ਗਹਿਣਿਆਂ ਤੇ ਮੰਤਰ ਫ਼ੂਕ ਕੇ ਬਣਾ ਦਿੱਤੀ ਇਹ ਚੀਜ਼, ਜਾਣੋ ਬਾਬੇ ਦੀ ਇਹ ਹਰਕਤ

ਫਰਜ਼ੀ ਬਾਬਾ ਬਣਕੇ ਇੱਕ ਝੋਲਾਛਾਪ ਨੇ ਬਜ਼ੁਰਗ ਪਤੀ-ਪਤਨੀ ਨੂੰ ਟਾਰਗੇਟ ਕਰ ਕੇ ਉਨ੍ਹਾਂ ਦੇ 4 ਤੋਲੇ ਸੋਨੇ ਦੇ ਗਹਿਣਿਆਂ 'ਤੇ ਹੱਥ ਸਾਫ਼ ਕਰ ਲਿਆ

ਗਹਿਣਿਆਂ ਤੇ ਮੰਤਰ ਫ਼ੂਕ ਕੇ ਬਣਾ ਦਿੱਤੀ ਇਹ ਚੀਜ਼, ਜਾਣੋ ਬਾਬੇ ਦੀ ਇਹ ਹਰਕਤ
ਫਰਜ਼ੀ ਬਾਬਾ ਬਣਕੇ ਇੱਕ ਝੋਲਾਛਾਪ ਨੇ ਬਜ਼ੁਰਗ ਪਤੀ-ਪਤਨੀ ਨੂੰ ਟਾਰਗੇਟ ਕਰ ਕੇ ਉਨ੍ਹਾਂ ਦੇ 4 ਤੋਲੇ ਸੋਨੇ ਦੇ ਗਹਿਣਿਆਂ 'ਤੇ ਹੱਥ ਸਾਫ਼ ਕਰ ਲਿਆ

ਹੁਸ਼ਿਆਰਪੁਰ : ਝੋਲਾਛਾਪ ਬਾਬਿਆਂ ਦੇ ਚੁੰਗਲ ਵਿੱਚ ਲੋਕ ਅੱਜ ਵੀ ਫਸ ਕੇ ਆਪਣਾ ਵੱਡਾ ਨੁਕਸਾਨ ਕਰਵਾ ਬੈਠਦੇ ਹਨ। ਅਜਿਹਾ ਇੱਕ ਨਹੀਂ, ਕਈ ਮਾਮਲੇ ਸਾਹਮਣੇ ਆ ਚੁੱਕੇ ਨੇ। ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਪਿਪਲਾਂਵਾਲਾ  ਦਾ ਹੈ। ਜਿੱਥੇ ਫਰਜ਼ੀ ਬਾਬਾ ਬਣਕੇ ਇੱਕ ਝੋਲਾਛਾਪ ਨੇ ਬਜ਼ੁਰਗ ਪਤੀ-ਪਤਨੀ ਨੂੰ ਟਾਰਗੇਟ ਕਰ ਕੇ ਉਨ੍ਹਾਂ ਦੇ 4 ਤੋਲੇ ਸੋਨੇ ਦੇ ਗਹਿਣਿਆਂ 'ਤੇ ਹੱਥ ਸਾਫ਼ ਕਰ ਲਿਆ।

 ਪੀੜਤਾਂ ਦੀ ਪਛਾਣ ਪਿਪਲਾਂਵਾਲਾ ਦੇ ਪਰਗਟ ਸਿੰਘ ਅਤੇ ਉਨ੍ਹਾਂ ਦੀ ਪਤਨੀ ਹਰਮਿੰਦਰ ਕੌਰ ਵੱਜੋਂ ਹੋਈ ਹੈ।  ਜਾਣਕਾਰੀ ਮੁਤਾਬਕ ਪੀੜਤ ਜੋੜਾ ਮੰਗਲਵਾਰ ਸਵੇਰੇ ਕਰੀਬ 8 ਵਜੇ ਸੈਰ ਕਰਕੇ ਘਰ ਪਰਤ ਰਿਹਾ ਸੀ, ਉਸੇ ਵੇਲੇ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਰੋਕ ਕੇ ਇੱਕ ਧਾਰਮਿਕ ਥਾਂ ਬਾਰੇ ਪੁੱਛਿਆ। ਪਰ ਉਨ੍ਹਾਂ ਨੂੰ ਇਸ ਥਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇੰਨੀ ਹੀ ਦੇਰ ਵਿੱਚ ਉੱਥੇ ਇੱਕ ਮੋਟਰਸਾਇਕਲ ਸਵਾਰ ਆਕੇ ਕਹਿਣ ਲੱਗਾ ਕਿ ਇਹ ਤਾਂ ਬਹੁਤ ਪਹੁੰਚੇ ਹੋਏ ਬਾਬਾ ਹਨ।  ਇਹ ਕਿਸੇ ਨਾਲ ਗੱਲ ਨਹੀਂ ਕਰਦੇ, ਤੁਸੀਂ ਕਿਸਮਤ ਵਾਲੇ ਹੋ, ਜੋ ਇਹ ਤੁਹਾਡੇ ਕੋਲ ਰੁਕੇ।  ਤੁਸੀਂ ਇਨ੍ਹਾਂ ਤੋਂ ਕੁੱਝ ਮੰਗ ਲਓ।  ਬੱਸ ਫਿਰ ਕੀ ਸੀ ਉਹ ਦੋਵਾਂ ਦੇ ਝਾਂਸੇ ਵਿੱਚ ਆ ਗਏ ਅਤੇ ਬਾਬੇ ਦੇ ਕਹਿਣ 'ਤੇ ਮੰਤਰ ਮਾਰਣ ਲਈ ਹੱਥ ਵਿੱਚ ਪਾਈ ਅੰਗੂਠੀ  ਦੇ ਦਿੱਤੀ।

ਬੱਸ ਫੇਰ ਕੀ ਸੀ ਇਸ ਤੋਂ ਬਾਅਦ ਇਹ ਸਿਲਸਿਲਾ ਅਜਿਹਾ ਸ਼ੁਰੂ ਹੋਇਆ ਕਿ ਬਾਬੇ ਦੇ ਕਹਿਣ 'ਤੇ ਉਨ੍ਹਾਂ ਨੇ ਘਰ ਦੇ ਸਾਰੇ ਗਹਿਣੇ ਮੰਤਰ ਮਾਰਨੇ ਲਈ ਦੇ ਦਿੱਤੇ। ਪਰ ਬਾਬਾ ਜੀ ਨੇ ਰੂਮਾਲ ਵਿੱਚ ਗਹਿਣਿਆਂ ਦੀ ਥਾਂ ਪੱਥਰ ਭਰਕੇ ਉਨ੍ਹਾਂ ਦੇ ਹਵਾਲੇ ਕਰ ਦਿੱਤੇ। ਤੇ ਉਸਨੂੰ ਘਰ ਦੇ ਮੰਦਰ ਵਿੱਚ ਰੱਖਣ ਲਈ ਕਿਹਾ। ਤੇ ਖ਼ੁਦ ਚਾਰ ਤੋਲੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ।  

ਉਹ ਤਾਂ ਜਦੋਂ ਰੁਮਾਲ ਖੁੱਲ੍ਹਿਆ ਤਾਂ ਪੱਥਰ ਵੇਖ ਕੇ ਪਤੀ-ਪਤਨੀ ਨੂੰ ਪਤਾ ਲੱਗਾ ਕਿ ਉਨ੍ਹਾਂ ਨਾਲ ਹੋਇਆ ਕੀ ਹੈ। ਉਹ ਘਰ ਦੇ ਬਾਹਰ ਵੀ ਆਏ ਪਰ ਉਹ ਜਾਅਲੀ ਬਾਬਾ ਫ਼ਰਾਰ ਹੋ ਚੁੱਕਿਆ ਸੀ। ਤੁਰੰਤ ਹੀ ਇਸਦੀ ਜਾਣਕਾਰੀ ਉਨ੍ਹਾਂ ਨੇ ਥਾਣਾ ਮਾਡਲ ਟਾਉਨ ਵਿੱਚ ਦਰਜ ਕਰਵਾਈ ।

ਸੀਸੀਟੀਵੀ ਵਿੱਚ ਕੈਦ ਆਰੋਪੀ ਦੀ ਤਸਵੀਰ ਦੇ ਆਧਾਰ ਉੱਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਧਾਰਾ 406 ਅਤੇ 42 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।  ਜਾਂਚ ਜਾਰੀ ਹੈ।