ਕੀ ਤੁਸੀਂ ਵੀ ਆਪਣੇ ਬੱਚੇ ਨੂੰ ਪੜ੍ਹਾਈ ਕਰਨ ਦੇ ਲਈ ਟੋਕਦੇ ਹੋ? ਇਹ ਖ਼ਬਰ ਪੜ੍ਹ ਕੇ ਕਦੇ ਨਹੀਂ ਕਹੋਗੇ

ਅਕਸਰ  ਹੀ ਮਾਤਾ ਪਿਤਾ ਜਾਂ ਘਰ ਦੇ ਬਜ਼ੁਰਗ ਬੱਚਿਆਂ ਨੂੰ ਪੜ੍ਹਨ ਦੇ ਲਈ ਕਹਿ ਦਿੰਦੇ ਹਨ. ਪਰ ਬੱਚੇ ਜਲਦੀ ਗੱਲ ਦੀ ਸੁਣਵਾਈ ਨਹੀਂ ਕਰਦੇ ਅਤੇ ਫਿਰ ਵਾਰ ਵਾਰ ਟੋਕਣ ਤੇ ਕਈ ਵਾਰ ਗਲਤ ਕਦਮ ਵੀ ਚੁੱਕ ਲੈਂਦੇ ਹਨ. 

ਕੀ ਤੁਸੀਂ ਵੀ ਆਪਣੇ ਬੱਚੇ ਨੂੰ ਪੜ੍ਹਾਈ ਕਰਨ ਦੇ ਲਈ ਟੋਕਦੇ ਹੋ? ਇਹ ਖ਼ਬਰ ਪੜ੍ਹ ਕੇ ਕਦੇ ਨਹੀਂ ਕਹੋਗੇ
ਮਾਤਾ ਪਿਤਾ ਜਾਂ ਘਰ ਦੇ ਬਜ਼ੁਰਗ ਬੱਚਿਆਂ ਨੂੰ ਪੜ੍ਹਨ ਦੇ ਲਈ ਕਹਿ ਦਿੰਦੇ ਹਨ. ਪਰ ਬੱਚੇ ਜਲਦੀ ਗੱਲ ਦੀ ਸੁਣਵਾਈ ਨਹੀਂ ਕਰਦੇ

ਚੰਡੀਗੜ੍ਹ : ਅਕਸਰ  ਹੀ ਮਾਤਾ ਪਿਤਾ ਜਾਂ ਘਰ ਦੇ ਬਜ਼ੁਰਗ ਬੱਚਿਆਂ ਨੂੰ ਪੜ੍ਹਨ ਦੇ ਲਈ ਕਹਿ ਦਿੰਦੇ ਹਨ. ਪਰ ਬੱਚੇ ਜਲਦੀ ਗੱਲ ਦੀ ਸੁਣਵਾਈ ਨਹੀਂ ਕਰਦੇ ਅਤੇ ਫਿਰ ਵਾਰ ਵਾਰ ਟੋਕਣ ਤੇ ਕਈ ਵਾਰ ਗਲਤ ਕਦਮ ਵੀ ਚੁੱਕ ਲੈਂਦੇ ਹਨ. ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਥੇ 17 ਸਾਲਾ ਮੁੰਡੇ ਨੂੰ ਉਸ ਦੀ 83 ਸਾਲ ਦੀ ਦਾਦੀ ਵੱਲੋਂ  ਪੜ੍ਹਨ ਦੇ ਲਈ ਕਹਿਣਾ ਇਨ੍ਹਾਂ ਨਾਗਵਾਰ ਗੁਜ਼ਰਿਆ ਕਿ  ਬੱਚੇ ਦੇ ਵੱਲੋਂ ਸਿਰਫ਼ ਦਾਦੀ ਦੀ ਜਾਨ ਲੈ ਲਈ ਗਈ  

ਮਾਮਲਾ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਦੇ ਪਿੰਡ ਬਸੀ ਕਾਲੇ ਖਾਂ ਦਾ ਹੈ ਜਿਥੇ ਇਕ 17 ਸਾਲਾ ਨਾਬਾਲਗ ਵੱਲੋਂ ਆਪ ਦੀ ਦਾਦੀ ਦੀ ਰਾਡ ਮਾਰ ਕੇ ਪਹਿਲਾਂ ਹੱਤਿਆ ਕਰ ਦਿੱਤੀ ਗਈ ਅਤੇ ਬਾਅਦ  ਦੇ ਵਿੱਚ ਬੜੀ ਸ਼ਾਤਿਰ ਤਰੀਕੇ ਦੇ ਨਾਲ ਸਬੂਤ ਮਿਟਾਉਣ ਦੀ ਨੀਅਤ ਨਾਲ ਮ੍ਰਿਤਕ ਦੇਹ ਨੂੰ ਅੱਗ ਲਗਾ ਦਿੱਤੀ ਗਈ ਹਾਲਾਂਕਿ ਜਦ ਪੁਿਲਸ ਪਹੁੰਚੀ ਤਾਂ ਉਸ ਨੂੰ ਪਤਾ ਲੱਗਿਆ ਕਿ ਇਹ ਕਤਲ ਹੈ  

ਦਰਅਸਲ ਨਾਬਾਲਿਗ ਦੀ 83 ਸਾਲਾ ਦਾਦੀ ਜੋਗਿੰਦਰ ਕੌਰ  ਕੁਝ ਮਹੀਨਿਆਂ ਤੋਂ ਬੀਮਾਰ ਹੋਣ ਦੇ ਕਾਰਨ ਬਿਸਤਰ ਤੇ ਸੀ ਉਹ ਮੁਲਜ਼ਮ ਨੂੰ ਪੜ੍ਹਾਈ ਦੇ ਲਈ ਡਾਂਟਦੀ ਸੀ. ਜਿਸ ਤੋਂ ਤੰਗ ਹੋ ਕੇ ਉਸ ਨੇ ਕਰਾਈਮ ਪੈਟਰੋਲ ਵੇਖ ਕੇ ਦਾਦੀ ਦੀ  ਦੇ ਕਤਲ ਦੀ ਸਾਜ਼ਿਸ਼ ਰਚ ਦਿੱਤੀ  

ਇਸ ਤਰ੍ਹਾਂ ਦਿੱਤਾ ਸਾਜਿਸ਼ ਨੂੰ ਅੰਜਾਮ 
ਨਾਬਾਲਿਗ ਨੇ ਪਹਿਲਾਂ ਰਾਡ ਮਾਰ ਕੇ ਦਾਦੀ ਦਾ ਕਤਲ ਕੀਤਾ ਫਿਰ ਖੁਦ ਨੂੰ ਬੰਨ੍ਹ ਕੇ ਦੂਜੇ ਕਮਰੇ ਵਿੱਚ ਕੈਦ ਕਰ ਲਿਆ ਅਤੇ ਪਿਤਾ ਨੂੰ ਫੋਨ ਕਰ ਦਿੱਤਾ ਕਿ ਕੁਝ  ਲੋਕ ਘਰ ਵਿਚ ਲੁੱਟ ਦੀ ਨੀਅਤ ਨਾਲ ਵੜ ਆਏ ਹਨ ਅਤੇ ਉਸ ਨਾਲ ਕੁੱਟਮਾਰ ਕਰਕੇ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਘਰ ਵਿਚ ਅੱਗ ਲਗਾ ਦਿੱਤੀ ਗਈ ਹੈ. ਇਸ ਤੋਂ ਬਾਅਦ ਨਾਬਾਲਿਗ ਦਾ ਪਿਤਾ ਜਲਦੀ ਮੌਕੇ ਤੇ ਪਹੁੰਚਿਆ  ਅਤੇ ਉਸ ਨੇ ਆਪਣੇ ਪੁੱਤਰ ਨੂੰ ਕਮਰੇ ਵਿੱਚੋਂ ਕੱਢਿਆ ਤੇ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ  

ਜਾਂਚ ਵਿਚ ਸਾਹਮਣੇ ਆਈ ਇਹ ਗੱਲ 
ਪੁਲਿਸ ਜਦ ਮੌਕੇ ਤੇ ਪੁੱਜੀ ਤਾਂ ਜਾਂਚ ਵਿਚ ਪਤਾ ਚੱਲਿਆ ਕਿ ਮ੍ਰਿਤਕ ਦਾ ਕਤਲ ਕੀਤਾ ਗਿਆ ਹੈ. ਇਸ ਤੋਂ ਬਾਅਦ ਪੁਲਿਸ ਨੇ ਕਤਲ ਚ ਇਸਤੇਮਾਲ ਕੀਤੀ ਗਈ ਰਾਡ ਵੀ ਆਪਣੇ ਕਬਜ਼ੇ ਵਿਚ ਲੈ ਲਈ. ਮੁਲਜ਼ਮ ਨਾਲ ਜਦ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਪੁਲਸ ਨੂੰ ਪਤਾ ਚੱਲਿਆ ਕਿ ਨਾਬਾਲਿਗ ਨੂੰ ਉਸ ਦੀ ਦਾਦੀ ਪਡ਼੍ਹਾਈ ਲਈ ਕਹਿੰਦੀ ਸੀ ਜਿਸ ਤੋਂ ਤੰਗ ਹੋ ਕੇ ਉਸ ਨੇ ਕਰਾਈਮ ਪੈਟਰੋਲ ਵੇਖ ਕੇ ਉਸ ਦੇ ਕਤਲ ਦੀ ਸਾਜ਼ਿਸ਼  ਰਚ ਦਿੱਤੀ.

WATCH LIVE TV