ਇਸ ਵਜ੍ਹਾਂ ਨਾਲ ਫ਼ਰੀਦਕੋਟ ਕੋਰਟ ਨੇ 2 ਡੇਰਾ ਪ੍ਰੇਮਿਆਂ ਦੀ ਜ਼ਮਾਨਤ ਕੀਤੀ ਖ਼ਾਰਜ

SIT ਨੇ ਡੇਰਾ ਪ੍ਰੇਮਿਆਂ ਨੂੰ 4 ਜੁਲਾਈ ਨੂੰ ਗਿਰਫ਼ਤਾਰ ਕੀਤਾ ਸੀ 

ਇਸ ਵਜ੍ਹਾਂ ਨਾਲ ਫ਼ਰੀਦਕੋਟ ਕੋਰਟ ਨੇ 2 ਡੇਰਾ ਪ੍ਰੇਮਿਆਂ ਦੀ ਜ਼ਮਾਨਤ ਕੀਤੀ ਖ਼ਾਰਜ
SIT ਨੇ ਡੇਰਾ ਪ੍ਰੇਮਿਆਂ ਨੂੰ 4 ਜੁਲਾਈ ਨੂੰ ਗਿਰਫ਼ਤਾਰ ਕੀਤਾ ਸੀ

ਦੇਵਾਨੰਦ/ਫ਼ਰੀਦਕੋਟ : ਫ਼ਰੀਦਕੋਟ ਦੇ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਨੇ ਬਰਗਾੜੀ ਬੇਅਦਬੀ ਮਾਮਲੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਚੋਰੀ ਵਿੱਚ ਸ਼ਾਮਲ 2 ਡੇਰਾ ਪ੍ਰੇਮੀਆਂ ਦੀ ਜ਼ਮਾਨਤ ਖ਼ਾਰਜ ਕਰ ਦਿੱਤੀ ਹੈ, ਹਾਲਾਂਕਿ ਇੰਨਾ 2 ਮੁਲਜ਼ਮਾਂ ਸ਼ਕਤੀ ਸਿੰਘ ਅਤੇ ਸੁਖਜਿੰਦਰ ਨੂੰ ਪੰਜਾਬ ਪੁਲਿਸ ਦੀ SIT ਨੇ 5 ਡੇਰਾ ਪ੍ਰੇਮੀਆਂ ਦੇ ਨਾਲ 4 ਜੁਲਾਈ ਨੂੰ ਗਿਰਫ਼ਤਾਰ ਕੀਤਾ ਸੀ, ਪਰ ਇੰਨਾ ਕੋਲ CBI ਅਦਾਲਤ  ਦੀ ਜ਼ਮਾਨਤ ਹੋਣ ਦੀ ਵਜ੍ਹਾਂ ਕਰ ਕੇ ਇੰਨਾ ਨੂੰ ਛੱਡ ਦਿੱਤਾ ਗਿਆ ਸੀ
 
ਇਸ ਕੇਸ ਵਿੱਚ SIT ਨੇ IPC ਦੀ ਧਾਰਾ 201,414,451 ਅਤੇ 120 B ਵਿੱਚ ਵਾਧਾ ਕੀਤਾ ਹੈ, ਜਿਸ ਦੀ ਵਜ੍ਹਾਂ ਕਰਕੇ ਇੰਨਾ ਦੀ ਅਗਾਊ ਜ਼ਮਾਨਤ ਪਟੀਸ਼ਨ ਖ਼ਾਰਜ ਕਰ  ਦਿੱਤੀ ਗਈ ਹੈ,ਜਾਣਕਾਰੀ ਮੁਤਾਬਿਕ 2015 ਵਿੱਚ ਬੇਅਦਬੀ ਮਾਮਲੇ ਵਿੱਚ 1 ਜੂਨ ਨੂੰ ਬੁਰਜ ਜਵਾਹਰ ਸਿੰਘ ਵਾਲਾ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕੀਤੇ ਗਏ ਸਨ,ਥਾਣਾ ਬਾਜਾਖ਼ਾਨਾ ਵਿੱਚ IPC ਦੀ ਧਾਰਾ 380 ਅਤੇ 295 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ  

2018 ਦੌਰਾਨ ਪੰਜਾਬ ਪੁਲਿਸ ਦੀ SIT ਨੇ ਬਰਗਾੜੀ ਮਾਮਲੇ ਵਿੱਚ ਡੇਰਾ ਸਿਰਸਾ ਪ੍ਰੇਮਿਆਂ ਦੇ ਸ਼ਾਮਲ ਹੋਣ ਦੀ ਖ਼ੁਲਾਸਾ ਕੀਤਾ ਸੀ, ਇਹ ਜਾਂਚ CBI ਕੋਲ ਸੀ ਜਿਸ ਦੀ ਵਜ੍ਹਾਂ ਕਰਕੇ SIT ਨੇ ਆਪਣੀ ਰਿਪੋਰਟ CBI ਨੂੰ ਸੌਂਪ ਦਿੱਤੀ ਸੀ,CBI ਨੇ ਆਪਣੀ ਜਾਂਚ ਵਿੱਚ ਡੇਰਾ ਪ੍ਰੇਮੀਆਂ ਨੂੰ ਕਲੀਨ ਚਿੱਟ ਦਿੱਤੀ ਸੀ, ਪਰ ਕੁੱਝ ਦਿਨ ਪਹਿਲਾਂ SIT ਨੇ ਬਰਗਾੜੀ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦੇ ਹੋਏ 7 ਡੇਰਾ ਪ੍ਰੇਮੀਆਂ ਨੂੰ ਗਿਰਫ਼ਤਾਰ ਕੀਤਾ ਸੀ