ਜੇਲ੍ਹ 'ਚ ਮੋਬਾਈਲ ਦੇ ਖੇਡ ਨੂੰ ਸਮਝਨਾ ਹੈ ਤਾਂ ਫ਼ਿਰੋਜ਼ਪੁਰ ਤੇ ਪਟਿਆਲਾ ਦੀਆਂ ਇੰਨਾ 2 ਵਾਰਦਾਤਾਂ ਨੂੰ ਸਮਝੋ

ਫ਼ਿਰੋਜ਼ਪੁਰ ਜੇਲ੍ਹ ਵਿੱਚ 9 ਮੋਬਾਈਲ ਫ਼ੋਨ ਬਰਾਮਦ, ਪਟਿਆਲਾ ਵਿੱਚ ਵਾਰਡਨ ਨੂੰ ਪੁਲਿਸ ਨੇ ਕੀਤਾ ਗਿਰਫ਼ਤਾਰ 

ਜੇਲ੍ਹ 'ਚ ਮੋਬਾਈਲ ਦੇ ਖੇਡ ਨੂੰ ਸਮਝਨਾ ਹੈ ਤਾਂ ਫ਼ਿਰੋਜ਼ਪੁਰ ਤੇ ਪਟਿਆਲਾ ਦੀਆਂ ਇੰਨਾ 2 ਵਾਰਦਾਤਾਂ ਨੂੰ ਸਮਝੋ
ਫ਼ਿਰੋਜ਼ਪੁਰ ਜੇਲ੍ਹ ਵਿੱਚ 9 ਮੋਬਾਈਲ ਫ਼ੋਨ ਬਰਾਮਦ, ਪਟਿਆਲਾ ਵਿੱਚ ਵਾਰਡਨ ਨੂੰ ਪੁਲਿਸ ਨੇ ਕੀਤਾ ਗਿਰਫ਼ਤਾਰ

ਰਾਜੇਸ਼ ਖਤਰੀ/ਬਲਵਿੰਦਰ ਸਿੰਘ,ਫਿਰੋਜ਼ਪੁਰ/ਪਟਿਆਲਾ : ਫ਼ਿਰੋਜ਼ਪੁਰ ਜੇਲ੍ਹ (Ferozpur Jail) ਦੀਆਂ ਚਾਰ ਦੀਵਾਰਾਂ ਸੁਰੱਖਿਆ ਦੇ ਲਿਹਾਜ਼ ਨਾਲ ਹੁਣ ਸਿਰਫ਼ ਨਾਂ ਦੀਆਂ ਨੇ, ਇਹ ਇਸ ਲਈ ਕਿਉਂਕਿ ਅਸਾਨੀ ਨਾਲ ਇੰਨਾ ਚਾਰ ਦਿਵਾਰਾਂ ਦੇ ਅੰਦਰ ਮੋਬਾਈਲ ਫ਼ੋਨ ਦਾਖ਼ਲ ਹੋ ਜਾਂਦਾ ਹੈ, ਤਾਜ਼ਾ ਮਾਮਲਾ 30 ਜੁਲਾਈ ਦਾ ਹੈ ਜਦੋਂ ਇੱਕ ਪੈਕੇਟ ਦੇ ਜ਼ਰੀਏ ਜੇਲ੍ਹ ਦੀ ਦੀਵਾਰ ਦੇ ਪਰਲੇ ਪਾਸੇ ਤੋਂ ਇੱਕ ਪੈਕਜ ਸੁੱਟਿਆ ਗਿਆ ਜਦੋਂ ਉਸ ਨੂੰ ਖੋਲਿਆਂ ਤਾਂ 9 ਮੋਬਾਈਲ ਫ਼ੋਨ ਬਰਾਮਦ ਹੋਏ,ਸ਼ੁੱਕਰ ਇਹ ਹੈ ਕਿ ਜੇਲ੍ਹ ਪ੍ਰਸ਼ਾਸਨ ਦੀ ਨਜ਼ਰ ਇਸ ਪੈਕਟ 'ਤੇ ਪੈ ਗਈ ਅਤੇ ਮੋਬਾਈਲ ਫ਼ੋਨ ਫੜੇ ਗਏ ਨਹੀਂ ਤਾਂ ਇਹ ਬੈਰੀਕੇਟ ਵਿੱਚ ਪਹੁੰਚ ਜਾਂਦੇ 

ਜੇਲ੍ਹ ਪ੍ਰਸ਼ਾਸਨ CCTV ਫੁੱਟੇਜ ਨੂੰ ਖੰਘਾਲਨ ਵਿੱਚ ਲੱਗਿਆ ਹੈ ਆਖ਼ਿਰ ਕਿਸ ਨੇ ਇਹ ਪੈਕਟ ਜੇਲ੍ਹ ਵਿੱਚ ਸੁੱਟਿਆ ਸੀ ? ਪਰ ਜ਼ਰੂਰਤ ਹੈ ਉਸ ਭੇਦੀ ਨੂੰ ਲੱਭਣ ਦੀ ਜੋ ਖ਼ਾਕੀ ਦੀ ਵਰਦੀ ਵਿੱਚ ਕੈਦੀਆਂ ਨੂੰ ਮੋਬਾਈਲ ਸਪਲਾਈ ਕਰ ਰਿਹਾ ਹੈ ! ਜਿਸ ਤਰ੍ਹਾਂ ਮੋਬਾਈਲ ਦਿਵਾਰ ਤੋਂ ਸੁੱਟੇ ਗਏ ਉਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕਿਸੇ ਮੁਲਾਜ਼ਮ ਦੇ ਇਸ਼ਾਰੇ 'ਤੇ ਹੀ ਮੋਬਾਈਲ ਫ਼ੋਨ ਅੰਦਰ ਸੁੱਟੇ ਹੋਣਗੇ ਅਤੇ ਉਸ ਨੇ ਹੀ ਇਸ ਦੀ ਡਿਲਿਵਰੀ ਕਰਨੀ ਹੋਵੇਗੀ,ਕਿਉਂਕਿ ਕੈਦੀ ਤਾਂ ਬੈਰੀਕੇਟ ਦੇ ਅੰਦਰ ਹੀ ਨੇ,ਹਾਲਾਂਕਿ ਹੁਣ ਤੱਕ ਕਿਸੇ ਦਾ ਨਾਂ ਸਾਹਮਣੇ ਨਹੀਂ ਆਇਆ ਹੈ ਪਰ ਵਾਰਦਾਤਾਂ ਦਾ ਮੋਡਸ ਅਪਰੈਂਡੀ (ਯਾਨੀ ਕੰਮ ਕਰਨ ਦਾ ਤਰੀਕਾ) ਇਸੇ ਵੱਲ ਇਸ਼ਾਰਾ ਕਰ ਰਿਹਾ ਹੈ 

ਸਰਹੱਦੀ ਪੱਖੋਂ ਫ਼ਿਰੋਜ਼ਪੁਰ ਜੇਲ੍ਹ ਅਹਿਮ 
 
ਫ਼ਿਰੋਜ਼ਪੁਰ ਜ਼ਿਲ੍ਹਾਂ ਪਾਕਿਸਤਾਨ ਦੀ ਸਰਹੱਦ ਦੇ ਬਿਲਕੁਲ ਨਜ਼ਦੀਕ ਹੈ, ਸਿਰਫ਼ ਇੰਨਾ ਹੀ ਨਹੀਂ ਇਸ ਜੇਲ੍ਹ ਵਿੱਚ ਖ਼ਤਰਨਾਕ ਗੈਂਗਸਟਰ ਅਤੇ ਸਮਗਲਰ ਬੰਦ ਨੇ,ਜੇਲ੍ਹ ਦੇ ਅੰਦਰ ਫ਼ੋਨ ਦੇ ਜ਼ਰੀਏ ਸਮਗਲਰ ਅਤੇ ਖ਼ਤਰਨਾਕ ਗੈਂਗਸਟਰ ਡਰੱਗ ਦਾ ਧੰਦਾ ਚਲਾਉਂਦੇ ਨੇ, ਕਈ ਵਾਰ ਇਸ ਦਾ ਖ਼ੁਲਾਸਾ ਹੋ ਚੁੱਕਾ ਹੈ, ਜੇਲ੍ਹ ਅੰਦਰ ਫ਼ੋਨ ਦੇ ਜ਼ਰੀਏ ਹੀ ਗੈਂਗਸਟਰ ਅਤੇ ਸਮਗਲਰ ਧੰਦਾ ਚਲਾਉਂਦੇ ਨੇ,ਅਜਿਹੇ ਵਿੱਚ ਫ਼ਿਰੋਜ਼ਪੁਰ ਜੇਲ੍ਹ ਤੋਂ ਮੋਬਾਈਲ ਫ਼ੋਨਾਂ ਦਾ ਮਿਲਣਾ ਗੰਭੀਰ  ਹੈ ਜਿਸ  ਖ਼ਿਲਾਫ਼ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਕੋਈ ਠੋਕ ਨੀਤੀ ਬਣਾਉਣੀ ਜ਼ਰੂਰਤ ਹੈ 

ਪਟਿਆਲਾ ਪੁਲਿਸ ਨੇ ਜੇਲ੍ਹ ਵਾਰਡਨ ਨੂੰ ਗਿਰਫ਼ਤਾਰ ਕੀਤਾ 

ਪਟਿਆਲਾ ਪੁਲਿਸ ਨੇ ਇੱਕ ਫ਼ਰਾਰ ਜੇਲ੍ਹ ਵਾਰਡਨ ਨੂੰ ਗਿਰਫ਼ਤਾਰ ਕੀਤਾ ਹੈ ਜੋ 3 ਮਹੀਨੇ ਤੋਂ ਫ਼ਰਾਰ ਸੀ, ਪਟਿਆਲਾ ਪੇਂਡੂ ਦੇ DSP ਸਰਵ ਜਿੰਦਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੇਸ਼ਮ ਸਿੰਘ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਤੈਨਾਤ ਸੀ,ਇਸ  'ਤੇ ਜੇਲ੍ਹ ਵਿੱਚ ਬੰਦ ਕੈਦੀਆਂ ਦੇ ਪਰਿਵਾਰ ਵਾਲਿਆਂ ਨੇ ਇਲਜ਼ਾਮ ਲਗਾਇਆ ਸੀ ਕੀ  ਇਹ ਕੈਦੀਆਂ ਤੋਂ ਪੈਸੇ ਦੀ ਏਵਜ਼ ਵਿੱਚ ਜੇਲ੍ਹ ਵਿੱਚ ਚੰਗੀ ਸੁਵਿਧਾ ਦੇਣ ਦਾ ਦਾਅਵਾ ਕਰਦਾ ਸੀ,ਰੇਸ਼ਮ ਸਿੰਘ ਦਾ ਇੱਕ ਵੀਡੀਓ ਵੀ ਵਾਇਰਲ ਹੋਈ ਸੀ,ਜਾਂਚ ਤੋਂ ਬਾਅਦ ਵਾਰਡਨ ਖ਼ਿਲਾਫ਼ ਮਾਮਲਾ ਦਰਜ ਹੋਇਆ ਹੈ ਪਰ ਵਾਰਡਨ ਰੇਸ਼ਮ ਸਿੰਘ ਘਰ ਤੋਂ ਫ਼ਰਾਰ ਹੋ ਗਿਆ, ਹੁਣ ਪੁਲਿਸ ਨੇ ਇਸ ਨੂੰ ਗਿਰਫ਼ਤਾਰ ਕੀਤਾ ਹੈ