BSF ਜਵਾਨਾਂ ਵੱਲੋਂ ਭਾਰਤ-ਪਾਕਿ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ
Advertisement

BSF ਜਵਾਨਾਂ ਵੱਲੋਂ ਭਾਰਤ-ਪਾਕਿ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ

 ਦਰਅਸਲ, BSF ਦੇ ਜਵਾਨ ਮੁੜ ਤੋਂ ਨਸ਼ੇ ਦੀ ਪੈਦਾ ਨੱਪਣ 'ਚ ਕਾਮਯਾਬ ਹੋ ਗਏ ਹਨ। BSF ਜਵਾਨਾਂ ਨੇ ਭਾਰਤ-ਪਾਕਿ ਸਰਹੱਦ ਤੋਂ  3 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ।

ਫਾਜ਼ਿਲਕਾ: ਭਾਰਤ-ਪਾਕਿ ਸਰਹੱਦ ਤੋਂ 15 ਕਰੋੜ ਦੀ ਹੈਰੋਇਨ ਬਰਾਮਦ

ਸੁਨੀਲ ਨਾਗਪਾਲ/ ਫਾਜ਼ਿਲਕਾ: ਫਾਜ਼ਿਲਕਾ 'ਚ ਬੀ.ਐੱਸ.ਐੱਫ ਦੇ ਜਵਾਨਾਂ ਨੂੰ ਇੱਕ ਵਾਰ ਫਿਰ ਤੋਂ ਵੱਡੀ ਸਫਲਤਾ ਮਿਲੀ ਹੈ, ਦਰਅਸਲ, BSF ਦੇ ਜਵਾਨ ਮੁੜ ਤੋਂ ਨਸ਼ੇ ਦੀ ਪੈੜ  ਨੱਪਣ 'ਚ ਕਾਮਯਾਬ ਹੋ ਗਏ ਹਨ। BSF ਜਵਾਨਾਂ ਨੇ ਭਾਰਤ-ਪਾਕਿ ਸਰਹੱਦ ਤੋਂ  3 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਵਾਲੇ ਪਾਸਿਓਂ ਹੈਰੋਇਨ ਭਾਰਤ ਵੱਲ ਸੁੱਟੀ ਗਈ ਸੀ,ਜਿਸ ਤੋਂ ਬਾਅਦ BSF ਨੇ ਨਸ਼ੇ ਦੀ ਖੇਪ ਬਰਾਮਦ ਕੀਤਾ। ਦੱਸਿਆ ਜਾ ਰਿਹਾ ਹੈ ਕਿ ਬੀ.ਐੱਸ.ਐੱਫ ਦੇ ਜਵਾਨਾਂ ਵੱਲੋਂ ਸਰਚ ਅਪ੍ਰੇਸ਼ਨ ਚਲਾਇਆ ਗਿਆ ਸੀ, ਜਿਸ ਦੌਰਾਨ ਉਹਨਾਂ ਨੂੰ 3 ਪੈਕਟ ਹੈਰੋਇਨ ਮਿਲੀ, ਜਿਸ ਦਾ ਭਾਰ 3 ਕਿੱਲੋ ਤੇ ਇਸ ਦੀ ਕੀਮਤ ਵੀ 15 ਕਰੋੜ ਰੁਪਏ ਦੱਸੀ ਜਾ ਰਹੀ ਹੈ। 

ਜ਼ਿਕਰਯੋਗ ਹੈ ਕਿ ਬੀ.ਐਸ.ਐਫ ਦੀ 10 ਬਟਾਲੀਅਨ ਨੇ ਬੀਤੇ ਦਿਨ ਗੁਰਦਾਸਪੁਰ ਸੈਕਟਰ (ਡੇਰਾ ਬਾਬਾ ਨਾਨਕ ਦੀ ਅੰਤਰਰਾਸ਼ਟਰੀ ਸਰਹੱਦ) ਦੀ ਪੋਸਟ ਨੰਗਲੀ ਨੇੜਿਉਂ ਰਾਵੀ ਦਰਿਆ ਵਿਚ ਪਾਕਿਸਤਾਨ ਵਾਲੀ ਸਾਈਡ ਤੋਂ ਰੁੜ੍ਹ ਕੇ ਆ ਰਹੀ 60 ਪੈਕਟ ਹੈਰੋਇਨ ਬਰਾਮਦ ਕੀਤੀ ਸੀ, ਜਿਸ ਦੀ ਕੀਮਤ 300 ਕਰੋੜ ਰੁਪਏ ਸੀ। 

 

 

Trending news