35 ਲੱਖ ਦਾ ਲਾਲਚ ਦੇ ਕੇ ਕਿਸਾਨ ਨਾਲ ਇਸ ਤਰ੍ਹਾਂ 17 ਲੱਖ ਦੀ ਮਾਰੀ ਠੱਗੀ,ਜਾਣੋ ਕਿਵੇਂ,ਨਹੀਂ ਤਾਂ ਅਗਲਾ ਨੰਬਰ ਤੁਹਾਡਾ
Advertisement

35 ਲੱਖ ਦਾ ਲਾਲਚ ਦੇ ਕੇ ਕਿਸਾਨ ਨਾਲ ਇਸ ਤਰ੍ਹਾਂ 17 ਲੱਖ ਦੀ ਮਾਰੀ ਠੱਗੀ,ਜਾਣੋ ਕਿਵੇਂ,ਨਹੀਂ ਤਾਂ ਅਗਲਾ ਨੰਬਰ ਤੁਹਾਡਾ

 ਫ਼ਰਜ਼ੀ ਅਫ਼ਸਰ ਬਣ ਕੇ 35 ਲੱਖ ਦੀ ਲਾਟਰੀ ਦਾ ਲਾਲਚ ਦੇਕੇ ਜਲੰਧਰ ਦੇ ਵਿਅਕਤੀ ਤੋਂ ਇੱਕ ਠੱਗ ਗਿਰੋਹ ਨੇ 17.38 ਲੱਖ ਰੁਪਏ ਠੱਗ ਲਏ

ਫ਼ਰਜ਼ੀ ਅਫ਼ਸਰ ਬਣ ਕੇ 35 ਲੱਖ ਦੀ ਲਾਟਰੀ ਦਾ ਲਾਲਚ ਦੇਕੇ ਜਲੰਧਰ ਦੇ ਵਿਅਕਤੀ ਤੋਂ ਇੱਕ ਠੱਗ ਗਿਰੋਹ ਨੇ 17.38 ਲੱਖ ਰੁਪਏ ਠੱਗ ਲਏ

ਚੰਡੀਗੜ੍ਹ:  ਤਕਨੀਕ ਨੇ ਮਨੁੱਖ ਨੂੰ ਤਾਕਤ ਦਿੱਤੀ ਹੈ ਪਰ ਕੁੱਝ ਸ਼ਾਤਰ ਲੋਕਾਂ ਨੇ ਇਸ ਤਕਨੀਕ ਦੀ ਗਲਤ ਵਰਤੋਂ ਕਰਕੇ ਲੋਕਾਂ ਨੂੰ ਠੱਗਣ ਦਾ ਧੰਦਾ ਬਣਾ ਲਿਆ ਹੈ, ਇਸੇ ਤਰ੍ਹਾਂ ਦਾ ਇੱਕ ਸਾਈਬਰ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਤੋਂ ਜਿੱਥੇ ਰਿਜ਼ਰਵ ਬੈਂਕ ਆਫ਼ ਇੰਡੀਆ ਅਤੇ ਇਨਕਮ ਟੈਕਸ ਦੇ ਫ਼ਰਜ਼ੀ ਅਫ਼ਸਰ ਬਣ ਕੇ 35 ਲੱਖ ਦੀ ਲਾਟਰੀ ਦਾ ਲਾਲਚ ਦੇਕੇ ਜਲੰਧਰ ਦੇ ਵਿਅਕਤੀ ਤੋਂ ਇੱਕ ਠੱਗ ਗਿਰੋਹ ਨੇ 17.38 ਲੱਖ ਰੁਪਏ ਠੱਗ ਲਏ, ਠਗਾਂ ਨੇ ਕਦੇ ਇਨਕਮ ਟੈਕਸ ਤੇ ਕਦੀ ਦੂਜੇ ਚਾਰਜ ਦਾ ਬਹਾਨਾ ਬਣਾ ਕੇ ਹੌਲੀ ਹੌਲੀ ਪੈਸੇ ਟਰਾਂਸਫਰ ਕਰਵਾਏ, ਹਾਲਾਂਕਿ ਜਦੋਂ ਵੱਡੀ ਰਕਮ ਦੇਣ ਤੋਂ ਬਾਅਦ ਲਾਟਰੀ ਦੀ ਰਕਮ ਨਹੀਂ ਮਿਲੀ ਤਾਂ ਉਸ ਨੂੰ ਠੱਗੀ ਦਾ ਅਹਿਸਾਸ ਹੋਇਆ ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ  ਗਈ ਅਤੇ ਸਾਈਬਰ ਸੈੱਲ ਦੀ ਜਾਂਚ ਤੋਂ ਬਾਅਦ 5 ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ, ਇਹ ਮੁਲਜ਼ਮ ਅਸਮ, ਬਿਹਾਰ ਤੇ ਝਾਰਖੰਡ ਦੇ ਰਹਿਣ ਵਾਲੇ ਹਨ.

Whattsapp 'ਤੇ ਮੈਸੇਜ ਭੇਜ ਬਣਾਇਆ ਸ਼ਿਕਾਰ

ਪਿੰਡ ਕੋਠਾ ਦੇ ਰਹਿਣ ਵਾਲੇ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਉਹ 12ਵੀਂ ਪਾਸ ਹੈ ਅਤੇ ਖੇਤੀਬਾੜੀ ਕਰਦਾ ਹੈ,ਦੈਨਿਕ ਭਾਸਕਰ ਵਿੱਚ ਛਪੀ ਖ਼ਬਰ ਮੁਤਾਬਿਕ  14 ਜੂਨ ਨੂੰ ਉਨ੍ਹਾਂ ਦੇ ਮੋਬਾਈਲ 'ਤੇ ਸ਼ਾਮ ਸਾਢੇ ਪੰਜ ਵਜੇ Whattsapp ਕਾਲ ਆਈ, ਫੋਨ ਕਰਨ ਵਾਲੇ ਨੇ ਆਪਣਾ  ਨਾਂ ਰਾਣਾ ਪ੍ਰਤਾਪ ਦੱਸਦੇ ਹੋਏ ਕਿਹਾ ਕਿ ਰਿਜ਼ਰਵ ਬੈਂਕ ਆਫ ਇੰਡੀਆ ਤੋਂ ਬੋਲ ਰਿਹਾ ਹੈ, ਰਾਣਾ ਨੇ ਕਿਹਾ ਕਿ ਉਨ੍ਹਾਂ ਦੀ 35 ਲੱਖ ਦੀ ਲਾਟਰੀ ਨਿਕਲੀ ਹੈ, ਇਹ ਰਕਮ ਸ਼ਿਕਾਇਤ ਕਰਨ ਵਾਲੇ ਰਾਜਵਿੰਦਰ ਦੇ ਖਾਤੇ ਦੇ ਟਰਾਂਸਫਰ ਕਰਨ ਦੇ ਆਦੇਸ਼ ਹੋਏ ਹਨ 

ਇਨਕਮ ਟੈਕਸ ਜਮਾ ਕਰਾਉਣ ਲਈ ਕਿਹਾ

 ਉਸ ਵਿਅਕਤੀ ਨੇ ਰਾਜਵਿੰਦਰ ਤੋਂ 35 ਲੱਖ ਰੁਪਏ ਬੈਂਕ ਦੇ ਵਿੱਚ ਟਰਾਂਸਫਰ ਕਰਨ ਦੇ ਲਈ ਚੈੱਕ ਦੀ ਕਾਪੀ ਮੰਗੀ, ਉਨ੍ਹਾਂ ਨੇ ਨਿੱਜੀ ਬੈਂਕ ਦੇ ਖਾਤੇ ਵਿੱਚ ਚੈੱਕ ਦੀ ਕਾਪੀ ਭੇਜ ਦਿੱਤੀ ਇਸ ਤੋਂ ਬਾਅਦ ਫਿਰ Whattsapp ਕਾਲ ਆਈ ਕੀ ਤੁਹਾਡੀ ਲਾਟਰੀ  'ਤੇ  25 ਹਜ਼ਾਰ ਦਾ ਟੈਕਸ ਬਣਦਾ ਹੈ, ਉਸ ਨੇ ਬੈਂਕ ਅਕਾਊਂਟ ਦਾ ਨੰਬਰ ਦੇ ਦਿੱਤਾ ਪਰ ਕਿਹਾ ਕਿ ਪੈਸਾ ਆਉਣ ਤੋਂ ਬਾਅਦ ਤੁਹਾਡੀ ਲਾਟਰੀ ਦੀ ਫਾਈਲ ਵੱਡੇ ਅਧਿਕਾਰੀ ਦੇ ਕੋਲ ਚਲੀ ਜਾਏਗੀ ਫਿਰ ਜਲਦ ਹੀ ਉਨ੍ਹਾਂ ਦੇ ਖਾਤੇ ਵਿਚ ਲਾਟਰੀ ਚ ਜਿੱਤੇ 35 ਲੱਖ ਆ ਜਾਣਗੇ।  

ਫਰਜ਼ੀ ਅਧਿਕਾਰੀ ਨਾਲ ਗੱਲ ਕਰਵਾ ਕੇ ਮੰਗਵਾਉਂਦੇ ਰਹੇ ਪੈਸੇ
 
15 ਜੂਨ ਨੂੰ Whattsapp ਕਾਲ ਆਈ. ਰਾਣਾ ਪ੍ਰਤਾਪ ਨੇ ਕਿਹਾ ਕਿ ਉਨ੍ਹਾਂ ਦੇ ਨਾਲ ਇਨਕਮ ਟੈਕਸ ਦੇ ਅਫਸਰ ਰਾਜਵੀਰ ਸਿੰਘ ਨੇ, ਇਨ੍ਹਾਂ ਨਾਲ ਗੱਲ ਕਰ ਲਓ,  ਰਾਜਬੀਰ ਵੱਲੋਂ ਉਨ੍ਹਾਂ ਨੂੰ ਇੱਕ ਖਾਤੇ ਦਾ ਨੰਬਰ ਦੇ ਦਿੱਤਾ ਗਿਆ ਪਰ ਕਿਹਾ ਕਿ ਇਸ ਦੇ ਵਿੱਚ 35 ਹਜ਼ਾਰ ਰੁਪਏ ਟਰਾਂਸਫਰ ਕਰ ਦਿਉ। ਇਸ ਤੋਂ ਬਾਅਦ ਖਾਤੇ ਵਿੱਚ ਲਾਟਰੀ ਦਾ ਪੈਸਾ ਆ ਜਾਵੇਗਾ। ਉਨ੍ਹਾਂ ਨੇ 35 ਹਜ਼ਾਰ ਰੁਪਏ ਟਰਾਂਸਫਰ ਕੀਤੇ ਅਤੇ ਸਕਰੀਨ ਸ਼ਾਟ ਰਾਜਵੀਰ ਨੂੰ ਭੇਜ ਦਿੱਤਾ। ਰਾਣਾ ਪ੍ਰਤਾਪ ਨੇ ਉਸ ਨੂੰ ਫਿਰ ਤੋਂ Whattsapp  ਕਾਲ ਕੀਤੀ। ਜਿਸ ਵਿਚ ਉਸ ਨੇ 40 ਹਜ਼ਾਰ ਰੁਪਏ ਟਰਾਂਸਫਰ ਕਰਨ ਦੀ ਗੱਲ ਕਹੀ, ਇਸੇ ਤਰ੍ਹਾਂ ਵੱਖ ਵੱਖ ਸਮੇਂ 'ਤੇ ਪੈਸੇ ਟਰਾਂਸਫਰ ਕਰਵਾਏ ਜਾਂਦੇ ਰਹੇ, ਉਨ੍ਹਾਂ ਨੂੰ ਲੱਗਿਆ ਕਿ ਲਾਟਰੀ ਦੀ ਰਕਮ ਆਉਣ 'ਤੇ ਸਾਰੀ ਭਰਪਾਈ ਹੋ ਜਾਏਗੀ, ਪਰ ਇਸ ਤੋਂ ਬਾਅਦ ਹੀ ਖਾਤੇ ਵਿਚ ਲਾਟਰੀ ਦੀ ਰਕਮ ਨਹੀਂ ਆਈ ਤੇ ਹਾਲੇ ਵੀ ਉਨ੍ਹਾਂ ਤੋਂ 80 ਹਜ਼ਾਰ ਰੁਪਏ  ਮੰਗੇ ਜਾ ਰਹੇ ਸਨ.  

ਜਾਂਚ ਵਿਚ ਇਹ ਆਇਆ ਸਾਹਮਣੇ 

ਪੁਲਿਸ ਨੇ ਸਾਈਬਰ ਸੈੱਲ ਵੱਲੋਂ ਇਸ ਦੀ ਜਾਂਚ ਕਰਵਾਈ ਤੇ ਉਸ ਦੇ ਵਿੱਚ ਬੈਂਕ ਖਾਤਿਆਂ ਦਾ ਬਿਉਰਾ ਨਿਕਲਿਆ। ਜਿਸ ਦੇ ਵਿਚ ਸ਼ਿਕਾਇਤਕਰਤਾ ਵੱਲੋਂ ਪੈਸੇ ਜਮ੍ਹਾ ਕਰਵਾਏ ਗਏ ਸੀ ਉਨ੍ਹਾਂ ਖਾਤਿਆਂ ਦੇ ਵਿਚ ਜਿਨ੍ਹਾਂ ਬੈਂਕ ਖਾਤਿਆਂ 'ਚ ਪੈਸੇ ਟਰਾਂਸਫਰ ਹੋਏ ਹਨ ਉਸ ਤੋਂ ਪਤਾ ਚੱਲਿਆ ਕਿ ਠੱਗੀ ਦੇ ਵਿੱਚ ਜੈ ਦੇਵ ਨਾਥ ਨਿਵਾਸੀ ਆਨੰਦਾ ਬਾਜ਼ਾਰ ਅਸਮ, ਸੁਨਿਆਰਾ ਪਰਵੀਨ ਨਿਵਾਸੀ ਪੋਟਾ ਅਸਮ, ਹੇਮਾ ਦੇਵੀ ਨਿਵਾਸੀ ਸੁਗਾਮ ਬਧਾਈ ਟੋਲਾ ਈਸਟ ਚੰਪਾਰਨ ਬਿਹਾਰ, ਸੰਭਾਵਤ ਦੇਵੀ ਨਿਵਾਸੀ ਸੁਗੌਲੀ ਸੀਤਾਮੜੀ ਬਿਹਾਰ ਅਤੇ ਅਮਿਤ ਕੁਮਾਰ ਨਿਵਾਸੀ ਨਿਊ ਲਾਈਨ ਰਿਫਿਊਜੀ ਕਾਲੋਨੀ ਜਮਸ਼ੇਦਪੁਰ ਝਾਰਖੰਡ ਸ਼ਾਮਲ ਹਨ.

Trending news