰ ਅਤੇ ਹੁਣ ਹੁਸ਼ਿਆਰਪੁਰ ਤੋਂ ਇਕਬਾਲ ਸਿੰਘ ਦੀ ਗ੍ਰਿਫਤਾਰੀ ਹੋਈ ਹੈ। ਤਿੰਨਾਂ 'ਤੇ ਲੜੀਵਾਰ ਦਿੱਲੀ ਪੁਲਿਸ ਨੇ 1,00,000, 50,000 ਅਤੇ 50,000 ਰੁਪਏ ਦਾ ਇਨਾਮ ਰੱਖਿਆ ਸੀ।

ਸੂਤਰਾਂ ਮੁਤਾਬਕ ਦਿੱਲੀ ਪੁਲਿਸ ਕੋਲ ਕਈ ਵੀਡੀਓ ਹਨ ਤੇ ਉਨ੍ਹਾਂ ਰਾਹੀਂ ਹੀ ਲਾਲ ਕਿਲੇ 'ਤੇ ਕੇਸਰੀ ਝੰਡਾ ਲਹਿਰਾਉਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਬਹਿਰਹਾਲ ਇਨ੍ਹਾਂ ਤੋਂ ਇਲਾਵਾ ਦਿੱਲੀ ਪੁਲਿਸ ਦੇ ਨਿਸ਼ਾਨੇ ਉੱਤੇ ਹੋਰ ਵੀ ਕਈ ਲੋਕ ਹਨ ਜਿਨ੍ਹਾਂ 'ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ। ਇਕਬਾਲ ਸਿੰਘ ਦਾ ਵੀ ਇੱਕ ਵੀਡੀਓ ਹੀ ਵਾਇਰਲ ਹੋਇਆ ਸੀ।

ਜ਼ਿਕਰਯੋਗ ਹੈ ਕਿ 15 ਦਿਨਾਂ ਬਾਅਦ ਦੀਪ ਸਿੱਧੂ ਦੀ ਕਰਨਾਲ ਤੋਂ ਹੋਈ ਗਿਰਫ਼ਤਾਰੀ ਤੋਂ ਬਾਅਦ ਅਦਾਲਤ ਵਿੱਚ ਵੀ ਪੇਸ਼ ਕੀਤਾ ਗਿਆ। ਪੁਲਿਸ ਨੂੰ ਉਸ ਦਾ 7 ਦਿਨ ਦਾ ਰਿਮਾਂਡ ਵੀ ਮਿਲ ਗਿਆ ਹੈ। ਪੁੱਛਗਿੱਛ ਦੌਰਾਨ ਕਈ ਚੀਜ਼ਾਂ ਸਾਹਮਣੇ ਵੀ ਆ ਗਈਆਂ ਹਨ। ਸੂਤਰ ਦੱਸਦੇ ਹਨ ਕਿ ਦੀਪ ਸਿੱਧੂ ਨੇ ਦੱਸਿਆ ਕਿ ਉਹ ਕਈ ਵਾਰ ਬਾਰਡਰ ਉੱਤੇ ਲੱਖਾ ਸਿਧਾਨਾ ਨੂੰ ਵੀ ਮਿਲਿਆ ਸੀ। 26 ਜਨਵਰੀ ਦੀ ਘਟਨਾ ਤੋਂ ਬਾਅਦ ਡਰ ਕਰ ਕੇ ਉਸ ਨੇ ਆਪਣਾ ਫੋਨ ਵੀ ਸੁੱਟ ਦਿੱਤਾ ਸੀ। ਪੁਲਿਸ ਤੋਂ ਲੁਕਣ ਲਈ ਲਗਾਤਾਰ ਆਪਣੇ ਦੋਸਤਾਂ ਦੇ ਮੋਬਾਈਲ ਤੋਂ ਗੱਲਬਾਤ ਕਰ ਰਿਹਾ ਸੀ। ਮੁਕੱਦਮਾ ਦਰਜ ਹੋਣ ਤੋਂ ਬਾਅਦ ਸਿੱਧੂ ਪੰਜਾਬ, ਯੂਪੀ, ਝਾਰਖੰਡ, ਹਿਮਾਚਲ ਪ੍ਰਦੇਸ਼, ਹਰਿਆਣਾ ਤੇ ਮਹਾਰਾਸ਼ਟਰ ਵਿਚ ਲੁਕਦਾ ਰਿਹਾ।

 

 

 

Trending news