Sidhu Moosewala Murder Case: ਸਿੱਧੂ ਮੂਸੇਵਾਲਾ ਦੇ ਭਾਗੋ ਮਾਜਰਾ ਕਬੱਡੀ ਕੱਪ `ਚ ਜਾਣ ਤੋਂ ਗੁੱਸੇ `ਚ ਸੀ ਗੈਂਗਸਟਰ ਲਾਰੈਂਸ ਬਿਸ਼ਨੋਈ
Sidhu Moosewala Murder Case: ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਸਚਿਨ ਥਾਪਨ ਵੱਲੋਂ ਪੁਲਿਸ ਰਿਮਾਂਡ ਦੌਰਾਨ ਵੱਡੇ ਖੁਲਾਸੇ ਕੀਤੇ ਗਏ ਹਨ।
Sidhu Moosewala Murder Case: ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਸਚਿਨ ਥਾਪਨ ਵੱਲੋਂ ਪੁਲਿਸ ਰਿਮਾਂਡ ਦੌਰਾਨ ਵੱਡੇ ਖੁਲਾਸੇ ਕੀਤੇ ਗਏ ਹਨ। ਸਚਿਨ ਥਾਪਨ ਨੇ ਦੱਸਿਆ ਕਿ ਸਿੱਧੂ ਮੂਸੇਵਲਾ ਨੂੰ ਕਤਲ ਕਰਨ ਲਈ ਲਾਰੈਂਸ ਬਿਸ਼ਨੋਈ ਨੇ 2021 ਤੋਂ ਹੀ ਸਾਜ਼ਿਸ਼ ਸ਼ੁਰੂ ਕਰ ਦਿੱਤੀ ਸੀ।
ਥਾਪਨ ਨੇ ਇਹ ਵੀ ਦੱਸਿਆ ਕਿ ਲਾਰੈਂਸ ਮਾਮਾ ਨੇ ਸਿੱਧੂ ਮੂਸੇ ਵਾਲਾ ਨੂੰ ਕਬੱਡੀ ਕੱਪ ਵਿੱਚ ਨਾ ਜਾਣ ਲਈ ਕਿਹਾ ਸੀ ਪਰ ਸਿੱਧੂ ਮੂਸੇਵਾਲਾ ਕਬੱਡੀ ਕੱਪ ਵਿੱਚ ਚਲਾ ਗਿਆ ਅਤੇ ਸਿੱਧੂ ਮੂਸੇਵਾਲਾ ਨੇ ਲਾਰੈਂਸ ਮਾਮਾ ਨਾਲ ਗਾਲੀ-ਗਲੋਚ ਵੀ ਕੀਤੀ ਸੀ। ਇਸ ਤੋਂ ਬਾਅਦ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਨੂੰ ਫੋਨ ਕਰਕੇ ਕਬੱਡੀ ਕੱਪ ਉਤੇ ਨਾ ਜਾਣ ਦੀ ਗੱਲ ਕਹੀ ਪਰ ਸਿੱਧੂ ਮੂਸੇਵਾਲਾ ਨੇ ਗੋਲਡੀ ਬਰਾੜ ਨੂੰ ਕਿਹਾ ਕਿ ਤੁਸੀਂ ਲਾਰੈਂਸ ਬਿਸ਼ਨੋਈ ਨੂੰ ਕਹਿ ਦਿਓ ਕਿ ਜੋ ਕਰਨਾ ਹੈ ਕਰ ਲਵੇ।
ਸਚਿਨ ਥਾਪਨ ਨੇ ਪੁਲਿਸ ਰਿਮਾਂਡ ਵਿੱਚ ਦੱਸਿਆ ਕਿ ਜਦੋਂ ਉਹ ਅਜਮੇਰ ਜੇਲ੍ਹ ਵਿੱਚ ਬੰਦ ਸੀ ਤਾਂ ਇਸ ਦੌਰਾਨ ਲਾਰੈਂਸ ਬਿਸ਼ਨੋਈ ਵੀ ਉਸ ਜੇਲ੍ਹ ਵਿੱਚ ਹੀ ਮੌਜੂਦ ਸੀ। ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਲਾਰੈਂਸ ਮਾਮੇ ਨੇ ਸਿੱਧੂ ਮੂਸੇਵਾਲਾ ਨੂੰ ਕਬੱਡੀ ਕੱਪ ਭਾਗੋ ਮਾਜਰਾ ਵਿੱਚ ਨਾ ਜਾਣ ਲਈ ਕਿਹਾ ਸੀ ਪਰ ਸਿੱਧੂ ਮੂਸੇਵਾਲਾ ਕਬੱਡੀ ਕੱਪ ਵਿੱਚ ਚਲਾ ਗਿਆ ਸੀ। ਇਹ ਟੂਰਨਾਮੈਂਟ ਲੱਕੀ ਪਟਿਆਲ ਨੇ ਕਰਵਾਇਆ ਸੀ ਅਤੇ ਉਹ ਉਨ੍ਹਾਂ ਦੇ ਵਿਰੋਧੀ ਗੈਂਗ ਬੰਬੀਹਾ ਦਾ ਹੈ ਅਤੇ ਇਸ ਕਰਕੇ ਲਾਰੈਂਸ ਮਾਮੇ ਨੇ ਸਿੱਧੂ ਮੂਸੇਵਾਲਾ ਨੂੰ ਫੋਨ ਕੀਤਾ ਸੀ ਕਿ ਤੈਨੂੰ ਕਿਹਾ ਸੀ ਨਾ ਜਾਈ ਕਬੱਡੀ ਕੱਪ ਉਤੇ ਪਰ ਤੂੰ ਚਲਾ ਗਿਆ।
ਲਾਰੈਂਸ ਮਾਮੇ ਨੇ ਸਿੱਧੂ ਮੂਸੇਵਾਲਾ ਨੂੰ ਗਾਲ ਕੱਢੀ ਤਾਂ ਅੱਗੇ ਸਿੱਧੂ ਮੂਸੇ ਵਾਲਾ ਨੇ ਵੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਰਕੇ ਲਾਰੈਂਸ ਤੇ ਸਿੱਧੂ ਮੂਸੇਵਾਲਾ ਵਿਚਾਲੇ ਕਾਫੀ ਤੂੰ-ਤੂੰ ਮੈਂ-ਮੈਂ ਹੋਈ ਫਿਰ ਜਦੋਂ ਲਾਰੈਂਸ ਮਾਮੇ ਨੇ ਗੋਲਡੀ ਬਰਾੜ ਨਾਲ ਗੱਲ ਕੀਤੀ ਤਾਂ ਗੋਲਡੀ ਬਰਾੜ ਨੇ ਵੀ ਸਿੱਧੂ ਮੂਸੇਵਾਲਾ ਨੂੰ ਕਾਲ ਕੀਤੀ ਅਤੇ ਕਬੱਡੀ ਕੱਪ ਭਾਗੋ ਮਾਜਰਾ ਨਾ ਜਾਣ ਬਾਰੇ ਕਿਹਾ ਕਿ ਤੂੰ ਕਿਉਂ ਗਿਆ ਤੈਨੂੰ ਕਿਹਾ ਸੀ ਤਾਂ ਸਿੱਧੂ ਮੂਸੇਵਾਲਾ ਨੇ ਅੱਗੋਂ ਜਵਾਬ ਦਿੱਤਾ ਕਿ ਕੋਈ ਕੰਮ ਹੈ ਤਾਂ ਦੱਸ ਨਹੀਂ ਕਰ ਲੈ ਜੋ ਹੁੰਦਾ ਹੈ।
ਲਾਰੈਂਸ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਗੋਲਡੀ ਨਾਲ ਗੱਲ ਕਰ ਰੱਖੀ ਹੈ ਉਹ ਅਸਲੇ ਦਾ ਪ੍ਰਬੰਧ ਕਰਵਾ ਦੇਵੇਗਾ ਵੱਡੇ-ਛੋਟੇ ਜੋ ਵੀ ਚਾਹੀਦੇ ਹਨ। ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਇਸਤੇਮਾਲ ਕੀਤੇ ਵੱਡੇ ਅਸਲੇ ਗੋਲਡੀ ਬਰਾੜ ਨੂੰ ਪਤਾ ਹੈ ਕਿੱਥੋਂ ਆਏ ਕਿਉਂਕਿ ਮੈਂ ਵੀ ਕਤਲ ਤੋਂ ਬਾਅਦ ਸੁਣਿਆ ਸੀ ਕਿ ਏਕੇ-47 ਕਤਲ ਵਿੱਚ ਵਰਤੀ ਗਈ ਹੈ। ਸਿੱਧੂ ਦੀ ਬੁਲਟ ਪਰੂਫ ਗੱਡੀ ਸਬੰਧੀ ਗੋਲਡੀ ਨੇ ਦੱਸਿਆ ਸੀ। ਗੋਲਡੀ ਕਹਿੰਦਾ ਸੀ ਕਿ ਹੁਣ ਉਹ ਥਾਰ ਲੈ ਕੇ ਜਾਂਦਾ ਹੈ।
ਇਹ ਵੀ ਪੜ੍ਹੋ : Sukhpal Khaira News: ਸੁਖਪਾਲ ਖਹਿਰਾ ਦੇ ਖਿਲਾਫ ਜਾਂਚ ਕੀਤੀ ਜਾਵੇਗੀ ਤੇਜ਼, ਈਡੀ ਦੀ ਰਿਪੋਰਟ ਨੂੰ ਆਧਾਰ ਵਜੋਂ ਵਰਤਣ ਦੀ ਤਿਆਰੀ
ਸਿੱਧੂ ਮੂਸੇਵਾਲਾ ਦੇ ਕਤਲ ਦੌਰਾਨ ਸਿਗਨਲ ਐਪ ਦੀ ਵਰਤੋਂ ਕਰਦੇ ਸੀ, ਮੈਨੂੰ ਜਦੋਂ ਵੀ ਕਿਸੇ ਨੰਬਰ ਦੀ ਜ਼ਰੂਰਤ ਹੁੰਦੀ ਸੀ ਮੈਂ ਅਨਮੋਲ ਬਿਸ਼ਨੋਈ ਨੂੰ ਕਹਿੰਦਾ ਸੀ। ਉਹ ਇੰਗਲੈਂਡ ਦਾ ਨੰਬਰ ਲੈ ਦਿੰਦਾ ਸੀ ਹਰ ਵਾਰ ਪਲੱਸ 44 ਵਾਲਾ ਨੰਬਰ ਹੀ ਹੁੰਦਾ ਸੀ।
ਇਹ ਵੀ ਪੜ੍ਹੋ : Punjab News: ਅੰਤਰ-ਰਾਜੀ ਨਸ਼ੀਲੇ ਪਦਾਰਥਾਂ ਦੇ ਨੈਟਵਰਕ ਨੂੰ ਵੱਡਾ ਝਟਕਾ! 4.94 ਕਰੋੜ ਰੁਪਏ ਦੇ ਨਾਲ ਇੱਕ ਨਸ਼ਾ ਤਸਕਰ ਕਾਬੂ