ਬੇਟੀ ਦੀ ਇਸ ਜ਼ਿਦ ਦੇ ਕਾਰਨ ਪਿਤਾ ਨੇ ਆਪਣੀ ਧੀ ਨੂੰ ਉਤਾਰਿਆ ਮੌਤ ਦੇ ਘਾਟ

ਪਿਆਰ ਦੇ ਵੱਸ ਪੈ ਕੇ ਇਨਸਾਨ ਉਸੇ ਵਿਅਕਤੀ ਨਾਲ ਰਹਿਣ ਦੇ ਸਪਨੇ ਵੇਖਦਾ ਹੈ. ਪਰ ਇਸ ਵਿਚ ਪਰਿਵਾਰ ਦੀ ਕਿ ਮਰਜ਼ੀ ਹੈ ਉਸਨੂੰ ਉਹ ਡਰ ਕਿਨਾਰ ਕਰ ਦਿੰਦੇ ਹਨ ਜਿਸ ਨਾਲ ਬਾਅਦ 'ਚ ਈਸਦੀ ਵੱਡੀ ਕੀਮਤ ਚੁਕਾਣੀ ਪੈ ਜਾਂਦੀ ਹੈ. 

ਬੇਟੀ ਦੀ ਇਸ ਜ਼ਿਦ ਦੇ ਕਾਰਨ ਪਿਤਾ ਨੇ ਆਪਣੀ ਧੀ ਨੂੰ ਉਤਾਰਿਆ ਮੌਤ ਦੇ ਘਾਟ

ਵਿਨੋਦ ਗੋਇਲ/ਮਾਨਸਾ: ਪਿਆਰ ਦੇ ਵੱਸ ਪੈ ਕੇ ਇਨਸਾਨ ਉਸੇ ਵਿਅਕਤੀ ਨਾਲ ਰਹਿਣ ਦੇ ਸਪਨੇ ਵੇਖਦਾ ਹੈ. ਪਰ ਇਸ ਵਿਚ ਪਰਿਵਾਰ ਦੀ ਕਿ ਮਰਜ਼ੀ ਹੈ ਉਸਨੂੰ ਉਹ ਡਰ ਕਿਨਾਰ ਕਰ ਦਿੰਦੇ ਹਨ ਜਿਸ ਨਾਲ ਬਾਅਦ 'ਚ ਈਸਦੀ ਵੱਡੀ ਕੀਮਤ ਚੁਕਾਣੀ ਪੈ ਜਾਂਦੀ ਹੈ.  ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਮਾਨਸਾ ਤੋਂ ਜਿੱਥੇ ਇੱਕ ਲੜਕੀ ਦੇ ਪਿੰਡ ਦੇ ਹੀ ਰਹਿਣ ਵਾਲੇ ਲੜਕੇ ਨਾਲ ਪ੍ਰੇਮ ਸੰਬੰਧ ਬਣ ਗਏ ਸਨ। ਉਹ ਆਪਣੇ ਪ੍ਰੇਮੀ ਨਾਲ ਅਪ੍ਰੈਲ ਮਹੀਨੇ ਵਿੱਚ ਘਰ ਤੋਂ ਭੱਜ ਜੀ. ਜਿਸ ਮਗਰੋਂ ਪਰਿਵਾਰ ਵੱਲੋਂ ਪੁਲਿਸ 'ਚ ਸ਼ਿਕਾਇਤ ਦਰਜ਼ ਕਰਵਾਈ। ਜਿਸ ਤੋਂ ਬਾਅਦ ਲੜਕੀ ਘਰ ਵਾਪਿਸ ਆਗੀ ਅਤੇ ਲੜਕੇ ਨੂੰ ਪੁਲਿਸ ਨੇ ਜੇਲ੍ਹ ਭੇਜ ਦਿੱਤਾ। ਪਰ ਲੜਕੀ ਫਿਰ ਵੀ ਆਪਣੇ ਪਰਿਵਾਰ ਕੋਲੋਂ ਉਸ ਲੜਕੇ ਨਾਲ ਵਿਆਹ ਕਰਵਾਉਣ ਦੀ ਜਿੱਦ ਕਰ ਰਹੀ ਸੀ ਤਾਂ ਲੜਕੀ ਦੇ ਬਾਪ ਨੇ ਲੜਕੀ ਦਾ ਗਲਾ ਦਬਾਕੇ ਕਤਲ ਕਰ ਦਿੱਤਾ। 

 ਮਾਨਸਾ ਦੇ ਥਾਣਾ ਸਦਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਧੀਂਗੜ ਵਿੱਚ ਇਕ ਲੜਕੀ ਦਾ ਕਤਲ ਹੋਇਆ ਹੈ, ਜੋ ਕਿ ਕਤਲ ਕਾ ਦੋਸ਼ ਲੜਕੀ ਦੇ ਪਿਤਾ ਦੇ ਉੱਤੇ ਹੈ. ਥਾਨਾ ਸਦਰ ਮੁਖੀ ਸੰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਅਪ੍ਰੈਲ ਮਹੀਨੇ ਵਿੱਚ ਪਿੰਡ ਦੇ ਕਿਸੇ ਮੁੰਡੇ ਦੇ ਨਾਲ ਚਲੀ ਗਈ ਸੀ, ਜਿਸ ਸੰਬੰਧ ਵਿੱਚ ਮਾਮਲਾ ਦਰਜ ਹੋ ਚੁੱਕਿਆ ਸੀ ਅਤੇ ਮੁੰਡੇ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕੁੜੀ ਉਸੇ ਮੁੰਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਤੇ ਉਸਦਾ ਪਿਤਾ ਇਸ ਗੱਲ ਦੇ ਖਿਲਾਫ ਸੀ ਅਤੇ ਇਸੇ ਰੰਜਿਸ਼ ਦੇ ਚੱਲਦਿਆਂ ਕੁੜੀ ਦੇ ਪਿਤਾ ਨੇ ਆਪਣੀ ਬੇਟੀ ਦਾ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੁਲਜ਼ਮ ਗੁਰਜੰਟ ਸਿੰਘ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਉਸਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਪੁੱਛਗਿਛ ਕੀਤੀ ਜਾਵੇਗੀ।

WATCH LIVE TV