ਸ੍ਰੀ ਦਰਬਾਰ ਸਾਹਿਬ 'ਚ ਕੁੜੀਆਂ ਨੇ ਮੁੜ ਬਣਾਇਆ Tik Tok Video,SGPC ਨੇ ਕਾਰਵਾਈ ਦੀ ਕੀਤੀ ਮੰਗ
Trending Photos
ਅੰਮ੍ਰਿਤਸਰ : ਸਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਟਿਕ ਟੋਕ ਵੀਡੀਓ ਬਣਾਉਣ 'ਤੇ ਪਾਬੰਦੀ ਦੇ ਬਾਵਜੂਦ ਨੌਜਵਾਨ ਵੀਡੀਓ ਬਣਾਉਣ ਤੋਂ ਬਾਜ ਨਹੀਂ ਆ ਰਹੇ ਨੇ, ਇਕ ਵਾਰ ਫਿਰ ਤੋਂ ਟਿਕ ਟੋਕ ਵੀਡੀਓ ਬਣਾਏ ਜਾਣ ਦਾ ਨਵਾਂ ਮਾਮਲਾ ਸਾਮਣੇ ਆਇਆ ਹੈ, ਦਰਅਸਲ ਹਾਲ ਵਿੱਚ ਹੀ ਤਿੰਨ ਲੜਕੀਆਂ ਵੱਲੋਂ ਸ੍ਰੀ ਦਰਬਾਰ ਸਾਹਿਬ ਵਿੱਚ ਵੀਡੀਓ ਬਣਾਇਆ ਗਿਆ ਹੈ ਅਤੇ ਉਸ ਨੂੰ ਸੋਸ਼ਨ ਮੀਡੀਆ 'ਤੇ ਅਪਲੋਡ ਕਰ ਦਿੱਤਾ ਗਿਆ
SGPC ਦੀ ਕੁੜੀਆਂ ਖਿਲਾਫ਼ ਕਾਰਵਾਈ ਦੀ ਮੰਗ
SGPC ਨੇ ਇਸ ਮਾਮਲੇ 'ਤੇ ਨੋਟਿਸ ਲੈ ਲਿਆ ਹੈ ਅਤੇ ਪੁਲਿਸ ਨੂੰ ਚਿੱਠੀ ਲਿਖ ਕੇ ਕੰਪਲੈਕਸ ਵਿੱਚ ਟਿਕਟੋਕ ਬਣਾਉਣ ਵਾਲੀਆਂ ਤਿੰਨ ਲੜਕੀਆਂ ਵਿਰੁਧ ਧਾਰਮਿਕ ਭਾਵਨਾਵਾਂ ਦਾ ਮਾਮਲਾ ਦਰਜ ਕਰਨ ਦੀ ਅਪੀਲ ਕੀਤੀ ਹੈ
ਪਹਿਲਾਂ ਵੀ TIK TOK ਦੇ ਮਾਮਲੇ ਸਾਹਮਣੇ ਆਏ ਸਨ
ਜਿਕਰਯੋਗ ਹੈ ਕਿ ਇਹ ਪਹਿਲਾ ਮਾਮਲਾ ਨਹੀਂ ਹੈ, TIK TOK ਦੇ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆਏ ਸਨ,ਇੱਕ ਮਾਮਲਾ ਪਿਛਲੇ ਮਹੀਨੇ ਹੀ ਆਇਆ ਸੀ ਜਦੋਂ ਇੱਕ ਕੁੜੀ ਨੇ ਸ਼੍ਰੀ ਦਰਬਾਰ ਵਿੱਚ TIK TOK ਬਣਾਇਆ ਸੀ ਹਾਲਾਂਕਿ ਬਾਅਦ ਵਿੱਚੋਂ ਕੁੜੀ ਨੇ ਮੁਆਫੀ ਮੰਗ ਲਈ ਸੀ,ਇਸਤੋਂ ਪਹਿਲਾਂ ਪਿਛਲੇ ਸਾਲ ਸਭ ਤੋਂ ਪਹਿਲਾਂ 2 ਮਾਮਲੇ ਸਾਹਮਣੇ ਆਏ ਸਨ,ਇੱਕ ਮਾਮਲੇ ਵਿੱਚ 2 ਮੁੰਡਿਆਂ ਨੂੰ ਪੁਲਿਸ ਨੇ ਗਿਰਫ਼ਤਾਰ ਵੀ ਕੀਤਾ ਸੀ
SGPC ਵਲੋਂ ਫੋੋਟੋ ਖਿੱਚਨ 'ਤੇ ਪਾਬੰਦੀ
ਪਿਛਲੇ ਸਾਲ TIK TOK ਦਾ ਸਭ ਤੋਂ ਪਹਿਲਾਂ ਜਦੋਂ ਮਾਮਲਾ ਸਾਹਮਣੇ ਆਇਆ ਸੀ ਤਾਂ SGPC ਨੇ ਸਰੋਵਰ ਦੇ ਆਲੇ-ਦੁਆਲੇ TIK TOK ਨਾ ਬਣਾਉਣ ਦੇ ਬੋਰਡ ਲਗਾਏ ਸਨ, ਸਰੋਵਰ ਦੇ ਆਲੇ-ਦੁਆਲੇ ਫੋਟੋ ਖਿਚਨ 'ਤੇ ਵੀ ਪਾਬੰਦੀ ਲੱਗੀ ਹੋਈ ਹੈ,24 ਘੰਟੇ ਸਰੋਵਰ ਦੇ ਆਲੇ-ਦੁਆਲੇ ਸੇਵਾਦਾਰਾਂ ਦੀ ਡਿਉਟੀ ਵੀ ਲਗਾਈ ਗਈ ਹੈ ਕਿ ਸੰਗਤ ਵਿੱਚ ਕੋਈ TIK TOK ਜਾਂ ਫਿਰ ਫੋਟੋ ਨਾ ਖਿੱਚਣ