ਹੱਸਦਾ ਖੇਡਦਾ ਉਜੜਿਆ ਪਰਿਵਾਰ, 4 ਲੋਕਾਂ ਨੇ ਖੁਦ ਨੂੰ ਅੱਗ ਲਗਾ ਕੀਤੀ ਖ਼ੁਦਕੁਸ਼ੀ, ਜਾਣੋ ਕੀ ਸੀ ਵਜ੍ਹਾ

ਮ੍ਰਿਤਕ ਦੇ ਘਰ ਤੋਂ ਇੱਕ ਸੋਸਾਈਡ ਨੋਟ ਵੀ ਬਰਾਮਦ ਹੋਇਆ ਹੈ

ਹੱਸਦਾ ਖੇਡਦਾ ਉਜੜਿਆ ਪਰਿਵਾਰ, 4 ਲੋਕਾਂ ਨੇ ਖੁਦ ਨੂੰ ਅੱਗ ਲਗਾ ਕੀਤੀ ਖ਼ੁਦਕੁਸ਼ੀ, ਜਾਣੋ ਕੀ ਸੀ ਵਜ੍ਹਾ
ਹੱਸਦਾ ਖੇਡਦਾ ਉਜੜਿਆ ਪਰਿਵਾਰ, 4 ਲੋਕਾਂ ਨੇ ਖੁਦ ਨੂੰ ਅੱਗ ਲਗਾ ਕੀਤੀ ਖ਼ੁਦਕੁਸ਼ੀ, ਜਾਣੋ ਕੀ ਸੀ ਵਜ੍ਹਾ

ਦੇਵਾਨੰਦ ਸ਼ਰਮਾ/ ਫਰੀਦਕੋਟ: ਫਰੀਦਕੋਟ ਦੇ ਪਿੰਡ ਕਲੇਰ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇਥੇ ਇੱਕ ਵਿਅਕਤੀ ਨੇ ਆਪਣੀ ਪਤਨੀ ਅਤੇ 2 ਬੱਚਿਆਂ ਨੇ ਖੁਦ ਨੂੰ ਅੱਗ ਲਗਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ 40 ਸਾਲਾ ਧਰਮਪਾਲ ਵਜੋਂ ਹੋਈ ਹੈ, ਜੋ ਮੂਲ ਰੂਪ ਤੋਂ ਰਾਜਸਥਾਨ ਦਾ ਵਸਨੀਕ ਸੀ ਤੇ ਉਹ ਪਿਛਲੇ ਕਈ ਸਾਲਾਂ ਤੋਂ ਪਿੰਡ ਕਲੇਰ 'ਚ ਆਪਣੀ ਪਤਨੀ ਸੀਮਾ, ਬੇਟੀ ਮੋਨਿਕਾ ਤੇ ਪੁੱਤ ਹਤੀਸ਼ ਕੁਮਾਰ ਨਾਲ ਰਹਿ ਰਿਹਾ ਸੀ। 

ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੇ ਘਰ ਤੋਂ ਇੱਕ ਸੋਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ 'ਚ ਉਸ ਨੇ ਇਹ ਕਦਮ ਚੁੱਕਣ ਦੇ ਲਈ ਲਾਕ ਡਾਊਨ ਦੌਰਾਨ ਆਰਥਿਕ ਹਾਲਤ ਖਰਾਬ ਤੇ ਲੋਕਾਂ ਦੇ ਲੈਣ ਦੇਣ ਦੱਸਿਆ ਗਿਆ ਹੈ। 

ਹੋਰ ਪੜ੍ਹੋ: ਖੇਤੀ ਕਾਨੂੰਨ 'ਤੇ MSP ਨੂੰ ਲੈਕੇ ਆਇਆ PM ਮੋਦੀ ਦਾ ਅਹਿਮ ਤੇ ਵੱਡਾ ਬਿਆਨ

ਉਧਰ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸਥਾਨਕ ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਅਗਲੇਰੀ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾਵੇਗਾ। 

Watch Live TV-