ਬਹਿਬਲਕਲਾਂ ਗੋਲੀਕਾਂਡ : ਸੈਣੀ ਤੇ ਉਮਰਾਨੰਗਲ 'ਤੇ ਗਿਰਫ਼ਤਾਰੀ ਦੀ ਤਲਵਾਰ,ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ
Advertisement

ਬਹਿਬਲਕਲਾਂ ਗੋਲੀਕਾਂਡ : ਸੈਣੀ ਤੇ ਉਮਰਾਨੰਗਲ 'ਤੇ ਗਿਰਫ਼ਤਾਰੀ ਦੀ ਤਲਵਾਰ,ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ

ਫਰੀਦਕੋਟ ਅਦਾਲਤ ਨੇ  ਸੁਮੇਧ ਸਿੰਘ ਸੈਣੀ (Sumedh Singh Saini) ਪਰਮਰਾਜ ਉਮਰਾਨੰਗਲ (Paramraj Umranangal) ਦੀ  ਜ਼ਮਾਨਤ ਪਟੀਸ਼ਨ ਰੱਦ ਕੀਤੀ ਸੀ 

ਫਰੀਦਕੋਟ ਅਦਾਲਤ ਨੇ  ਸੁਮੇਧ ਸਿੰਘ ਸੈਣੀ (Sumedh Singh Saini) ਪਰਮਰਾਜ ਉਮਰਾਨੰਗਲ (Paramraj Umranangal) ਦੀ  ਜ਼ਮਾਨਤ ਪਟੀਸ਼ਨ ਰੱਦ ਕੀਤੀ ਸੀ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਸਾਬਕਾ ਆਈਜੀ ਪਰਮਰਾਜ ਉਮਰਾਨੰਗਲ ਨੂੰ ਹਾਈਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਹੈ, ਫਰੀਦਕੋਟ ਅਦਾਲਤ ਨੇ ਦੋਵਾਂ ਦੀ ਜ਼ਮਾਨਤ ਖ਼ਾਰਜ ਕਰ ਦਿੱਤੀ ਸੀ ਜਿਸ ਤੋਂ ਬਾਅਦ ਦੋਵਾਂ ਨੇ ਹਾਈਕੋਰਟ ਵਿੱਚ ਅਪੀਲ ਕੀਤੀ ਸੀ, ਦੋਵਾਂ ਪੱਖਾਂ ਵਿੱਚ ਤਕਰੀਬਨ 2 ਘੰਟੇ ਤੱਕ ਬਹਿਸ ਹੁੰਦੀ ਰਹੀ ਪਰ ਅਦਾਲਤ ਨੇ ਅਗਲੀ ਤਰੀਕ 22 ਫਰਵਰੀ ਪਾਕੇ ਰਾਹਤ ਨਹੀਂ ਦਿੱਤੀ ਜਿਸ ਦਾ ਮਤਲਬ ਹੈ ਕਿ ਸੈਣੀ ਅਤੇ ਉਮਰਾਨੰਗਲ ਦੀ ਗਿਰਫ਼ਤਾਰੀ ਹੋ ਸਕਦੀ ਹੈ, ਇੰਨਾਂ ਦੋਵਾਂ 'ਤੇ ਗਿਰਫ਼ਤਾਰੀ ਦੀ ਤਲਵਾਰ ਟੰਗੀ ਹੋਈ ਹੈ, ਸੁਮੇਧ ਸਿੰਘ ਸੈਣੀ ਨੂੰ ਹਾਈਕੋਰਟ ਤੋਂ ਬਲੈਨਕੇਟ ਬੇਲ ਮਿਲੀ ਹੋਈ ਹੈ ਯਾਨੀ ਗਿਰਫ਼ਤਾਰੀ ਤੋਂ 7 ਦਿਨ ਪਹਿਲਾਂ ਪੁਲਿਸ ਨੂੰ ਨੋਟਿਸ ਦੇਣਾ ਹੋਵੇਗਾ 

ਇਸ ਵਜ੍ਹਾਂ ਨਾਲ ਫਰੀਦਕੋਟ ਅਦਾਲਤ ਨੇ ਰੱਦ ਕੀਤੀ ਸੀ ਬੇਲ

11 ਫਰਵਰੀ ਨੂੰ ਸੈਸ਼ਨ ਜੱਜ ਫਰੀਦਕੋਟ ਦੀ ਅਦਾਲਤ ਨੇ  ਸਾਬਕਾ ਪੰਜਾਬ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ (Ex Dgp Sumedh Saini) ਅਤੇ ਮੁਅੱਤਲ IG ਪਰਮਰਾਜ ਸਿੰਘ ਉਮਰਾਨੰਗਲ (Paramraj Umranangal) ਨੂੰ ਝਟਕਾ ਦਿੰਦਿਆਂ ਬਹਿਬਲਕਲਾਂ ਗੋਲੀਕਾਂਡ ਨਾਲ ਸਬੰਧਿਤ FIR ਨੰਬਰ 130 ਵਿੱਚ ਲਗਾਈ ਗਈ ਅਗਾਊ ਜਮਾਨਤ ਦੀ ਅਰਜ਼ੀ ਖ਼ਾਰਜ ਕਰ ਦਿੱਤੀ ਸੀ, ਜਾਣਕਾਰੀ ਦਿੰਦਿਆਂ ਜਿਲ੍ਹਾਂ ਅਟਾਰਨੀ ਫਰੀਦਕੋਟ ਰਜਨੀਸ਼ ਕੁਮਾਰ ਗੋਇਲ ਨੇ ਦੱਸਿਆ ਕਿ ਵਿਸ਼ੇਸ਼ ਜਾਂਚ ਟੀਮ ਨੂੰ ਇਹਨਾਂ ਦੋਵਾਂ ਅਧਿਕਾਰੀਆਂ ਖਿਲਾਫ ਕਾਫੀ ਮਜ਼ਬੂਤ ਗਵਾਹ ਮਿਲੇ ਨੇ ਜਿਸ ਦੀ ਵਜ੍ਹਾਂ ਕਰਕੇ ਅਦਾਲਤ ਨੇ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ
   
ਕਈ ਹੋਰ ਪੁਲਿਸ ਅਧਿਕਾਰੀ ਵੀ ਨਾਮਜ਼ਦ

ਸਾਲ 2018 ਵਿੱਚ ਰਿਟਾਇਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ  ਦੇ ਬਾਅਦ ਕੋਟਕਪੂਰਾ ਦੀ ਘਟਨਾ  ਦੇ ਸਬੰਧ ਵਿੱਚ ਥਾਣਾ ਸਿਟੀ ਕੋਟਕਪੂਰਾ ਵਿੱਚ 7 ਅਗਸਤ 2018 ਨੂੰ ਅਣਪਛਾਤੇ ਪੁਲਿਸ ਮੁਲਾਜ਼ਮਾਂ ਖਿਲਾਫ ਇਰਾਦਾ - ਏ - ਕਤਲ ਦਾ ਕੇਸ ਦਰਜ ਕੀਤਾ ਗਿਆ ਸੀ, SIT ਨੇ ਜਾਂਚ  ਦੇ ਬਾਅਦ IG ਪਰਮਰਾਜ ਸਿੰਘ  ਉਮਰਾਨੰਗਲ, ਐੱਸਪੀ ਪਰਮਜੀਤ ਸਿੰਘ ਪੰਨੂ ,ਸਾਬਕਾ ਡੀਐਸਪੀ ਕੋਟਕਪੂਰਾ ਬਲਜੀਤ ਸਿੰਘ  ਅਤੇ ਸਾਬਕਾ ਐੱਸਐੱਚਓ ਸਿਟੀ ਗੁਰਦੀਪ ਸਿੰਘ ਪੰਧੇਰ  ਦੇ ਇਲਾਵਾ ਕੋਟਕਪੂਰਾ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ  ਬਰਾੜ ਨੂੰ ਨਾਮਜ਼ਦ ਕੀਤਾ ਗਿਆ।  ਇਹ ਸਾਰੇ 6 ਮੁਲਜ਼ਮਾਂ ਖਿਲਾਫ SIT ਅਦਾਲਤ ਵਿੱਚ ਚਲਾਨ ਵੀ ਪੇਸ਼ ਕਰ ਚੁੱਕੀ ਹੈ।

 

 

 

Trending news