ਕੋਟਕਪੂਰਾ ਗੋਲੀਕਾਂਡ ਮਾਮਲੇ ਮੁਅੱਤਲ IG ਉਮਰਾਨੰਗਲ ਦਾ ਵੱਡਾ ਬਿਆਨ,ਕੁਵਰ ਵਿਜੇ ਪ੍ਰਤਾਪ 'ਤੇ ਲਗਾਏ ਗੰਭੀਰ ਇਲਜ਼ਾਮ

ਮੁਅੱਤਲ IG ਉਮਰਾਨੰਗਲ ਨੇ ਕਿਹਾ ਗੋਲੀਕਾਂਡ ਮਾਮਲੇ ਵਿੱਚ ਕੁਵਰ ਵਿਜੇ ਪ੍ਰਤਾਪ ਉਨ੍ਹਾਂ ਨੂੰ ਫਸਾ ਰਹੇ ਨੇ

ਕੋਟਕਪੂਰਾ ਗੋਲੀਕਾਂਡ ਮਾਮਲੇ ਮੁਅੱਤਲ IG ਉਮਰਾਨੰਗਲ ਦਾ ਵੱਡਾ ਬਿਆਨ,ਕੁਵਰ ਵਿਜੇ ਪ੍ਰਤਾਪ 'ਤੇ ਲਗਾਏ ਗੰਭੀਰ ਇਲਜ਼ਾਮ
ਮੁਅੱਤਲ IG ਉਮਰਾਨੰਗਲ ਨੇ ਕਿਹਾ ਗੋਲੀਕਾਂਡ ਮਾਮਲੇ ਵਿੱਚ ਕੁਵਰ ਵਿਜੇ ਪ੍ਰਤਾਪ ਉਨ੍ਹਾਂ ਨੂੰ ਫਸਾ ਰਹੇ ਨੇ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ  ਮੁਅੱਤਲ IG ਪਰਮਰਾਜ ਉਮਰਾਨੰਗਲ ਨੇ ਆਪਣੇ ਖਿਲਾਫ਼ ਦਰਜ FIR ਅਤੇ ਜਾਂਚ ਰਿਪੋਰਟ ਨੂੰ ਲੈਕੇ SIT ਦੇ ਮੈਂਬਰ ਕੁਵਰ ਵਿਜੇ ਪ੍ਰਤਾਪ ਖਿਲਾਫ਼ ਗੰਭੀਰ ਇਲਜ਼ਾਮ ਲਗਾਏ ਨੇ,ਸਿਰਫ਼ ਇੰਨਾਂ ਹੀ ਨਹੀਂ ਉਮਰਾਨੰਗਲ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਵੀ ਕੁਵਰ ਵਿਜੇ ਪ੍ਰਤਾਪ ਖਿਲਾਫ਼ ਪਟੀਸ਼ਨ ਵੀ ਪਾਈ ਹੈ ਜਿਸ 'ਤੇ ਅਦਾਲਤ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ  

ਕੁਵਰ ਵਿਜੇ ਪ੍ਰਤਾਪ ਖਿਲਾਫ਼ ਹਾਈਕੋਰਟ ਪਹੁੰਚੇ ਉਮਰਾਨੰਗਲ

ਮੁਅੱਤਲ IG ਪਰਮਰਾਜ ਉਮਰਾਨੰਗਲ ਨੇ ਕੁਵਰ ਵਿਜੇ ਪ੍ਰਤਾਪ ਨੂੰ ਗੋਲੀਕਾਂਡ ਦੀ ਜਾਂਚ ਕਰ ਰਹੀ SIT ਤੋਂ ਹਟਾਉਣ ਨੂੰ ਲੈਕੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਹੈ,ਇਸ 'ਤੇ ਜਸਟਿਸ ਗਿਰੀਸ਼ ਅਗਨੀਹੋਤਰ ਨੇ ਪੰਜਾਬ ਸਰਕਾਰ ਸਮੇਤ ਸਾਰੇ ਪੱਖਾ ਨੂੰ 18 ਜਨਵਰੀ ਤੱਕ ਨੋਟਿਸ ਦੇਕੇ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ,ਹਾਈਕੋਰਟ ਵਿੱਚ ਦਾਖ਼ਲ ਪਟੀਸ਼ਨ ਵਿੱਚ ਉਮਰਾਨੰਗਲ ਨੇ ਕਿਹਾ ਹੈ ਕਿ ਜਿਸ ਵੇਲੇ ਕੋਟਕਪੂਰਾ ਗੋਲੀਕਾਂਡ ਹੋਇਆ ਉਹ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਨ,ਸ਼ਿਕਾਇਤ ਵਿੱਚ ਉਨ੍ਹਾਂ ਨਾਂ ਨਹੀਂ ਸੀ ਇਸ ਦੇ  ਬਾਵਜੂਦ ਉਨ੍ਹਾਂ ਖਿਲਾਫ਼ 7 ਅਗਸਤ 2018 ਨੂੰ ਕੋਟਕਪੂਰਾ ਥਾਣੇ ਵਿੱਚ  IPC ਦੀ ਧਾਰਾ  307,326,324,323,341,201, 218 , 120 B, 34 ਸਮੇਤ ਆਰਮਸ ਐਕਟ  ਦੀ ਧਾਰਾ 27 ਮਾਮਲਾ ਦਰਜ ਕੀਤਾ ਗਿਆ ਹੈ 

ਉਮਰਾਨੰਗਲ ਨੇ ਕਿਹਾ ਕਿ 23 ਮਈ 2019 ਅਤੇ 15 ਨਵੰਬਰ 2019 ਨੂੰ  ਰਿਪੋਰਟ ਪੇਸ਼ ਕਰ ਦਿੱਤੀ ਗਈ ਅਤੇ ਉਨ੍ਹਾਂ ਖਿਲਾਫ਼ ਰੰਜਿਸ਼ ਦੀ ਵਜ੍ਹਾਂ ਕਰਕੇ ਕੁਵਰ ਵਿਜੇ  ਉਨ੍ਹਾਂ ਨੂੰ ਫਸਾ ਰਹੇ ਨੇ,ਇਸ ਲਈ ਉਨ੍ਹਾਂ ਨੂੰ ਹਟਾਇਆ ਜਾਵੇਂ,ਸਿਰਫ਼ ਇੰਨਾਂ ਹੀ ਨਹੀਂ ਉਨ੍ਹਾਂ ਇਸ ਪਿੱਛੇ ਸਿਆਸੀ ਬਦਲਾਖੋਰੀ ਨੂੰ ਵੀ ਵੱਡਾ ਕਾਰਣ ਦੱਸਿਆ ਹੈ,ਆਪਣੀ ਪਟੀਸ਼ਨ ਵਿੱਚ ਉਮਰਾਨੰਗਲ ਨੇ   FIR ਨੂੰ ਰੱਦ ਕਰਨ ਅਤੇ ਕੁਵਰ ਵਿਜੇ ਪ੍ਰਤਾਪ ਨੂੰ SIT ਤੋਂ ਹਟਾਉਣ ਦੀ ਮੰਗ ਕੀਤੀ ਹੈ