ਨੀਰਜ ਗੌਰ/ਦਿੱਲੀ : ਦਿੱਲੀ ਪੁਲਿਸ ਨੇ ਲਾਲ ਕਿੱਲਾ ਹਿੰਸਾ ਨੂੰ ਲੈਕੇ ਅਹਿਮ 'ਤੇ ਵੱਡੀ ਗਿਰਫ਼ਤਾਰੀ ਕੀਤੀ ਹੈ, ਪਿਛਲੇ 1 ਮਹੀਨੇ ਤੋਂ ਪੁਲਿਸ ਦੀ ਨਜ਼ਰਾ ਤੋਂ ਲੁੱਕ ਰਹੇ ਜਸਪ੍ਰੀਤ ਸਿੰਘ ਨੂੰ ਦਿੱਲੀ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ, 29 ਸਾਲ ਦੇ ਜਸਪ੍ਰੀਤ ਦਾ ਦਿੱਲੀ ਹਿੰਸਾ ਨੂੰ ਅਹਿਮ ਰੋਲ ਮੰਨਿਆ ਜਾ ਰਿਹਾ ਹੈ, ਉਹ ਗਿਰਫ਼ਤਾਰ ਮਨਪ੍ਰੀਤ ਸਿੰਘ ਦੇ ਨਾਲ ਸੀ, ਪੁਲਿਸ ਮੁਤਾਬਿਕ ਜਸਪ੍ਰੀਤ ਸਿੰਘ ਦਾ ਹਿੰਸਾ ਅਤੇ ਝੰਡਾ ਲਹਿਰਾਉਣ ਨੂੰ ਲੈਕੇ ਅਹਿਮ ਰੋਲ ਸੀ
ਜਸਪ੍ਰੀਤ ਸਿੰਘ ਇਸ ਤਰ੍ਹਾਂ ਗਿਰਫ਼ਤਾਰ ਹੋਇਆ
ਦਿੱਲੀ ਪੁਲਿਸ ਨੇ ਲਾਲ ਕਿੱਲੇ 'ਤੇ ਹੋਈ ਹਿੰਸਾ ਨੂੰ ਲੈਕੇ ਕਈ ਫ਼ੋਟੋਆਂ ਜਾਰੀ ਕੀਤੀਆਂ ਸਨ ਇਸ ਵਿੱਚ ਮਨਪ੍ਰੀਤ ਅਤੇ ਜਸਪ੍ਰੀਤ ਦੀ ਵੀ ਇੱਕ ਫ਼ੋਟੋ ਸੀ, ਫ਼ੋਟੋ ਵਿੱਚ ਦੋਵਾਂ ਦੇ ਹੱਥਾਂ ਵਿੱਚ ਤਲਵਾਰਾਂ ਸਨ ਅਤੇ ਉਹ ਦੋਵੇਂ ਝੰਡਾ ਲਹਿਰਾਉਣ ਨੂੰ ਲੈਕੇ ਇੱਕ ਗੰਬਦ 'ਤੇ ਚੜੇ ਹੋਏ ਸਨ, ਜਸਪ੍ਰੀਤ ਮਨਪ੍ਰੀਤ ਦੇ ਨਾਲ ਖੜਾਂ ਹੋਇਆ ਸੀ, ਪੁਲਿਸ ਨੇ ਮਨਪ੍ਰੀਤ ਨੂੰ ਤਾਂ ਗਿਰਫ਼ਤਾਰ ਕਰ ਲਿਆ ਸੀ ਪਰ ਜਸਪ੍ਰੀਤ ਪੁਲਿਸ ਦੀ ਪਹੁੰਚ ਤੋਂ ਬਾਹਰ ਸੀ ਹੁਣ ਪੁਲਿਸ ਨੇ ਰੂਪਨਗਰ ਇਲਾਕੇ ਤੋਂ ਜਸਪ੍ਰੀਤ ਨੂੰ ਗਿਰਫ਼ਤਾਰ ਕੀਤਾ ਹੈ
ਜਸਪ੍ਰੀਤ ਤੋਂ ਦਿੱਲੀ ਪੁਲਿਸ ਦੇ ਸਵਾਲ
ਦਿੱਲੀ ਪੁਲਿਸ ਹੁਣ ਮਨਪ੍ਰੀਤ ਅਤੇ ਜਸਪ੍ਰੀਤ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛ-ਗਿੱਛ ਕਰੇਗੀ ਅਤੇ ਇਸ ਗੱਲ ਤਾਂ ਪਤਾ ਲਗਾਉਣ ਦੀ ਕੋਸ਼ਿਸ਼ ਹੋਵੇਗੀ ਕੀ ਆਖ਼ਿਰ ਇਹ ਦੋਵੇਂ ਕਿਸ ਦੇ ਕਹਿਣ 'ਤੇ ਲਾਲ ਕਿੱਲੇ ਪਹੁੰਚੇ ਸਨ ਅਤੇ ਇੰਨਾਂ ਨੇ ਕਿਸ ਦੇ ਕਹਿਣ 'ਤੇ ਝੰਡਾ ਫਹਿਰਾਇਆ ਸੀ, ਪੁਲਿਸ ਨੂੰ ਜਾਣਕਾਰੀ ਮਿਲੀ ਸੀ ਸਿੱਖ ਫ਼ਾਰ ਜਸਟਿਸ ਵੱਲੋਂ ਲਾਲ ਕਿੱਲੇ 'ਤੇ ਝੰਡਾ ਫਹਿਰਾਉਣ ਨੂੰ ਲੈਕ ਇਨਾਸ ਦਾ ਐਲਾਨ ਕੀਤਾ ਸੀ, ਤਫ਼ਤੀਸ਼ ਦੌਰਾਨ ਪੁਲਿਸ ਮਨਪ੍ਰੀਤ ਅਤੇ ਜਸਪ੍ਰੀਤ ਦੇ SFJ ਦੇ ਨਾਲ ਸੰਬੰਧਾਂ ਦੀ ਵੀ ਜਾਂਚ ਕਰੇਗੀ, ਇਸ ਤੋਂ ਪਹਿਲਾਂ ਦੀਪ ਸਿੱਧੂ, ਇਕਬਾਲ ਸਿੰਘ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਸੀ ਅਤੇ ਕਈ ਰਾਊਂਡ ਪੁੱਛ-ਗਿੱਛ ਹੋ ਚੁੱਕੀ ਹੈ ਜਦਕਿ ਲੱਖਾ ਸਿਧਾਣਾ ਹੁਣ ਵੀ ਪੁਲਿਸ ਦੀ ਗਿਰਫ਼ਤ ਤੋਂ ਬਾਹਰ ਅਤੇ ਉਸ 'ਤੇ 1 ਲੱਖ ਦਾ ਇਨਾਮ ਰੱਖਿਆ ਹੈ