ਫ਼ਿਰੋਜ਼ਪੁਰ ਸਰਹੱਦ ਬਣੀ ਨਸ਼ੇ ਦਾ ਵੱਡਾ ਟਰਾਂਜ਼ਿਟ ਪੁਆਇੰਟ,7 ਕਿੱਲੋ ਹੈਰੋਈਨ ਜ਼ਬਤ,17 ਦਿਨਾਂ 'ਚ 33 ਕਿੱਲੋ ਨਸ਼ਾ ਬਰਾਮਦ

ਸੋਮਵਾਰ ਨੂੰ ਫੜੀ ਗਈ 7 ਕਿੱਲੋ 714 ਗਰਾਮ ਹੈਰੋਈਨ 

ਫ਼ਿਰੋਜ਼ਪੁਰ ਸਰਹੱਦ ਬਣੀ ਨਸ਼ੇ ਦਾ ਵੱਡਾ ਟਰਾਂਜ਼ਿਟ ਪੁਆਇੰਟ,7 ਕਿੱਲੋ ਹੈਰੋਈਨ ਜ਼ਬਤ,17 ਦਿਨਾਂ 'ਚ 33 ਕਿੱਲੋ ਨਸ਼ਾ ਬਰਾਮਦ
ਸੋਮਵਾਰ ਨੂੰ ਫੜੀ ਗਈ 7 ਕਿੱਲੋ 714 ਗਰਾਮ ਹੈਰੋਈਨ

ਜਗਦੀਪ ਸੰਧੂ/ਫ਼ਿਰੋਜ਼ਪੁਰ : ਫ਼ਿਰੋਜ਼ਪੁਰ ਸਰਹੱਦ ਪਾਕਿਸਤਾਨ ਤੋਂ ਪੰਜਾਬ ਵਿੱਚ ਨਸ਼ੇ ਦੇ ਦਾਖ਼ਲ ਹੋਣ ਦਾ ਵੱਡਾ ਟਰਾਂਜ਼ਿਟ ਪੁਆਇੰਟ ਬਣ ਰਿਹਾ ਹੈ, 17 ਦਿਨਾਂ ਦੇ ਅੰਦਰ ਫ਼ਿਰੋਜ਼ਪੁਰ ਸਰਹੱਦ ਤੋਂ 33 ਕਿੱਲੋ ਹੈਰੋਈਨ ਬਰਾਮਦ ਕੀਤੀ ਗਈ ਹੈ, ਸੋਮਵਾਰ 6 ਜੁਲਾਈ ਨੂੰ ਫ਼ਿਰੋਜ਼ਪੁਰ ਦੀ ਕਸਬਾ ਮਮਦੋਟ ਦੇ ਨਾਲ ਲੱਗ ਦੀ ਭਾਰਤ ਪਾਕਿਸਤਾਨ ਸਰਹੱਦ ਤੋਂ BSF ਦੀ ਚੈੱਕ ਪੋਸਟ ਦੋਨਾ ਤੇਲੂ ਮਲ ਤੋਂ CIA ਅਤੇ BSF ਦੀ 29 ਵੀ ਬਟਾਲੀਅਨ ਦੇ ਸਾਂਝੇ ਆਪਰੇਸ਼ਨ ਦੌਰਾਨ 7 ਕਿੱਲੋ 714 ਗਰਾਮ ਹੈਰੋਈਨ ਜ਼ਬਤ ਕੀਤੀ ਗਈ ਹੈ,ਕੌਮਾਂਤਰੀ ਬਾਜ਼ਾਰ ਵਿੱਚ ਇਸ ਦੀ ਕੀਮਤ 38 ਕਰੋੜ ਦੱਸੀ ਜਾ ਰਹੀ ਹੈ,ਵੱਡੀ ਗਿਣਤੀ ਵਿੱਚ ਖੇਪ ਮਿਲਣ ਤੋਂ ਬਾਅਦ ਪੁਲਿਸ ਅਤੇ BSF ਵੱਲੋਂ ਸਰਹੱਦ 'ਤੇ ਸਰਚ ਆਪਰੇਸ਼ਨ ਚਲਾਇਆ ਗਿਆ ਹੈ

  ਫ਼ਿਰੋਜ਼ਪੁਰ ਸਰਹੱਦ ਤੋਂ 17 ਦਿਨਾਂ 'ਚ 33 ਕਿੱਲੋ ਹੈਰੋਈਨ ਜ਼ਬਤ 

- 6 ਜੁਲਾਈ ਨੂੰ ਫ਼ਿਰੋਜ਼ਪੁਰ ਦੇ ਕਸਬਾ ਮਮਦੋਟ ਤੋਂ 7 ਕਿੱਲੋ 714 ਗਰਾਮ ਹੈਰੋਈਨ ਜ਼ਬਤ 
- BSF ਅਤੇ  CIA ਸਟਾਫ਼ ਦੇ ਸਾਂਝੇ ਆਪਰੇਸ਼ਨ ਦੌਰਾਨ ਹੈਰੋਈਨ ਜ਼ਬਤ
- ਕੌਮਾਂਤਰੀ ਬਾਜ਼ਾਰ ਵਿੱਚ 38 ਕਰੋੜ ਕੀਮਤ  
- 30 ਜੂਨ ਨੂੰ BSF ਨੇ ਫ਼ਿਰੋਜ਼ਪੁਰ ਦੇ BOP ਦੇ ਸ਼ਾਮੇਕੇ ਸੈਕਟਰ ਤੋਂ 11 ਕਿੱਲੋ ਹੈਰੋਈਨ ਫੜੀ ਸੀ
- 20 ਜੂਨ ਨੂੰ BSF ਨੇ ਫ਼ਿਰੋਜ਼ਪੁਰ ਦੀ ਚੈੱਕ ਪੋਸਟ ਬੋਰੇਕੇ ਤੋਂ 7 ਕਿੱਲੋ ਹੈਰੋਈਨ ਬਰਾਮਦ ਕੀਤਾ ਸੀ
-  ਹੈਰੋਈਨ ਇੱਕ ਪਲਾਸਟਿਕ ਦੇ ਕੈਨ ਤੋਂ ਪਾਕਿਸਤਾਨ ਵੱਲੋਂ ਭਾਰਤੀ ਸਰਹੱਦ 'ਤੇ ਸੁੱਟੀ ਗਈ ਸੀ 
-  ਸਵੇਰੇ ਜਦੋਂ BSF ਦੀ 136 ਵੀ ਬਟਾਲੀਅਨ ਸਰਚ ਕਰ ਰਹੀ ਸੀ ਤਾਂ ਉਸ ਨੇ 7 ਕਿੱਲੋ ਹੈਰੋਈਨ ਦੀ ਖੇਪ ਬਰਾਮਦ ਕੀਤੀ 
-  19 ਜੂਨ ਨੂੰ  ਭਾਰਤ ਪਾਕਿਸਤਾਨ ਨਾਲ ਲੱਗ ਦੇ ਅਬੋਹਰ ਸੈਕਟਰ ਤੋਂ BSF ਨੂੰ ਵੱਡੀ ਕਾਮਯਾਬੀ ਹੱਥ ਲੱਗੀ ਸੀ 
-  BSF ਨੇ  ਜ਼ਮੀਨ ਦੇ ਅੰਦਰ ਡਰੱਗ ਦੀਆਂ 4 ਬੋਤਲਾਂ ਬਰਾਮਦ ਕੀਤੀਆਂ ਸਨ
-  ਬੋਤਲਾਂ ਵਿੱਚ ਮਿਲੀ ਡਰੱਗ ਦਾ ਭਾਰ ਤਕਰੀਬਨ 8 ਕਿੱਲੋ ਦੱਸਿਆ ਗਿਆ ਸੀ 
- ਕੌਮਾਂਤਰੀ ਬਾਜ਼ਾਰ ਵਿੱਚ ਡਰੱਗ ਦੀ ਕੀਮਤ 40 ਕਰੋੜ ਦੱਸੀ ਗਈ ਸੀ