ਇਸ ਜਲਾਦ ਭਰਾ ਨੇ ਆਪਣੀ ਭੈਣ ਨੂੰ ਭੇਜਿਆ ਜ਼ਹਿਰ,ਪਤੀ,ਬੱਚੀ ਸਮੇਤ ਆਪ ਵੀ ਨਿਗਲਨ ਨੂੰ ਕੀਤਾ ਮਜਬੂਰ,ਤਿੰਨਾਂ ਦੀ ਮੌਤ,ਇਹ ਹੈ ਮਾਮਲਾ
Advertisement

ਇਸ ਜਲਾਦ ਭਰਾ ਨੇ ਆਪਣੀ ਭੈਣ ਨੂੰ ਭੇਜਿਆ ਜ਼ਹਿਰ,ਪਤੀ,ਬੱਚੀ ਸਮੇਤ ਆਪ ਵੀ ਨਿਗਲਨ ਨੂੰ ਕੀਤਾ ਮਜਬੂਰ,ਤਿੰਨਾਂ ਦੀ ਮੌਤ,ਇਹ ਹੈ ਮਾਮਲਾ

ਗੁਰਦਾਸਪੁਰ ਦੇ ਇੱਕ ਪਰਿਵਾਰ ਦੇ ਤਿੰਨ ਜੀਂਅ ਨੇ ਨਿਗਲਿਆ ਜ਼ਹਿਰ

ਗੁਰਦਾਸਪੁਰ ਦੇ ਇੱਕ ਪਰਿਵਾਰ ਦੇ ਤਿੰਨ ਜੀਂਅ ਨੇ ਨਿਗਲਿਆ ਜ਼ਹਿਰ

ਪਰਮਵੀਰ ਰਿਸ਼ੀ/ਗੁਰਦਾਸਪੁਰ : ਬਚਪਨ ਵਿੱਚ ਭਾਵੇਂ ਭੈਣ-ਭਰਾ ਦੀਆਂ ਜਿੰਨੀਆਂ ਵੀ ਲੜਾਈਆਂ ਕਿਉਂ ਨਾ ਹੋਣ ਪਰ ਭੈਣ ਦੇ ਵਿਆਹ ਤੋਂ ਬਾਅਦ ਭਰਾ ਦਾ ਪਿਆਰ ਦੁੱਗਣਾ ਹੋ ਜਾਂਦਾ ਹੈ, ਸੌਹਰੇ ਘਰ ਜਦੋਂ ਵੀ ਭੈਣ ਨੂੰ ਤਕਲੀਫ਼ ਹੋਵੇ ਤਾਂ ਭਰਾ ਇੱਕ ਆਵਾਜ਼ 'ਤੇ ਖੜਾਂ ਹੁੰਦਾ ਹੈ,ਪਰ ਗੁਰਦਾਸਪੁਰ ਦਾ ਇੱਕ ਭਰਾ ਅਜਿਹਾ ਹੈ ਜਿਸ ਨੇ ਆਪਣੀ ਭੈਣ ਨੂੰ ਸਲਫਾਜ਼ ਦੀਆਂ ਗੋਲੀਆਂ ਭੇਜਿਆ ਅਤੇ ਪੂਰੇ ਪਰਿਵਾਰ ਨਾਲ ਇਸ ਖਾਉਣ ਦੀ ਧਮਕੀ ਦਿੱਤੀ,ਅਜਿਹਾ ਨਹੀਂ ਕਰਨ 'ਤੇ ਆਪ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ,ਭੈਣ ਨੇ ਆਪ ਤਾਂ ਜ਼ਹਿਰ ਨਿਗਲਿਆ ਹੀ ਆਪਣੀ 16 ਸਾਲ ਦੀ ਧੀ ਅਤੇ ਪਤੀ ਨੂੰ ਵੀ ਸਲਫਾਜ਼ ਦੀਆਂ ਗੋਲੀਆਂ ਦੇ ਦਿੱਤੀਆਂ ਅਤੇ ਮੌਤ ਨੂੰ ਗੱਲੇ ਲਾ ਲਿਆ, ਜਾਣ ਤੋਂ ਪਹਿਲਾਂ ਭੈਣ ਨੇ ਇੱਕ ਵੀਡੀਓ ਜ਼ਰੀਏ ਆਪਣਾ ਪੂਰਾ ਦਰਦ ਬਿਆਨ ਕੀਤਾ,ਪੁਲਿਸ ਇਸ ਮਾਮਲੇ ਵਿੱਚ ਭਰਾ ਸਮੇਤ 10 ਲੋਕਾਂ ਦੀ ਤਲਾਸ਼ ਕਰ ਰਹੀ ਹੈ

ਇਸ ਵਜ੍ਹਾਂ ਨਾਲ ਪਰਿਵਾਰ ਨੇ ਜ਼ਹਿਰ ਨਿਗਲਿਆ 

ਮ੍ਰਿਤਕ ਭਾਰਤੀ ਸ਼ਰਮਾ ਨੇ ਜ਼ਹਿਰ ਖਾਣ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾਕੇ ਪੂਰਾ ਮਾਮਲਾ ਦਸਿਆ,ਭੈਣ ਦਾ ਇਲਜ਼ਾਮ ਸੀ ਉਸ ਦੇ ਭਰਾ ਪ੍ਰਦੀਪ ਸ਼ਰਮਾ ਨੇ ਉਸ ਦੇ ਕੋਲੋਂ ਪੈਸੇ ਲਏ ਸਨ ਜਦੋਂ ਉਸ ਤੋਂ ਪੈਸੇ ਮੰਗੇ ਤਾਂ ਉਹ ਟਾਲ ਮਟੋਲ ਕਰਨ ਲੱਗ ਪਿਆ,ਕੁੱਝ ਦਿਨ ਬਾਅਦ ਧਮਕੀ ਦੇਣ ਲੱਗਿਆ,ਇਸ ਵਾਰ ਦਾ ਹੱਦ ਹੀ ਹੋਈ ਭਰਾ ਪ੍ਰਦੀਪ ਸ਼ਰਮਾ ਨੇ ਆਪਣੇ ਭੈਣ ਨੂੰ ਸਲਫਾਜ਼ ਦੀਆਂ ਗੋਲੀਆਂ ਭੇਜਿਆ ਅਤੇ ਕਿਹਾ ਜੇਕਰ ਪਰਿਵਾਰ ਦੇ ਨਾਲ ਨਾਂ ਖਾਦੀਆਂ ਤਾਂ ਆਪ ਪਰਿਵਾਰ ਨੂੰ ਖ਼ਤਮ ਕਰ ਦੇਵੇਗਾ,ਭਰਾ ਕਿੰਨਾਂ ਖ਼ਤਰਨਾਕ ਸੀ ਇਸ ਦਾ ਅੰਦਾਜ਼ਾ ਤਾਂ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੂਰੇ ਪਰਿਵਾਰ ਨੇ ਭਰਾ ਦੇ ਹੱਥੋਂ ਮਰਨ ਦੀ ਥਾਂ ਆਪਣ ਜ਼ਹਿਰ ਖਾਣਾ ਜ਼ਰੂਰੀ ਸਮਝਿਆ, ਭਾਰਤੀ ਦੇ ਪਰਿਵਾਰ ਵਿੱਚ ਹੁਣ ਸਿਰਫ਼ ਪੁੱਤਰ ਕੁਨਾਲ ਹੀ ਬੱਚਿਆ ਹੈ, ਉਸ ਨੇ ਆਪਣੇ ਮਾਮੇ 'ਤੇ ਗੰਭੀਰ ਇਲਜ਼ਾਮ ਲਗਾਏ ਨੇ,ਉਸ ਨੇ ਕਿਹਾ ਉਸ ਦਾ ਮਾਮਾ ਪਰਿਵਾਰ ਨੂੰ ਪਰੇਸ਼ਾਨ ਕਰਦਾ ਸੀ ਅਤੇ ਪੈਸੇ ਹੜਪਨ ਦੀ ਫਿਕਾਰ ਵਿੱਚ ਸੀ,ਪੁੱਤਰ ਨੇ ਪੁਲਿਸ ਤੋਂ ਮੰਗ ਕੀਤਾ ਹੈ ਮਾਮੇ ਅਤੇ ਉਸ ਦੇ ਸਾਥੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਹੀ ਕੀਤੀ ਜਾਵੇ 

ਪੁਲਿਸ ਵੱਲੋਂ ਕਾਰਵਾਹੀ 

ਪੁਲਿਸ ਨੇ ਮ੍ਰਿਤਕਾਂ ਦੀ ਦੇਹ ਨੂੰ ਪੋਸਟ ਮਾਰਟ ਦੇ ਲਈ ਭੇਜ ਦਿੱਤਾ ਹੈ,ਸੋਸ਼ਲ ਮੀਡੀਆ 'ਤੇ ਖੁਦਕੁਸ਼ੀ ਤੋਂ ਪਹਿਲਾਂ  ਭਾਰਤੀ ਸ਼ਰਮਾ ਨੇ ਜਿਸ-ਜਿਸ ਦਾ ਨਾਂ ਲਿਆ ਉਨ੍ਹਾਂ ਵਿੱਚੋਂ 10 ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ,ਸਾਰੇ ਮੁਲਜ਼ਮ ਫ਼ਰਾਰ ਦੱਸੇ ਜਾ ਰਹੇ ਨੇ,ਪੁਲਿਸ ਫੜਨ ਦੇ ਲਈ ਛਾਪੇਮਾਰੀ ਕਰ ਰਹੀ ਹੈ

 

 

Trending news