ਚੁੱਪ-ਚਪੀਤੇ ਸੁਮੇਧ ਸੈਣੀ SIT ਸਾਹਮਣੇ ਹੋਇਆ ਪੇਸ਼

 ਮੀਡੀਆ ਰਿਪੋਰਟਾਂ ਮੁਤਾਬਕ ਉਹ ਹਾਜ਼ਰੀ ਲਗਵਾਉਣ ਉਪਰੰਤ ਵਾਪਸ ਚਲੇ ਗਏ।   

ਚੁੱਪ-ਚਪੀਤੇ ਸੁਮੇਧ ਸੈਣੀ SIT ਸਾਹਮਣੇ ਹੋਇਆ ਪੇਸ਼
ਫਾਈਲ ਫੋਟੋ

ਨੀਤਿਕਾ ਮਹੇਸ਼ਵਰੀ/ ਚੰਡੀਗੜ੍ਹ: ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਅਤੇ ਉਸ ਦੀ ਲਾਸ਼ ਨੂੰ ਖ਼ੁਰਦ ਬਰਦ ਕਰਨ ਦੇ ਮਾਮਲੇ ਵਿਚ ਨਾਮਜ਼ਦ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਪੰਜਾਬ ਬੰਦ ਦੌਰਾਨ  ਐੱਸ ਆਈ ਟੀ ਸਾਹਮਣੇ ਪੇਸ਼ ਹੋਏ। ਮੀਡੀਆ ਰਿਪੋਰਟਾਂ ਮੁਤਾਬਕ ਉਹ ਹਾਜ਼ਰੀ ਲਗਵਾਉਣ ਉਪਰੰਤ ਵਾਪਸ ਚਲੇ ਗਏ। 

ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨੀਂ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਸਿੱਟ ਵਲੋਂ ਨੋਟਿਸ ਦੇ ਕੇ ਜਾਂਚ ਵਿਚ ਸ਼ਾਮਲ ਹੋਣ ਲਈ ਥਾਣਾ ਮਟੌਰ ਵਿਖੇ ਬੁਲਾਇਆ ਗਿਆ ਸੀ, ਪਰ ਉਹ ਪੇਸ਼ ਨਹੀਂ ਹੋਏ ਸਨ, ਜਿਸ ਕਾਰਨ ਸਿੱਟ ਦੀ ਟੀਮ ਵਾਪਸ ਚਲੀ ਗਈ ਸੀ। 

ਸੈਣੀ ਨੂੰ ਰਾਹਤ- 

ਉਧਰ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਵੱਡੀ ਰਾਹਤ ਮਿਲ ਗਈ ਹੈ। ਦਰਅਸਲ, ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਸੈਣੀ ਨੂੰ ਬਲੈਂਕੇਟ ਬੇਲ ਮਿਲ ਗਈ ਹੈ। ਉਸ ਦੀ ਸਰਵਿਸ ਦੌਰਾਨ ਸਾਰਿਆਂ ਮਾਮਲਿਆਂ 'ਚ ਸੈਣੀ ਦੀ ਗ੍ਰਿਫਤਾਰੀ ਤੋਂ ਪਹਿਲਾਂ ਪੁਲਿਸ ਨੂੰ 7 ਦਿਨ ਦਾ ਨੋਟਿਸ ਦੇਣਾ ਪਵੇਗਾ। ਸੈਣੀ ਨੇ  ਹਾਈਕੋਰਟ ਦਾ ਰੁਖ ਕੀਤਾ ਸੀ ਤੇ ਪਟੀਸ਼ਨ ਦਾਖਲ ਕਰ ਮੰਗ ਕੀਤੀ ਸੀ ਹੋਰ ਮਾਮਲਿਆਂ 'ਚ ਉਸ ਨੂੰ ਗ੍ਰਿਫਤਾਰ ਨਾ ਕੀਤਾ ਜਾਵੇ। 

Watch Live Tv-