ਪੰਜਾਬ 'ਚ ਨਜਾਇਜ਼ ਸ਼ਰਾਬ ਖ਼ਿਲਾਫ਼ ਵੱਡੀ ਕਾਰਵਾਹੀ ਸ਼ੁਰੂ,ਜਲਾਲਾਬਾਦ 'ਚ ਫੜੀ ਗਈ ਇੰਨੇ ਹਜ਼ਾਰ ਲੀਟਰ ਸ਼ਰਾਬ

ਫ਼ਾਜ਼ਿਲਕਾ ਵਿੱਚ ਹਜ਼ਾਰ ਤੋਂ ਵਧ ਲੀਟਰ ਸ਼ਰਾਬ ਬਰਾਮਦ 

ਪੰਜਾਬ 'ਚ ਨਜਾਇਜ਼ ਸ਼ਰਾਬ ਖ਼ਿਲਾਫ਼ ਵੱਡੀ ਕਾਰਵਾਹੀ ਸ਼ੁਰੂ,ਜਲਾਲਾਬਾਦ 'ਚ ਫੜੀ ਗਈ ਇੰਨੇ ਹਜ਼ਾਰ ਲੀਟਰ ਸ਼ਰਾਬ
ਫ਼ਾਜ਼ਿਲਕਾ ਵਿੱਚ ਹਜ਼ਾਰ ਤੋਂ ਵਧ ਲੀਟਰ ਸ਼ਰਾਬ ਬਰਾਮਦ

ਸੁਨੀਲ ਨਾਗਪਾਲ/ਜਲਾਲਾਬਾਦ : ਰੱਖੜੀ ਤੋਂ ਪਹਿਲਾਂ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਜਿਸ ਤਰ੍ਹਾਂ ਜ਼ਹਿਰੀਲੀ ਸ਼ਰਾਬ ਨਾਲ ਮਾਤਮ ਛਾਇਆ ਹੈ ਉਸ ਤੋਂ ਬਾਅਦ ਸਾਰੇ ਜ਼ਿਲ੍ਹਿਆਂ ਦੀ ਪੁਲਿਸ ਨਜਾਇਜ਼ ਸ਼ਰਾਬ ਖ਼ਿਲਾਫ਼ ਪੂਰੀ ਤਰ੍ਹਾਂ ਨਾਲ ਅਲਰਟ ਹੋ ਗਈ ਹੈ, ਜਲਾਲਾਬਾਦ ਪੁਲਿਸ ਨੇ 1200 ਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ  

ਇਹ ਵੀ ਜ਼ਰੂਰ ਪੜੋਂ :37 ਪਹੁੰਚਿਆ ਤਰਨਤਾਰਨ 'ਚ ਜ਼ਹਿਰੀਲੀ ਸ਼ਰਾਬ ਨਾਲ ਮੌਤ ਦਾ ਅੰਕੜਾ,ਕੁੱਲ ਮ੍ਰਿਤਕਾਂ ਦੀ ਗਿਣਤੀ 56

ਜਲਾਲਾਬਾਦ ਦੇ ਪਿੰਡ  ਮਹਾਲਮ ਤੋਂ ਪੁਲਿਸ ਅਤੇ ਐਕਸਾਈਜ਼ ਵਿਭਾਗ ਦੇ ਸਾਂਝੇ ਆਪਰੇਸ਼ਨ ਦੌਰਾਨ ਜਦੋਂ ਰੇਡ ਮਾਰੀ ਗਈ ਤਾਂ ਪੁਲਿਸ ਨੇ  1200 ਲੀਟਰ ਦੇਸੀ ਲਾਹਣ ਅਤੇ  100 ਬੋਤਲਾਂ ਗੈਰ ਕਾਨੂੰਨੀ ਸ਼ਰਾਬ ਦੀਆਂ ਬਰਾਮਦ ਕੀਤੀਆਂ ਨੇ,ਸਿਰਫ਼ ਇੰਨਾ ਹੀ ਨਹੀਂ ਘਰਾਂ ਵਿੱਚੋਂ ਸ਼ਰਾਬ ਦੀਆਂ ਭੱਠਿਆਂ ਵੀ ਬਰਾਮਦ ਹੋਇਆ ਨੇ,ਪੁਲਿਸ ਨੇ ਸਾਰੇ ਸ਼ਰਾਬ ਸਮਗਲਰ ਮੌਕੇ ਤੋਂ ਫੜ ਲਏ  

ਇਹ ਵੀ ਜ਼ਰੂਰ ਪੜੋਂ :ਤਰਨਤਾਰਨ ਦੇ ਇਸ ਘਰ ਵਿੱਚ ਬਣੀ ਸੀ ਜ਼ਹਿਰੀਲੀ ਸ਼ਰਾਬ,ਜ਼ੀ ਮੀਡੀਆ 'ਤੇ ਖ਼ਬਰ ਚੱਲੀ ਤਾਂ ਹੁਣ ਜਾਗੀ ਪੁਲਿਸ

ਇਹ ਵੀ ਜ਼ਰੂਰ ਪੜੋਂ : ਜ਼ਹਿਰੀਲੀ ਸ਼ਰਾਬ ਮਾਮਲੇ 'ਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸਰਕਾਰ ਦੇਵੇਗੀ 2-2 ਲੱਖ ਦਾ ਮੁਆਵਜ਼ਾ :ਡਿੰਪਾ

ਇਸ ਤੋਂ ਪਹਿਲਾਂ ਤਰਨਤਾਰਨ,ਅੰਮ੍ਰਿਤਸਰ ਅਤੇ ਬਟਾਲਾ ਤੋਂ ਜ਼ਹਿਰੀ ਸ਼ਰਾਬ ਨਾਲ ਹੋਇਆ ਮੌਤਾਂ ਦਾ ਵੱਡਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੈਜੀਸਟ੍ਰੇਟਿਵ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਸਨ, ਜਲੰਧਰ ਡਿਵੀਜ਼ਨ ਨੂੰ ਜਾਂਚ ਸੌਂਪੀ ਗਈ ਸੀ, ਪੁਲਿਸ ਦੀਆਂ 5 ਟੀਮਾਂ ਨੇ ਕਈ ਥਾਵਾਂ 'ਤੇ ਛਾਪੇਮਾਰੀ ਕਰ ਕੇ ਹੁਣ ਤੱਕ 8 ਲੋਕਾਂ ਨੂੰ ਗਿਰਫ਼ਤਾਰ ਕੀਤਾ ਹੈ