ਜ਼ਰੂਰੀ ਖ਼ਬਰ : Driving ਦੌਰਾਨ Google Map ਦੀ ਕੀਤੀ ਵਰਤੋਂ ਤਾਂ ਕੱਟ ਜਾਵੇਗਾ 5 ਹਜ਼ਾਰ ਚਲਾਨ,ਜਾਣੋ ਕਿਵੇਂ

Traffic Rule ਨਿਯਮ ਦੇ ਹਿਸਾਬ ਨਾਲ ਜੇਕਰ ਤੁਸੀਂ ਡਰਾਈਵਿੰਗ ਦੌਰਾਨ ਮੋਬਾਈਲ ਹੱਥ ਵਿੱਚ ਫੜਿਆ ਤਾਂ ਚਾਲਾਨ ਕੱਟ ਸਕਦਾ ਹੈ

 ਜ਼ਰੂਰੀ ਖ਼ਬਰ : Driving ਦੌਰਾਨ Google Map ਦੀ ਕੀਤੀ ਵਰਤੋਂ ਤਾਂ ਕੱਟ ਜਾਵੇਗਾ 5 ਹਜ਼ਾਰ ਚਲਾਨ,ਜਾਣੋ ਕਿਵੇਂ
Traffic Rule ਨਿਯਮ ਦੇ ਹਿਸਾਬ ਨਾਲ ਜੇਕਰ ਤੁਸੀਂ ਡਰਾਈਵਿੰਗ ਦੌਰਾਨ ਮੋਬਾਈਲ ਹੱਥ ਵਿੱਚ ਫੜਿਆ ਤਾਂ ਚਾਲਾਨ ਕੱਟ ਸਕਦਾ ਹੈ

ਦਿੱਲੀ : Google Map ਰਾਹਗੀਰਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਜੇਕਰ ਤੁਹਾਨੂੰ ਕੋਲ ਕਿਸੇ ਦੇ ਘਰ ਦਾ ਪਤਾ ਹੈ ਪਰ ਰਾਹ ਬਾਰੇ ਜਾਣਕਾਰੀ ਨਹੀਂ ਹੈ ਤਾਂ ਗੂਗਲ ਮੈਪ ਦੇ ਜ਼ਰੀਏ ਤੁਸੀਂ ਅਸਾਨੀ ਨਾਲ ਪਹੁੰਚ ਸਕਦੇ ਹੋ, ਸਿਰਫ਼ ਇੰਨਾਂ ਹੀ ਨਹੀਂ ਤੁਸੀਂ ਕਿੰਨੀ ਦੇਰ ਵਿੱਚ ਪਹੁੰਚੋਗੇ ਅਤੇ ਰਸਤੇ ਵਿੱਚ ਟਰੈਫਿਕ ਦੀ ਸਥਿਤੀ ਕੀ ਹੈ ਕਿਹੜਾ ਬੈੱਸਟ ਰੂਟ ਹੈ Google Map ਤੁਹਾਡੀ ਪੂਰੀ ਮਦਦ ਕਰਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ Google Map ਤੁਹਾਡੀ ਜੇਬ ਨੂੰ ਵੀ ਚੂਨਾ ਲਾ ਸਕਦਾ ਹੈ, ਤੁਹਾਡਾ 5 ਹਜ਼ਾਰ ਤੱਕ ਦਾ ਚਾਲਾਨ ਹੋ ਸਕਦਾ ਹੈ ਜੇਕਰ ਤੁਸੀਂ ਇਸ ਚੀਜ਼ ਦਾ ਖ਼ਿਆਲ ਨਹੀਂ ਰੱਖਿਆ

ਕੱਟ ਸਕਦਾ ਹੈ ਚਾਲਾਨ 

ਹਰ ਆਹਮੋ ਖ਼ਾਸ ਦੇ ਲਈ ਵਰਦਾਨ ਬਣ ਚੁੱਕਿਆ Google Map ਦੀ ਵਰਤੋਂ ਕਰਨ ਵੇਲੇ ਜੇਕਰ ਤੁਸੀਂ ਮੋਬਾਈਲ ਨੂੰ ਡੈਸ਼ ਬੋਰਡ 'ਤੇ ਲੱਗੇ ਮੋਬਾਈਲ ਹੋਲਡਰ 'ਤੇ ਨਹੀਂ ਰੱਖਿਆ ਤਾਂ ਤੁਹਾਡਾ 5 ਹਜ਼ਾਰ ਤੱਕ ਦਾ ਚਾਲਾਨ ਕੱਟ ਸਕਦਾ ਹੈ, ਹੱਥ ਵਿੱਚ ਮੋਬਾਈਲ ਫ਼ੋਨ ਲੈਕੇ ਗੂਗਲ ਮੈਪ ਦੀ ਵਰਤੋਂ ਕਰਨ 'ਤੇ ਟਰੈਫਿਕ ਪੁਲਿਸ ਸਖ਼ਤ ਹੋ ਗਈ ਹੈ ਅਤੇ ਜੇਕਰ ਪੁਲਿਸ ਮੁਲਾਜ਼ਮ ਨੇ ਵੇਖ ਲਿਆ ਤਾਂ ਤੁਹਾਡਾ 5 ਹਜ਼ਾਰ ਦਾ ਚਾਲਾਨ ਕੱਟਣਾ ਤੈਅ ਹੈ,ਮੋਟਰ ਐਕਟ ਵਿੱਚ ਹੱਥ ਵਿੱਚ ਮੋਬਾਈਲ ਫ਼ੋਨ ਫੜ ਕੇ ਡਰਾਈਵਿੰਗ ਕਰਨ ਨੂੰ ਗੈਰ ਕਾਨੂੰਨੀ ਦੱਸਿਆ ਗਿਆ ਹੈ 

ਮੋਟਰ ਐਕਟ ਵਿੱਚ ਹੈ ਇਹ ਨਿਯਮ

ਇੱਕ ਸ਼ਖ਼ਸ ਦਾ ਜਦੋਂ ਪੁਲਿਸ ਨੇ ਚਾਲਾਨ ਕੱਟਿਆ ਤਾਂ ਉਸ ਨੇ ਕਿਹਾ ਕਿ ਉਹ ਕਿਸੇ ਨਾਲ ਗੱਲ ਨਹੀਂ ਕਰ ਰਿਹਾ ਸੀ ਸਿਰਫ਼ ਮੋਬਾਈਲ ਦੇ ਨਾਲ ਗੂਗਲ ਮੈਪ ਵੇਖ ਰਿਹਾ ਸੀ ਤਾਂ ਪੁਲਿਸ ਨੇ ਦੱਸਿਆ ਕਿ ਮੋਬਾਈਲ ਹੋਲਡਰ ਦੀ ਥਾਂ ਜੇਕਰ ਉਹ ਹੱਥ ਵਿੱਚ ਮੋਬਾਈਲ ਫ਼ੋਨ ਫੜ ਦਾ ਹੈ ਤਾਂ ਇਹ ਨਿਯਮ ਦੀ ਉਲੰਘਣ ਹੈ ਅਤੇ ਇਸ ਨਾਲ ਹਾਦਸਾ ਹੋਣ ਦਾ ਡਰ ਹੁੰਦਾ ਹੈ, ਇਸ ਲਈ ਉਸ ਦਾ 5 ਹਜ਼ਾਰ ਦਾ ਚਾਲਾਨ ਕੱਟਿਆ ਗਿਆ

ਮੋਬਾਈਲ ਹੋਲਡਰ ਦੀ ਕਰੋਂ ਵਰਤੋਂ

ਮੋਟਰਸਾਈਕਲ ਸਵਾਰ 200 ਰੁਪਏ ਦਾ ਮੋਬਾਈਲ ਹੋਲਡਰ ਲਗਵਾ ਸਕਦਾ ਹੈ ਜਦਕਿ ਕਾਰ ਲਈ 1000 ਤੱਕ ਦਾ  ਮੋਬਾਈਲ ਹੋਲਡਰ ਮਿਲ ਜਾਂਦਾ ਹੈ, ਜੇਕਰ ਤੁਸੀਂ ਮੋਬਾਈਲ ਹੋਲਡਰ ਦੀ ਵਰਤੋਂ ਕਰਕੇ Google Map ਦੀ ਵਰਤੋਂ ਵੀ ਕਰ ਸਕਦੇ ਹੋ ਤਾਂ ਤੁਹਾਡਾ ਚਾਲਾਨ ਵੀ ਨਹੀਂ ਕੱਟੇਗਾ,ਦੁਰਘਟਨਾ ਦਾ ਖ਼ਤਰਾ ਵੀ ਨਹੀਂ ਹੋਵੇਗਾ ਅਤੇ ਤੁਸੀਂ 5 ਹਜ਼ਾਰ ਦੇ ਚਾਲਾਨ ਤੋਂ ਵੀ ਬੱਚ ਜਾਉਗੇ