ਲਾਲ ਕਿੱਲੇ ਦੀ ਸਾਜ਼ਿਸ਼ ਇਸ ਮੋਬਾਈਲ ਫ਼ੋਨ ਦੇ ਜ਼ਰੀਏ ਰਚੀ ਗਈ,1 ਲੱਖ ਦਸਤਾਵੇਜ਼ ਤੇ ਕੋਰਡ ਵਰਡ ਤੋਂ ਵੱਡਾ ਖ਼ੁਲਾਸਾ

 26 ਜਨਵਰੀ ਦੀ ਹਿੰਸਾ ਨੂੰ ਲੈਕੇ ਦਿੱਲੀ ਪੁਲਿਸ ਨੇ ਦਸਤਾਵੇਜ਼ ਬਰਾਮਦ ਕੀਤੇ ਨੇ ਜਿਸ ਵਿੱਚ ਲਿਖਿਆ ਹੈ ਕਿ ਮੌਕਾ ਮਿਲ ਦੇ ਹੀ ਲਾਲ ਕਿੱਲੇ 'ਤੇ ਝੰਡਾ ਫਹਿਰਾ ਦਿੱਤਾ ਜਾਵੇ

 ਲਾਲ ਕਿੱਲੇ ਦੀ ਸਾਜ਼ਿਸ਼ ਇਸ ਮੋਬਾਈਲ ਫ਼ੋਨ ਦੇ ਜ਼ਰੀਏ ਰਚੀ ਗਈ,1 ਲੱਖ ਦਸਤਾਵੇਜ਼ ਤੇ ਕੋਰਡ ਵਰਡ ਤੋਂ ਵੱਡਾ ਖ਼ੁਲਾਸਾ
26 ਜਨਵਰੀ ਦੀ ਹਿੰਸਾ ਨੂੰ ਲੈਕੇ ਦਿੱਲੀ ਪੁਲਿਸ ਨੇ ਦਸਤਾਵੇਜ਼ ਬਰਾਮਦ ਕੀਤੇ ਨੇ ਜਿਸ ਵਿੱਚ ਲਿਖਿਆ ਹੈ ਕਿ ਮੌਕਾ ਮਿਲ ਦੇ ਹੀ ਲਾਲ ਕਿੱਲੇ 'ਤੇ ਝੰਡਾ ਫਹਿਰਾ ਦਿੱਤਾ ਜਾਵੇ

ਦਿੱਲੀ : ਲਾਲ ਕਿੱਲੇ 'ਤੇ ਝੰਡਾ ਫਹਿਰਾਉਣ ਦੇ ਮਾਮਲੇ ਵਿੱਚ ਮੋਬਾਈਲ ਫ਼ੋਨ ਦੇ ਨਾਲ ਵੱਡਾ ਖ਼ੁਲਾਸਾ ਹੋਇਆ ਹੈ, ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲਾਲ ਕਿੱਲੇ 'ਤੇ ਝੰਡਾ ਫਹਿਰਾਉਣ ਦੀ ਸਾਜ਼ਿਸ਼ ਪਹਿਲਾਂ ਹੀ ਰਚੀ ਜਾ ਚੁੱਕੀ ਸੀ ਅਤੇ ਇਹ ਸਾਰਾ ਖ਼ੁਲਾਸਾ ਇੱਕ ਮੋਬਾਈਲ ਫ਼ੋਨ ਦੇ ਜ਼ਰੀਏ ਹੋਇਆ ਹੈ

ਮੋਬਾਈਲ ਫ਼ੋਨ ਨੇ ਖੋਲੇ ਰਾਜ਼

ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ 2 ਲੋਕਾਂ ਨੂੰ 2020 ਵਿੱਚ ਗਿਰਫ਼ਤਾਰ ਕੀਤਾ ਸੀ, ਜਿਸ ਦੇ ਬਾਅਦ ਸਪੈਸ਼ਲ ਸੈਲ ਨੇ UAPA ਦੇ ਤਹਿਤ ਪਟਿਆਲਾ ਹਾਊਸ ਕੋਰਟ ਵਿੱਚ ਚਾਰਜਸ਼ੀਟ ਫਾਈਲ ਕੀਤੀ ਹੈ, ਇਸ ਵਿੱਚ ਇੱਕ ਦਾ ਨਾਂ ਭੁਪਿੰਦਰ ਸਿੰਘ ਅਤੇ ਦੂਜਾ ਕੁਲਵੰਤ ਸਿੰਘ ਹੈ

ਦੋਵਾਂ ਦਾ ਸਬੰਧ ਕੈਨੇਡਾ,ਬੈਲਜੀਅਮ,ਪਾਕਿਸਤਾਨ ਵਿੱਚ ਬੈਠੇ ਲੋਕਾਂ ਨਾਲ ਹੈ, ਭੁਪਿੰਦਰ ਅਤੇ ਕੁਲਵੰਤ ਦੋਵੇਂ  ਜਦੋਂ ਫ਼ੋਨ ਤੇ ਆਪਸ ਵਿੱਚ ਗੱਲ ਕਰਦੇ ਸਨ ਤਾਂ ਕੋਰਡ ਵਰਡ ਦੀ ਵਰਤੋਂ ਕਰਦੇ ਸਨ,ਜਿਸ ਵਿੱਚ ਹਥਿਆਰ ਨੂੰ ਮੈਡੀਸੀਨ ਬੋਲਦੇ ਸਨ, ਦੋਵਾਂ ਦੇ ਮੋਬਾਈਲ ਤੋਂ 1 ਲੱਖ ਤੋਂ ਵਧ ਫ਼ੋਟੋ ਗਰਾਫ਼ ਅਤੇ ਦਸਤਾਵੇਜ ਬਰਾਮਦ ਕੀਤੇ ਜਾ ਚੁੱਕੇ ਨੇ ਜਿਸ ਵਿੱਚ ਪਹਿਲਾਂ ਤੋਂ ਲਾਲ ਕਿੱਲੇ  'ਤੇ ਝੰਡਾ ਫਹਿਰਾਉਣ ਦੀ ਸਾਜਿਸ਼ ਦਾ ਖ਼ੁਲਾਸਾ ਹੋਇਆ ਹੈ, ਦਸਤਾਵੇਜ਼ ਵਿੱਚ ਲਿਖਿਆ ਹੈ ਕਿ ਜਿਵੇਂ ਹੀ ਮੌਕਾ ਮਿਲੇਗਾ ਲਾਲ ਕਿੱਲੇ 'ਤੇ ਝੰਡਾ ਫਹਿਰਾ ਦਿੱਤਾ ਜਾਵੇਗਾ ਜਿਵੇਂ ਅਸੀਂ 3 ਸਤੰਬਰ 2020  ਵਿੱਚ ਰਾਏਕੋਟ ਵਿੱਚ ਫਹਿਰਾਇਆ ਸੀ, ਇਹ ਦੋਵੇਂ SFJ ਦੇ ਸੰਪਰਕ ਵਿੱਚ ਸਨ  

26 ਜਨਵਰੀ ਨੂੰ ਹੋਈ ਹਿੰਸਾ ਦੇ ਲਈ ਦਿੱਲੀ ਪੁਲਿਸ ਨੇ ਦੀਪ ਸਿੱਧੂ,ਇਕਬਾਲ ਸਿੰਘ ਸਮੇਤ ਕਈ ਲੋਕਾਂ ਨੂੰ ਗਿਰਫ਼ਤਾਰ ਕੀਤਾ ਹੈ, ਦੀਪ ਸਿੱਧੂ ਤੋਂ ਪੁਲਿਸ ਨੇ 14 ਦਿਨ ਪੁੱਛ ਗਿੱਛ ਕੀਤੀ ਹੈ ਅਤੇ ਹੁਣ ਉਸ ਨੂੰ ਜੁਡੀਸ਼ਲ ਕਸਟਡੀ ਵਿੱਚ ਭੇਜ ਦਿੱਤਾ ਗਿਆ ਹੈ, ਜਦਕਿ ਲੱਖਾ ਸਰਧਾਣਾ ਹੁਣ ਵੀ ਪੁਲਿਸ ਦੀ ਗਿਰਫ਼ਤ ਤੋਂ ਬਾਹਰ ਹੈ,ਬਠਿੰਡਾ ਵਿੱਚ 23 ਫਰਵਰੀ ਨੂੰ ਲੱਖਾ ਸਿਧਾਣਾ ਨੇ ਰੈਲੀ ਕੀਤੀ ਸੀ ਪਰ ਪੁਲਿਸ ਉਸ ਨੂੰ ਗਿਰਫ਼ਤਾਰ ਨਹੀਂ ਕਰ ਸਕੀ ਹੈ,ਦਿੱਲੀ ਪੁਲਿਸ ਦੀ ਇੱਕ ਟੀਮ ਪੰਜਾਬ ਵਿੱਚ ਹੀ ਹੈ ਅਤੇ ਲੱਖਾ ਸਿਧਾਣਾ 'ਤੇ 1 ਲੱਖ ਦਾ ਇਨਾਮ ਰੱਖਿਆ ਹੈ, ਸਿਰਫ਼ ਇੰਨਾਂ ਹੀ ਨਹੀਂ ਲੱਖਾ ਸਿਧਾਣਾ ਦਾ ਫ਼ੇਸਬੁੱਕ ਐਕਾਉਂਟ ਵੀ ਭਾਰਤ ਵਿੱਚ ਬੰਦ ਕਰ ਦਿੱਤਾ ਗਿਆ ਹੈ ਜਿਸ ਦੇ ਜ਼ਰੀਏ ਉਹ ਆਪਣੇ ਹਿਮਾਇਤਿਆਂ ਨਾਲ ਗੱਲਬਾਤ ਕਰਦਾ ਸੀ