ਅੱਖ ਮਾਰਨਾ ਅਤੇ ਫਲਾਇੰਗ Kiss ਦੇਣਾ ਵੀ ਸਰੀਰਕ ਸ਼ੋਸ਼ਣ ਦੇ ਦਾਇਰੇ ਵਿੱਚ, ਅਦਾਲਤ ਨੇ ਨੌਜਵਾਨ ਨੂੰ ਭੇਜਿਆ ਜੇਲ੍ਹ
Advertisement

ਅੱਖ ਮਾਰਨਾ ਅਤੇ ਫਲਾਇੰਗ Kiss ਦੇਣਾ ਵੀ ਸਰੀਰਕ ਸ਼ੋਸ਼ਣ ਦੇ ਦਾਇਰੇ ਵਿੱਚ, ਅਦਾਲਤ ਨੇ ਨੌਜਵਾਨ ਨੂੰ ਭੇਜਿਆ ਜੇਲ੍ਹ

ਮਾਮਲੇ ਦੀ ਸੁਣਵਾਈ ਦੌਰਾਨ ਇੱਕ ਵਕੀਲ ਨੇ ਕਿਹਾ ਕੀ ਬੱਚਿਆਂ ਅਤੇ ਉਸ ਦੀ ਮਾਂ ਵੱਲੋਂ ਲਗਾਇਆ ਗਿਆ ਇਲਜ਼ਾਮ ਸਰੀਰਕ ਸੋਸ਼ਲ ਦੇ ਤੌਰ ਤੇ ਵੇਖਿਆ ਜਾਣਾ ਚਾਹੀਦਾ ਹੈ 

ਮਾਮਲੇ ਦੀ ਸੁਣਵਾਈ ਦੌਰਾਨ ਇੱਕ ਵਕੀਲ ਨੇ ਕਿਹਾ ਕੀ ਬੱਚਿਆਂ ਅਤੇ ਉਸ ਦੀ ਮਾਂ ਵੱਲੋਂ ਲਗਾਇਆ ਗਿਆ ਇਲਜ਼ਾਮ ਸਰੀਰਕ ਸੋਸ਼ਲ ਦੇ ਤੌਰ ਤੇ ਵੇਖਿਆ ਜਾਣਾ ਚਾਹੀਦਾ ਹੈ

ਦਿੱਲੀ :  ਕਿਸੇ ਨੂੰ ਅੱਖ ਮਾਰਨਾ ਅਤੇ ਹਵਾ ਵਿੱਚ  ਕਿਸ ਕਰਨਾ (Flying Kiss) ਸਰੀਰਕ ਸੋਸ਼ਲ ਦੇ ਦਾਇਰੇ ਵਿੱਚ ਆਉਂਦਾ ਹੈ,  ਪਾਸਕੋ ਕੋਰਟ ਨੇ ਅਜਿਹਾ ਕਰਨ ਦੇ ਇਲਜ਼ਾਮ ਵਿੱਚ 20 ਸਾਲ ਦੇ ਨੌਜਵਾਨ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਹੈ, ਨਾਲ ਹੀ 15 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ ਹੈ, ਕੋਰਟ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕੀ ਮੁਲਜ਼ਮ ਨੇ ਨਾਬਾਲਿਗ ਨੂੰ ਵੇਖ ਕੇ ਅੱਖ ਮਾਰੀ ਅਤੇ ਹਵਾ ਵਿੱਚ ਫਲਾਇੰਗ ਕਿਸ ਕੀਤਾ ਜਿਸ ਨੂੰ ਸਰੀਰਕ ਸੋਸ਼ਨ (Sexsual Harassment) ਮੰਨਿਆ ਜਾਵੇਗਾ,ਅਦਾਲਤ ਦੇ ਇਲਜ਼ਾਮ 'ਤੇ 15 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ ਜਿਸ ਵਿੱਚ 10 ਹਜ਼ਾਰ ਪੀੜਤ ਪੱਖ ਨੂੰ ਦਿੱਤਾ ਜਾਵੇਗਾ 

ਪਹਿਲਾਂ ਵੀ ਕਰ ਚੁੱਕਿਆ ਸੀ ਹਰਕਤਾਂ

  14 ਸਾਲ ਦੀ ਪੀੜਤ ਬੱਚੀ ਨੇ ਅਦਾਲਤ ਨੂੰ ਦੱਸਿਆ ਕੀ 29 ਫਰਵਰੀ ਨੂੰ ਜਦੋਂ ਉਹ ਆਪਣੀ ਭੈਣ ਦੇ ਨਾਲ ਕਿਧਰੇ ਜਾ ਰਹੀ ਸੀ ਤਾਂ ਗੁਆਂਢ ਵਿੱਚ ਰਹਿਣ ਵਾਲੇ ਮੁਲਜ਼ਮ ਨੇ ਉਸ ਨੂੰ ਵੇਖ ਕੇ ਅੱਖ ਮਾਰੀ ਅਤੇ ਹਵਾ ਵਿੱਚ ਕਿਸ ਕੀਤੀ,ਮੁਲਜ਼ਮ ਪਹਿਲਾਂ ਹੀ ਅਜਿਹੀ ਹਰਕਤਾਂ ਕਰ ਚੁੱਕਿਆ ਸੀ, ਸਮਝਾਉਣ ਦੇ ਬਾਵਜੂਦ ਉਸ ਨੇ ਵਤੀਰੇ ਵਿੱਚ ਕੋਈ ਵੀ ਬਦਲਾਅ ਨਹੀਂ ਆਇਆ, ਪੀੜਤ ਦੇ ਮਾਂ ਨੇ ਦੱਸਿਆ ਕੀ ਮੁਲਜ਼ਮ ਨੌਜਵਾਨ ਦੀ ਹਰਕਤਾਂ ਦੇ ਬਾਰੇ ਪੀੜਤ ਨੇ ਦੱਸਿਆ ਸੀ ਉਸ ਤੋਂ ਬਾਅਦ ਨੌਜਵਾਨ ਨੇ ਅਜਿਹਾ ਨਹੀਂ ਕਰਨ ਨੂੰ ਕਿਹਾ ਸੀ ਪਰ ਜਦੋਂ ਨਹੀਂ ਸੁਧਰਿਆ ਤਾਂ ਪੁਲਿਸ ਨੂੰ ਸ਼ਿਕਾਇਤ ਕੀਤੀ

ਬਚਾਅ ਪੱਖ ਦੀਆਂ ਦਲੀਲਾਂ ਖ਼ਾਰਜ

ਮਾਮਲੇ ਦੀ ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲ ਨੇ ਦੱਸਿਆ ਕੀ ਬੱਚੀ ਅਤੇ ਉਸ ਦੀ ਮਾਂ ਵੱਲੋਂ ਲਗਾਏ ਗਏ ਇਲਜ਼ਾਮ ਸਰੀਰਕ ਸੋਸ਼ਨ ਦੇ ਦਾਇਰੇ ਵਿੱਚ ਨਹੀਂ ਆਉਂਦੇ ਨੇ, ਵਕੀਲ ਨੇ ਇਹ ਵੀ ਇਲਜ਼ਾਮ ਲਗਾਇਆ ਕੀ ਪੁਲਿਸ ਨੇ ਮਾਮਲੇ ਦੀ ਜਾਂਚ ਸਹੀ ਤਰੀਕੇ ਨਾਲ ਨਹੀਂ ਕੀਤੀ ਹੈ, ਹਾਲਾਂਕਿ ਕੋਰਟ ਨੇ ਬਚਾਅ ਪੱਖ ਦੀਆਂ ਦਲੀਲਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ, ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕੀ ਅਜਿਹਾ ਕੋਈ ਕਾਰਣ ਨਜ਼ਰ ਨਹੀਂ ਆਉਂਦਾ ਹੈ ਜਿਸ ਨਾਲ ਸਾਫ਼ ਹੋ ਸਕੇ ਕੀ ਪੀੜਤ ਨੇ ਗਲਤ ਇਲਜ਼ਾਮ ਲਗਾਏ ਸਨ, ਹਾਲਾਂਕਿ ਇਸ ਦੇ ਸਬੂਤ ਨੇ ਕੀ ਮੁਲਜ਼ਮ ਨੂੰ ਕਈ ਵਾਰ ਅਜਿਹੀ ਹਰਕਤ ਕਰਨ ਤੋਂ ਬਾਜ਼ ਆਉਣ ਨੂੰ ਕਿਹਾ ਸੀ, ਅਦਾਲਤ ਨੇ ਅੱਗੇ ਕਿਹਾ ਕਿਸੇ ਨੂੰ ਵੇਖ ਕੇ ਅੱਖ ਮਾਰਨਾ ਅਤੇ ਹਵਾ ਵਿੱਚ ਕਿਸ ਕਰਨਾ ਸਰੀਰਕ ਸੋਸ਼ਨ ਦੇ ਦਾਇਰੇ ਵਿੱਚ ਆਉਂਦਾ ਹੈ 

 

 

 

Trending news