ਪਹਿਲਾਂ 2 ਬੱਚਿਆਂ ਤੇ ਪਤਨੀ ਨੂੰ ਗੋਲੀ ਮਾਰੀ, ਫਿਰ ਆਪ ਵੀ ਕੀਤੀ ਖ਼ੁਦਕੁਸ਼ੀ,ਸੂਸਾਈਡ ਨੋਟ 'ਚ ਦੱਸੀ ਇਹ ਵਜ੍ਹਾਂ
Advertisement

ਪਹਿਲਾਂ 2 ਬੱਚਿਆਂ ਤੇ ਪਤਨੀ ਨੂੰ ਗੋਲੀ ਮਾਰੀ, ਫਿਰ ਆਪ ਵੀ ਕੀਤੀ ਖ਼ੁਦਕੁਸ਼ੀ,ਸੂਸਾਈਡ ਨੋਟ 'ਚ ਦੱਸੀ ਇਹ ਵਜ੍ਹਾਂ

ਫਰੀਦਕੋਟ ਵਿੱਚ ਇੱਕ ਸ਼ਖ਼ਸ ਨੇ ਪੂਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ  

ਫਰੀਦਕੋਟ ਵਿੱਚ ਇੱਕ ਸ਼ਖ਼ਸ ਨੇ ਪੂਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ

ਦੇਵਾਨੰਦ ਸ਼ਰਮਾ/ਫਰੀਦਕੋਟ :  ਵਕਤ ਅਤੇ ਹਾਲਾਤ ਕਈ ਵਾਰ ਇਨਸਾਨ ਨੂੰ ਅਜਿਹਾ ਕਦਮ ਚੁੱਕਣ ਲਈ ਮਜ਼ਬੂਰ ਕਰ ਦਿੰਦਾ ਹੈ  ਜਿਸ ਨੂੰ ਕਿਸੇ ਵੀ ਸੂਰਤ ਵਿੱਚ ਜਾਇਜ਼ ਨਹੀਂ ਕਰਾਰ ਦਿੱਤਾ ਜਾ ਸਕਦਾ ਹੈ, ਫਰੀਦਕੋਟ ਵਿੱਚ ਵੀ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ,  ਸ਼ਹਿਰ  ਦੇ ਨਰਾਇਣ ਨਗਰ ਵਿੱਚ ਰਹਿੰਦੇ ਇੱਕ ਠੇਕੇਦਾਰ ਨੇ ਆਪਣੇ 2 ਮਾਸੂਮ ਬੱਚਿਆਂ ਅਤੇ ਪਤਨੀ ਨੂੰ ਗੋਲੀ ਮਾਰਨ ਦੇ ਬਾਅਦ ਖ਼ੁਦ ਨੂੰ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ  ਕਰ ਲਈ,ਪਤੀ ਨੇ ਇਸ ਵਾਰਦਾਤ ਨੂੰ ਅੰਜਾਮ ਸਵੇਰੇ 5 ਵਜੇ ਦਿੱਤਾ 

ਸੂਸਾਈਡ ਨੋਟ ਹੋਇਆ ਬਰਾਮਦ 

ਮੌਕੇ 'ਤੇ ਪਹੁੰਚੀ ਪੁਲਿਸ ਨੇ ਕਾਰਵਾਈ ਕਰਦਿਆਂ ਦੱਸਿਆ ਕਿ ਠੇਕੇਦਾਰੀ ਦਾ ਕੰਮ  ਕਰਨ ਵਾਲੇ  ਕਟਾਰਿਆ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇੱਕ ਸੁਸਾਈਡ ਨੋਟ ਵੀ ਲਿਖਿਆ ਸੀ ਹੈ, ਜਿਸ ਵਿੱਚ ਪਰਿਵਾਰ ਵੱਲੋਂ ਕੰਮਕਾਰ ਵਿੱਚ ਸਮਸਿਆਵਾਂ ਦੇ ਚੱਲਦਿਆ ਅਜਿਹਾ ਕਦਮ ਚੁੱਕੇ ਜਾਣ ਦੀ ਵਜ੍ਹਾਂ ਦੱਸੀ ਗਈ ਹੈ, ਐੱਸ. ਪੀ. ਇੰਵੈਸਟੀਗੇਸ਼ਨ ਸੇਵਾ ਸਿੰਘ  ਮਲੀ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਫਰੀਦਕੋਟ  ਦੇ ਨਰਾਇਣ ਨਗਰ ਵਿੱਚ ਕਿਸੇ ਵਿਅਕਤੀ ਨੇ ਆਪਣੀ ਪਤਨੀ ਅਤੇ 2 ਬੱਚੀਆਂ ਸਮੇਤ ਖ਼ੁਦ ਨੂੰ ਗੋਲੀਮਾਰੀ ਕਰ ਖੁਦਕੁਸ਼ੀ ਕਰਨ ਦੀ ਕੋਸ਼ਿਸ ਕੀਤੀ। ਜਿਸ ਤੋਂ ਬਾਅਦ ਮੌਕੇ 'ਤੇ ਜਾ ਕੇ ਦੇਖਿਆ ਗਿਆ ਤਾਂ ਦੋਵੇਂ ਬੱਚਿਆਂ ਦੀ ਤਾਂ ਮੌਤ ਹੋ ਚੁੱਕੀ ਸੀ ਪਰ ਠੇਕੇਦਾਰ ਅਤੇ ਉਸ ਦੀ ਪਤਨੀ ਗੰਭੀਰ ਜ਼ਖਮੀ ਹਾਲਤ 'ਚ ਮਿਲੇ। ਠੇਕੇਦਾਰ ਦੀ ਹਾਲਤ ਨੂੰ ਗੰਭੀਰ ਹਾਲਤ ਨੂੰ ਵੇਖਦੇ ਹੋਏ ਲੁਧਿਆਣਾ ਰੈਫਰ ਕੀਤਾ ਗਿਆ ਜਦਕਿ ਉਸ ਦੀ ਪਤਨੀ ਨੂੰ ਫਰੀਦਕੋਟ  ਦੇ GGS ਮੈਡੀਕਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਪੁਲਿਸ ਮੁਤਾਬਿਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

 

 

 

Trending news