ਫ਼ਿਰੋਜ਼ਪੁਰ ਸਰਹੱਦ ਤੋਂ11 ਕਿੱਲੋ ਹੈਰੋਈਨ ਦੀ ਵੱਡੀ ਖੇਪ ਬਰਾਮਦ, 30 ਦਿਨਾਂ ਅੰਦਰ 36 ਕਿੱਲੋ ਹੈਰੋਈਨ ਜ਼ਬਤ

  ਜੂਨ ਦੇ ਮਹੀਨੇ ਵਿੱਚ ਪੰਜਾਬ ਨਾਲ ਲੱਗ ਦੀ ਪਾਕਿਸਤਾਨ ਦੀ ਸਰਹੱਦ ਤੋਂ 30 ਕਿੱਲੋ ਹੈਰੋਈਨ ਫੜੀ ਗਈ 

ਫ਼ਿਰੋਜ਼ਪੁਰ ਸਰਹੱਦ ਤੋਂ11 ਕਿੱਲੋ ਹੈਰੋਈਨ ਦੀ ਵੱਡੀ ਖੇਪ ਬਰਾਮਦ, 30 ਦਿਨਾਂ ਅੰਦਰ 36 ਕਿੱਲੋ ਹੈਰੋਈਨ ਜ਼ਬਤ
ਜੂਨ ਦੇ ਮਹੀਨੇ ਵਿੱਚ ਪੰਜਾਬ ਨਾਲ ਲੱਗ ਦੀ ਪਾਕਿਸਤਾਨ ਦੀ ਸਰਹੱਦ ਤੋਂ 30 ਕਿੱਲੋ ਹੈਰੋਈਨ ਫੜੀ ਗਈ

ਸੁਨੀਲ ਨਾਗਪਾਲ/ਫ਼ਿਰੋਜ਼ਪੁਰ : ਇੱਕ ਪਾਸੇ ਚੀਨ ਸਰਹੱਦ 'ਤੇ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ ਦੂਜੇ ਪਾਸੇ ਪਾਕਿਸਤਾਨ ਪੰਜਾਬ ਨਾਲ ਲੱਗ ਦੀ ਭਾਰਤੀ ਸਰਹੱਦ 'ਤੇ ਨਾਰਕੋ ਟੈਰੀਰੀਜ਼ਮ ਦੀ ਵੱਡੀ ਸਾਜ਼ਿਸ਼ ਰਚ ਰਿਹਾ ਹੈ, 30 ਜੂਨ ਨੂੰ BSF ਦੀ ਚੌਕਸ ਨਜ਼ਰਾਂ ਨੇ ਇੱਕ ਵਾਰ ਮੁੜ ਤੋਂ ਫ਼ਿਰੋਜ਼ਪੁਰ ਸਰਹੱਦ ਤੋਂ 11 ਕਿੱਲੋ ਹੈਰੋਈਨ ਦੀ ਵੱਡੀ ਖੇਪ ਭਾਰਤ-ਪਾਕਿਸਤਾਨ ਸਰਹੱਦ ਤੋਂ ਬਰਾਮਦ ਕੀਤੀ ਹੈ, ਇਹ ਖੇਪ ਫ਼ਿਰੋਜ਼ਪੁਰ  BOP ਦੇ ਸ਼ਾਮੇਕੇ ਸੈਕਟਰ ਤੋਂ  ਫੜੀ ਗਈ ਹੈ,  ਕੌਮਾਂਤਰੀ ਬਾਜ਼ਾਰ ਵਿੱਚ ਹੈਰੋਈਨ ਦੀ ਕੀਮਤ  ਕਰੋੜਾਂ ਵਿੱਚ ਦੱਸੀ ਜਾ ਰਹੀ ਹੈ,  ਪਾਕਿਸਤਾਨੀ ਨਾਲ ਲੱਗ ਦੀ ਪੰਜਾਬ ਦੀਆਂ ਵੱਖ-ਵੱਖ ਸਰਹੱਦਾਂ ਤੋਂ  ਜੂਨ ਮਹੀਨੇ ਦੇ ਅੰਦਰ 36 ਕਿੱਲੋ ਹੈਰੋਈਨ ਫੜੀ ਜਾ ਚੁੱਕੀ ਹੈ 
  
  ਜੂਨ ਮਹੀਨੇ ਵਿੱਚ ਫੜੀ ਗਈ 36 ਕਿੱਲੋ ਹੈਰੋਈਨ 

- 30 ਜੂਨ ਨੂੰ BSF ਨੇ ਫ਼ਿਰੋਜ਼ਪੁਰ ਦੇ BOP ਦੇ ਸ਼ਾਮੇਕੇ ਸੈਕਟਰ ਤੋਂ 11 ਕਿੱਲੋ ਹੈਰੋਈਨ ਫੜੀ 
- 20 ਜੂਨ ਨੂੰ BSF ਨੇ ਫ਼ਿਰੋਜ਼ਪੁਰ ਦੀ ਚੈੱਕ ਪੋਸਟ ਬੋਰੇਕੇ ਤੋਂ 7 ਕਿੱਲੋ ਹੈਰੋਈਨ ਬਰਾਮਦ ਕੀਤਾ ਹੈ
-  ਹੈਰੋਈਨ ਇੱਕ ਪਲਾਸਟਿਕ ਦੇ ਕੈਨ ਤੋਂ ਪਾਕਿਸਤਾਨ ਵੱਲੋਂ ਭਾਰਤੀ ਸਰਹੱਦ 'ਤੇ ਸੁੱਟੀ ਗਈ ਸੀ 
-  ਸਵੇਰੇ ਜਦੋਂ BSF ਦੀ 136 ਵੀ ਬਟਾਲੀਅਨ ਸਰਚ ਕਰ ਰਹੀ ਸੀ ਤਾਂ ਉਸ ਨੇ 7 ਕਿੱਲੋ ਹੈਰੋਈਨ ਦੀ ਖੇਪ ਬਰਾਮਦ ਕੀਤੀ 
-  19 ਜੂਨ ਨੂੰ  ਭਾਰਤ ਪਾਕਿਸਤਾਨ ਨਾਲ ਲੱਗ ਦੇ ਅਬੋਹਰ ਸੈਕਟਰ ਤੋਂ BSF ਨੂੰ ਵੱਡੀ ਕਾਮਯਾਬੀ ਹੱਥ ਲੱਗੀ ਸੀ 
-  BSF ਨੇ  ਜ਼ਮੀਨ ਦੇ ਅੰਦਰ ਡਰੱਗ ਦੀਆਂ 4 ਬੋਤਲਾਂ ਬਰਾਮਦ ਕੀਤੀਆਂ ਸਨ
-  ਬੋਤਲਾਂ ਵਿੱਚ ਮਿਲੀ ਡਰੱਗ ਦਾ ਭਾਰ ਤਕਰੀਬਨ 8 ਕਿੱਲੋ ਦੱਸਿਆ ਗਿਆ ਸੀ 
- ਕੌਮਾਂਤਰੀ ਬਾਜ਼ਾਰ ਵਿੱਚ ਡਰੱਗ ਦੀ ਕੀਮਤ 40 ਕਰੋੜ ਦੱਸੀ ਗਈ ਸੀ 
-  9 ਜੂਨ ਨੂੰ ਤਰਨਤਾਰਨ ਦੇ ਨਾਰਕੋਟਿਕ ਸੈੱਲ ਦੀ ਟੀਮ ਨੇ ਭਾਰਤ-ਪਾਕਿਸਤਾਨ ਸਰਹੱਦ 'ਤੇ ਹੈਰੋਈਨ ਫੜੀ 
-  ਖੇਤ ਵਿੱਚੋਂ 9 ਕਿੱਲੋ ਹੈਰੋਈਨ ਬਰਾਮਦ ਕੀਤੀ ਗਈ ਸੀ 
-   ਗਿਰਫ਼ਤਾਰ 2 ਕੌਮਾਂਤਰੀ ਡਰੱਗ ਸਮਗੱਲਰਾਂ ਦੀ ਨਿਸ਼ਾਨਦੇਹੀ 'ਤੇ ਹੈਰੋਈਨ ਫੜੀ ਗਈ ਸੀ
-  ਬੀ.ਐਸ.ਐਫ ਦੀ ਕੁਲਵੰਤ ਪੋਸਟ ਦੇ ਖੇਤ ਵਿੱਚੋਂ  1 ਫੁੱਟ ਥੱਲੇ 9 ਬੋਤਲਾਂ ਹੈਰੋਈਨ ਦੀਆਂ ਬਰਾਮਦ ਹੋਈਆਂ ਸੀ 
-  ਸਮਗਲਰ  ਜਗਜੀਤ ਸਿੰਘ ਉਰਫ ਜਗਾ ਅਤੇ ਗੁਰਸਾਹਿਬ ਸਿੰਘ ਉਰਫ ਭੱਕੀ ਨੂੰ ਪਿੰਡ ਡੱਲ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ 
-  ਫੜੀ ਗਈ ਹੈਰੋਈਨ ਦੀ ਕੀਮਤ 40 ਕਰੋੜ ਤੋਂ ਵਧ ਦੱਸੀ ਗਈ ਸੀ