ਪੰਜਾਬੀ ਫਿਲਮ ਸ਼ੂਟਰ 'ਤੇ ਪੰਜਾਬ ਸਰਕਾਰ ਨੇ ਲਾਇਆ ਬੈਨ
Advertisement

ਪੰਜਾਬੀ ਫਿਲਮ ਸ਼ੂਟਰ 'ਤੇ ਪੰਜਾਬ ਸਰਕਾਰ ਨੇ ਲਾਇਆ ਬੈਨ

 

ਗੈਂਗਸਟਰ ਕਲਚਰ 'ਤੇ ਬਣੀ ਸੀ ਫ਼ਿਲਮ ਸ਼ੂਟਰ,ਫਿਲਮ ਦੇ ਨਿਰਮਾਤਾ ਖਿਲਾਫ਼ ਮਾਮਲਾ ਦਰਜ

 

ਗੈਂਗਸਟਰ ਕਲਚਰ 'ਤੇ ਬਣੀ ਸੀ ਫ਼ਿਲਮ ਸ਼ੂਟਰ,ਫਿਲਮ ਦੇ ਨਿਰਮਾਤਾ ਖਿਲਾਫ਼ ਮਾਮਲਾ ਦਰਜ

ਚੰਡੀਗੜ੍ਹ : ਛੋਟੇ ਅਤੇ ਵੱਡੇ ਪਰਦੇ 'ਤੇ ਹਿੰਸਾ ਨੂੰ ਪਰਮੋਟ ਕਰਨ ਵਾਲੇ ਗਾਣਿਆਂ ਅਤੇ ਫਿਲਮਾਂ ਖਿਲਾਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਰੁੱਖ ਅਖ਼ਤਿਆਰ ਕਰ ਲਿਆ ਹੈ,ਸਿੱਧੂ ਮੂਸੇਵਾਲਾ ਖਿਲਾਫ਼ ਹਿੰਸਕ ਗਾਣਿਆਂ ਨੂੰ ਪਰਮੋਟ 'ਤੇ FIR ਦਰਜ ਹੋਣ ਤੋਂ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡੇ ਪਰਦੇ 'ਤੇ ਹਿੰਸਾ ਨੂੰ ਪਰਮੋਟ ਕਰਨ ਵਾਲੀ ਪੰਜਾਬੀ ਫਿਲਮਾਂ ਖਿਲਾਫ਼ ਸਖ਼ਤ ਕਾਰਵਾਈ 

ਕਰਨੀ ਸ਼ੁਰੂ ਕਰ ਦਿੱਤੀ ਹੈ, 21 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ  ਪੰਜਾਬੀ ਫਿਲਮ ਸ਼ੂਟਰ 'ਤੇ ਪੰਜਾਬ ਸਰਕਾਰ ਨੇ ਬੈਨ ਲਗਾ ਦਿੱਤਾ ਹੈ  ਅਤੇ ਡੀਜੀਪੀ ਦਿਨਕਰ ਗੁਪਤਾ ਨੂੰ  ਕਾਰਵਾਈ ਦੇ ਹੁਕਮ  ਦਿੱਤੇ  ਨੇ 

ਫਿਲਮ ਸ਼ੂਟਰ ਨਾਲ ਜੁੜੇ ਲੋਕਾਂ ਖਿਲਾਫ਼ ਕੇਸ ਦਰਜ

18 ਜਨਵਰੀ ਨੂੰ ਫਿਲਮ ਸ਼ੂਟਰ ਦਾ ਟ੍ਰੇਲਰ ਰਿਲੀਜ਼ ਹੋਇਆ ਸੀ ਜਿਸਤੋਂ ਬਾਅਦ ADGP INTELIGENCE ਵਰਿੰਦਰ ਕੁਮਾਰ ਦੀ ਰਿਪੋਰਟ 'ਤੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੈਨ ਲਗਾਉਣ ਦੀ ਸਿਫ਼ਾਰਿਸ਼ ਕੀਤੀ ਸੀ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਤੋਂ ਬਾਅਦ ਫਿਲਮ ਸ਼ੂਤਰ ਦੇ ਪਰਮੋਟਰ ਅਤੇ ਪ੍ਰੋਡੂਸਰ KV ਸਿੰਘ ਢਿੱਲੋਂ ਕੇਸ ਦਰਜ ਕਰ  ਲਿਆ ਗਿਆ ਹੈ, KV ਢਿੱਲੋਂ 

ਖਿਲਾਫ਼ ਸੈਕਸ਼ਨ 153,153A,153B,160,107,506 ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ

ਲਿਖਤ ਭਰੋਸੇ ਤੋਂ ਬਾਅਦ ਮੁੱਕਰੇ KV ਢਿੱਲੋਂ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ KV ਢਿੱਲੋਂ ਨੇ 2019 ਵਿੱਚ ਲਿਖਤ ਤੌਰ ਤੇ ਭਰੋਸਾ ਦਿੱਤਾ ਸੀ ਕਿ ਉਹ ਸੁੱਖਾ ਕਾਹਲਵਾਂ 'ਤੇ ਬਣਨ ਵਾਲੀ ਫਿਲਮ ਨੂੰ ਨਹੀਂ ਬਣਾਉਣਗੇ ਪਰ ਇਸ ਦੇ ਬਾਵਜੂਦ ਇਹ ਫ਼ਿਲਮ ਬਣਾਈ ਗਈ,2019 ਦੇ ਸ਼ੁਰੂਆਤ ਵਿੱਚ ਹੀ ਪੰਜਾਬ ਪੁਲਿਸ ਵੱਲੋਂ ਜ਼ਿਲਾ ਪੱਧਰ 'ਤੇ ਗਾਇਕਾਂ ਅਤੇ ਅਦਾਕਾਰਾਂ ਨਾਲ ਮੀਟਿੰਗ ਕਰ ਕੇ ਅਪੀਲ ਕੀਤੀ ਗਈ ਸੀ ਕਿ ਹਿੰਸਾਂ ਨੂੰ ਪਰਮੋਟ ਕਰਨ ਵਾਲੇ 

ਗਾਣਿਆਂ ਨੂੰ ਗਾਇਕ ਨਾ ਗਾਉਣ ਨਾਲ ਹੀ ਫਿਲਮ ਦੇ PRODUCER ਨੂੰ ਵੀ ਮੁਲਾਕਾਤ ਕਰਕੇ ਅਪੀਲ ਕੀਤੀ ਗਈ ਸੀ ਕਿ ਉਹ ਗੈਂਗਸਟਰ ਕਲਚਰ ਨੂੰ ਵਧਾਵਾ ਦੇਣ ਵਾਲੀ ਫਿਲਮਾਂ ਨਾ ਬਣਾਉਣ

ਕੌਣ ਸੀ ਸੁੱਖਾ ਕਾਹਲਵਾਂ ?

20 ਤੋਂ ਵੱਧ ਕਤਲ ਅਤੇ ਆਪਣੇ ਆਪ ਨੂੰ ਗੈਂਗਸਟਰ ਦੱਸਣ  ਵਾਲੇ ਸੁੱਖਾ ਕਾਹਲਵਾਂ ਨੂੰ ਸਾਲ 2015 ਵਿੱਚ ਵਿਕੀ ਗੌਂਡਰ ਗੈਂਗ ਨੇ ਹਾਈਵੇ ਉੱਤੇ ਰੋਕ ਕੇ ਕਤਲ ਕਰ ਦਿੱਤਾ ਸੀ,ਪੁਲਿਸ ਕਾਹਲਵਾਂ ਨੂੰ ਨਾਭਾ ਜੇਲ੍ਹ ਤੋਂ  ਜਲੰਧਰ ਪੇਸ਼ੀ ਲਈ ਲੈ ਕੇ ਆਈ ਸੀ, ਪੇਸ਼ੀ  ਦੇ ਬਾਅਦ ਪੁਲਿਸ ਕਾਹਲਵਾਂ ਨੂੰ ਨਾਭਾ ਜੇਲ੍ਹ ਵਾਪਸ ਲੈ ਕੇ ਜਾ ਰਹੀ ਸੀ, ਜਲੰਧਰ - ਫਗਵਾੜਾ ਹਾਈਵੇ ਉੱਤੇ ਦੂਜੇ ਪਾਸੇ ਤੋਂ 2 ਲਗਜ਼ਰੀ ਗੱਡੀਆਂ ਆਈਆਂ ਅਤੇ ਪੁਲਿਸ ਦੀ ਗੱਡੀ ਨੂੰ ਰੋਕ ਕੇ ਤਿੰਨ ਸੂਬਿਆਂ  ਦੇ ਮੋਸਟ ਵਾਂਟੇਡ ਰਹੇ ਕਾਹਲਵਾਂ ਉੱਤੇ ਫਿਲਮੀ ਸਟਾਇਲ ਵਿੱਚ ਗੋਲੀਆਂ ਦਾਗ ਕੇ ਕਤਲ ਕਰ ਦਿੱਤੀ ਗਿਆ ਸੀ

Trending news