ਸ਼ਰਾਬ-ਕਾਂਡ ਤੋਂ ਬਾਅਦ ਜਾਗਿਆ ਐਕਸਾਈਜ਼ ਵਿਭਾਗ, 27600 ਲੀਟਰ ਸ਼ਰਾਬ ਬਣਾਉਣ ਵਾਲਾ ਕੈਮੀਕਲ ਕੀਤਾ ਬਰਾਮਦ
Advertisement

ਸ਼ਰਾਬ-ਕਾਂਡ ਤੋਂ ਬਾਅਦ ਜਾਗਿਆ ਐਕਸਾਈਜ਼ ਵਿਭਾਗ, 27600 ਲੀਟਰ ਸ਼ਰਾਬ ਬਣਾਉਣ ਵਾਲਾ ਕੈਮੀਕਲ ਕੀਤਾ ਬਰਾਮਦ

ਵੱਖ-ਵੱਖ ਥਾਵਾਂ ਨਾਜਾਇਜ਼ ਸ਼ਰਾਬ ਦਾ ਜ਼ਖੀਰਾ ਬਰਾਮਦ ਕੀਤਾ ਜਾ ਰਿਹਾ ਹੈ। 

  ਸ਼ਰਾਬ-ਕਾਂਡ ਤੋਂ ਬਾਅਦ ਜਾਗਿਆ ਐਕਸਾਈਜ਼ ਵਿਭਾਗ, 27600 ਲੀਟਰ ਸ਼ਰਾਬ ਬਣਾਉਣ ਵਾਲਾ ਕੈਮੀਕਲ ਕੀਤਾ ਬਰਾਮਦ

ਜਗਦੀਪ ਸੰਧੂ/ ਮੋਹਾਲੀ:ਪੰਜਾਬ 'ਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਪੰਜਾਬ ਦਾ ਪੁਲਿਸ ਪ੍ਰਸ਼ਾਸਨ ਹਰਕਤ 'ਚ ਆ ਗਿਆ ਹੈ। ਵੱਖ-ਵੱਖ ਥਾਵਾਂ ਨਾਜਾਇਜ਼ ਸ਼ਰਾਬ ਦਾ ਜ਼ਖੀਰਾ ਬਰਾਮਦ ਕੀਤਾ ਜਾ ਰਿਹਾ ਹੈ। ਇਸ ਦੌਰਾਨ ਮੋਹਾਲੀ ਦੇ ਡੇਰਾ-ਬੱਸੀ ਇਲਾਕੇ 'ਚ ਆਬਕਾਰੀ ਵਿਭਾਗ ਨੇ ਵੱਡੀ ਰੇਡ ਕਰ 27600 ਲੀਟਰ ਸ਼ਰਾਬ ਬਣਾਉਣ ਵਾਲਾ ਕੈਮੀਕਲ ਬਰਾਮਦ ਕੀਤਾ।  ਇਸ ਦੌਰਾਨ 7 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਮੌਕੇ 'ਤੇ ਨਰੇਸ਼ ਡੁਬੇ ਆਪਣੀ ਟੀਮ ਨਾਲ ਪਹੁੰਚੇ ਹਨ ਅਤੇ ਇਲਾਕੇ 'ਚ ਛਾਣਬੀਣ ਕਰ ਰਹੇ ਹਨ। 

ਆਬਕਾਰੀ ਤੇ ਕਰ ਵਿਭਾਗ ਦੇ ਇਕ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਹਾਲੀ ਦੀ ਇਸ ਵਿਸ਼ੇਸ਼ ਟੀਮ ਨੇ 3 ਥਾਵਾਂ ਤੋਂ ਭਾਰੀ ਮਾਤਰਾ ਵਿਚ 27600 ਲੀਟਰ ਕੈਮੀਕਲ ਬਰਾਮਦ ਕੀਤਾ ਹੈ। ਬਿਕਰਮ ਬਰਾੜ ਡੀਐਸਪੀ ਵੀ ਛਾਪੇਮਾਰੀ ਟੀਮ ਵਿੱਚ ਸ਼ਾਮਲ ਹੋਏ। ਇਹ 200 ਲੀਟਰ ਸਮਰੱਥਾ ਦੇ 136 ਡਰੱਮ ਵਿੱਚ ਸਟੋਰ ਕੀਤਾ ਗਿਆ ਸੀ।  

Watch Live TV-

Trending news