ਮਹਿਲਾ ਡੇਰਾ ਪ੍ਰੇਮੀ ਦੇ ਵੱਡੇ ਇਲਜ਼ਾਮ, ਜਾਣੋ HC ਵਿੱਚ ਕੀਤੇ ਕੀ ਵੱਡੇ ਖ਼ੁਲਾਸੇ
Advertisement

ਮਹਿਲਾ ਡੇਰਾ ਪ੍ਰੇਮੀ ਦੇ ਵੱਡੇ ਇਲਜ਼ਾਮ, ਜਾਣੋ HC ਵਿੱਚ ਕੀਤੇ ਕੀ ਵੱਡੇ ਖ਼ੁਲਾਸੇ

 ਮਹਿਲਾ ਡੇਰਾ ਪ੍ਰੇਮੀ ਨੇ ਹਰਿਆਣਾ ਸਰਕਾਰ ਅਤੇ ਡੇਰਾ ਪ੍ਰਬੰਧਕਾਂ ਤੇ ਲਗਾਏ ਇਲਜ਼ਾਮ ਹੁਣ ਹਾਈਕੋਰਟ ਦੀ ਫੁੱਲ ਬੈਂਚ ਕਰੇਗੀ ਸੁਣਵਾਈ

 ਮਹਿਲਾ ਡੇਰਾ ਪ੍ਰੇਮੀ ਨੇ ਹਰਿਆਣਾ ਸਰਕਾਰ ਅਤੇ ਡੇਰਾ ਪ੍ਰਬੰਧਕਾਂ ਤੇ ਲਗਾਏ ਇਲਜ਼ਾਮ ਹੁਣ ਹਾਈਕੋਰਟ ਦੀ ਫੁੱਲ ਬੈਂਚ ਕਰੇਗੀ ਸੁਣਵਾਈ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ  : ਪੰਜਾਬ ਦੀ ਰਹਿਣ ਵਾਲੀ ਮਹਿਲਾ ਡੇਰਾ ਪ੍ਰੇਮੀ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਲੈਕੇ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਪਈ ਹੈ, ਮਹਿਲਾ ਵੱਲੋਂ ਦਰਜ ਕੀਤੀ ਗਈ ਮੰਗ ਵਿੱਚ ਕਿਹਾ ਗਿਆ ਹੈ ਕਿ ਗੁਰਮੀਤ ਰਾਮ ਰਹੀਮ ਨੂੰ ਇੱਕ ਸਾਜਿਸ਼ ਤਹਿਤ ਕਤਲ ਅਤੇ ਬਲਾਤਕਾਰ ਮਾਮਲੇ ਵਿੱਚ ਫਸਾ ਕੇ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ,  ਮਾਮਲੇ ਦੀ ਜਾਂਚ ਨੂੰ ਲੈ ਕੇ ਦਰਜ ਜਨਹਿਤ ਮੰਗ  'ਤੇ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਫੁੱਲ ਬੈਂਚ ਸੁਣਵਾਈ ਕਰੇਗੀ।

 ਇਹ ਮਾਮਲਾ ਚੀਫ਼ ਜਸਟਿਸ ਦੀ ਬੈਂਚ ਸਾਹਮਣੇ ਸੁਣਵਾਈ ਲਈ ਆਇਆ ਤਾਂ ਬੈਂਚ ਨੇ ਕਿਹਾ ਕਿ ਰਾਮ ਰਹੀਮ ਮਾਮਲੇ ਨਾਲ ਜੁੜੀਆਂ ਕਈ ਜਨਹਿਤ ਪਟੀਸ਼ਨਾਂ  ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਿਚਾਰਾਧੀਨ ਹਨ। ਅਜਿਹੇ ਵਿੱਚ ਇਹ ਮੰਗ ਵੀ ਫੁੱਲ ਬੈਂਚ ਨੂੰ ਰੈਫ਼ਰ ਕਰ ਦਿੱਤੀ ਜਾਂਦੀ ਹੈ।

ਮਹਿਲਾ ਨੇ ਲਗਾਏ ਇਹ ਇਲਜ਼ਾਮ 

ਇਸ ਮਾਮਲੇ ਵਿੱਚ ਦਰਜ ਮੰਗ ਵਿੱਚ ਕਿਹਾ ਗਿਆ ਹੈ ਕਿ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਰਕਾਰਾਂ ਵੱਲੋਂ ਪਰੇਸ਼ਾਨੀ ਕੀਤਾ ਗਿਆ ਹੈ। ਡੇਰਾ ਸਿਰਸਾ ਦੀ ਮੈਨੇਜਮੈਂਟ, ਵਕੀਲਾਂ ਅਤੇ CBI ਦੇ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਮੰਗ ਕਰਦੇ ਹੋਏ ਪੰਜਾਬ ਦੇ ਰੂਪਨਗਰ ਦੀ ਬਲਵਿੰਦਰ ਦੇਵੀ ਅਤੇ ਹੋਰ ਕਈਆਂ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਰਜ ਕੀਤੀ ਹੈ।

ਇਲਜ਼ਾਮ ਇਹ ਵੀ ਹੈ ਕਿ ਡੇਰਾ ਮੁਖੀ ਨੂੰ ਜੇਲ੍ਹ ਵਿੱਚ ਰੱਖਣ ਪਿੱਛੇ ਇੱਕ ਵੱਡੀ ਸਾਜਿਸ਼ ਹੈ, ਜਿਸ ਦੀਆਂ ਜੜਾਂ ਡੂੰਘੀਆਂ ਹਨ। HC ਨੂੰ ਦੱਸਿਆ ਗਿਆ ਹੈ ਕਿ ਇਸ ਸਾਜਿਸ਼ ਵਿੱਚ ਹਰਿਆਣਾ ਸਰਕਾਰ, CBI ਦੇ ਕੁੱਝ ਅਧਿਕਾਰੀ, ਰਾਮ ਰਹੀਮ ਦੇ ਵਕੀਲ ਅਤੇ ਡੇਰਾ ਪ੍ਰਬੰਧਨ ਦੇ ਵੀ ਕੁੱਝ ਲੋਕ ਸ਼ਾਮਿਲ ਹਨ। ਇਨ੍ਹਾਂ ਸਭ ਨੇ ਮਿਲਕੇ ਫਰਜ਼ੀ ਗਵਾਹ ਅਤੇ ਗਲਤ ਤੱਥ ਕੋਰਟ ਵਿੱਚ ਪੇਸ਼ ਕੀਤੇ ਹਨ।

ਬਹਿਰਹਾਲ ਕੇਂਦਰ ਸਰਕਾਰ ਤੋਂ ਇਨ੍ਹਾਂ ਤਮਾਮ ਅਧਿਕਾਰੀਆਂ ਖਿਲਾਫ਼ ਕਾਰਵਾਈ ਅਤੇ ਬਾਰ ਕਾਉਂਸਲ ਆਫ਼ ਇੰਡੀਆ ਵੱਲੋਂ ਮੁਲਜ਼ਮ ਵਕੀਲਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ। ਵੇਖਣਾ ਹੋਵੇਗਾ ਕਿ ਅੱਗੇ ਇਸ ਮਾਮਲੇ ਵਿੱਚ ਅੱਗੇ ਕੀ ਹੋਵੇਗਾ। ਗੌਰਤਲਬ ਹੈ ਕਿ ਡੇਰਾ ਮੁਖੀ ਰਾਮ ਰਹੀਮ ਸਾਲ 2017 ਤੋਂ ਜੇਲ੍ਹ ਵਿੱਚ

 

 

 

Trending news