ਰਿਸ਼ਤਾ ਟੁੱਟਿਆ ਤਾਂ ਮੁੰਡੇ ਨੇ ਬੇਸ਼ਰਮੀ ਦੀ ਹਰ ਹੱਦ ਪਾਰ ਕੀਤੀ,ਆਪਤੀਜਨਕ ਫੋਟੁਆ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ, ਹੁਣ ਹਾਈਕੋਰਟ ਨੇ ਸਿਖਾਇਆ ਵੱਡਾ ਸਬਕ

ਗੁਰਦਾਸਪੁਰ ਦੇ ਇੱਕ ਸ਼ਖ਼ਸ ਨੇ  ਕੁੜੀ  ਦੀਆਂ ਫ਼ੋਟੁਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤਾ ਤਾਂ ਅਦਾਲਤ ਨੇ ਵੱਡੀ ਟਿੱਪਣੀ ਕਰਕੇ ਹੋਏ ਮੁੰਡੇ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ 

ਰਿਸ਼ਤਾ ਟੁੱਟਿਆ ਤਾਂ ਮੁੰਡੇ ਨੇ ਬੇਸ਼ਰਮੀ ਦੀ ਹਰ ਹੱਦ ਪਾਰ ਕੀਤੀ,ਆਪਤੀਜਨਕ ਫੋਟੁਆ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ, ਹੁਣ ਹਾਈਕੋਰਟ ਨੇ ਸਿਖਾਇਆ ਵੱਡਾ ਸਬਕ
ਗੁਰਦਾਸਪੁਰ ਦੇ ਇੱਕ ਸ਼ਖ਼ਸ ਨੇ ਕੁੜੀ ਦੀਆਂ ਫ਼ੋਟੁਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤਾ ਤਾਂ ਅਦਾਲਤ ਨੇ ਵੱਡੀ ਟਿੱਪਣੀ ਕਰਕੇ ਹੋਏ ਮੁੰਡੇ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ :  ਪੰਜਾਬ ਹਰਿਆਣਾ ਹਾਈਕੋਰਟ ਨੇ ਇੱਕ ਸਿਰਫਿਰੇ ਆਸ਼ਿਕ ਨੂੰ ਸਬਕ ਸਿਖਾਉਂਦੇ ਹੋਏ ਸਖ਼ਤ ਟਿੱਪਣੀ ਕੀਤੀ ਹੈ,ਇਹ ਸਿਰਫਿਰਾ ਆਸ਼ਿਕ ਗੁਰਦਾਸਪੁਰ ਦਾ ਰਹਿਣਾ ਵਾਲਾ ਹੈ,ਜਿਸ ਨੂੰ 9 ਦਸੰਬਰ 2020 ਵਿੱਚ ਇਨਫਾਰਮੇਸ਼ਨ ਐਂਡ ਟੈਕਨਾਲਿਜੀ ਐਕਟ ਅਧੀਨ ਗਿਰਫ਼ਤਾਰ ਕੀਤਾ ਗਿਆ ਸੀ ਜਦੋਂ ਇਸ ਦੀ ਜ਼ਮਾਨਤ ਦਾ ਕੇਸ ਅਦਾਲਤ ਦੇ ਸਾਹਮਣੇ ਆਇਆ ਤਾਂ ਜੱਜ ਨੇ ਜ਼ਮਾਨਤ ਪਟੀਸ਼ਨ ਦਾ ਰੱਦ ਕੀਤਾ ਨਾਲ ਹੀ ਸਖ਼ਤ ਆਦੇਸ਼ ਜਾਰੀ ਕਰਦੇ ਹੋਏ ਕਿਹਾ ਕੀ ਪ੍ਰੇਮ ਸਬੰਧ ਟੁੱਟਣ ਤੋਂ ਬਾਅਦ ਮੁੰਡੇ ਨੂੰ ਇਹ ਅਧਿਕਾਰ ਨਹੀਂ ਹੈ ਕਿ ਉਹ ਕਿਸੇ ਵੀ ਕੁੜੀ ਦੀਆਂ ਫ਼ੋਟੋਆਂ ਬਦਲਾ ਲੈਣ ਲਈ ਜਾਂ ਉਸ ਨੂੰ  ਬਦਨਾਮ ਕਰਨ ਲਈ ਸੋਸ਼ਲ ਮੀਡੀਆ 'ਤੇ ਸ਼ੇਅਰ ਕਰੇ,ਅਦਾਲਤ ਨੇ ਕਿਹਾ ਅਜਿਹੇ ਸ਼ਖ਼ਸ ਨੂੰ ਬਿਲਕੁਲ ਵੀ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ਹੈ

ਕੁੜੀ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਸੀ

ਗੁਰਦਾਸਪੁਰ ਦੇ ਰਹਿਣ ਵਾਲੇ ਗਗਨਦੀਪ ਸ਼ਰਮਾ ਦਾ ਪਿੰਡ ਦੀ ਹੀ ਇੱਕ ਕੁੜੀ ਨਾਲ ਪ੍ਰੇਮ ਸਬੰਧ ਸਨ,ਜਦੋਂ ਘਰ ਵਾਲਿਆਂ ਦੇ ਕਹਿਣ 'ਤੇ ਕੁੜੀ ਨੇ ਉਸ ਮੁੰਡੇ ਨਾਲ ਸਬੰਧ ਤੋੜ ਲਿਆ ਤਾਂ ਉਸ ਨੇ ਖ਼ਤਰਨਾਕ ਸਾਜਿਸ਼ਾਂ ਰਚਨੀ ਸ਼ੁਰੂ ਕਰ ਦਿੱਤੀ,ਗਗਨਦੀਪ ਸ਼ਰਮਾ ਨੇ ਕੁੜੀਆਂ ਦੀ ਆਪਤੀਜਨਕ ਫ਼ੋਟੂਆਂ ਇੰਟਰਨੈੱਟ 'ਤੇ ਅਪਲੋਡ ਕਰਨੀ ਸ਼ੁਰੂ ਕਰ ਦਿੱਤੀਆਂ,ਸਿਰਫ਼ ਇੰਨਾਂ ਹੀ ਨਹੀਂ ਮੁੰਡੇ ਨੇ Whatts app ਦੇ ਜ਼ਰੀਏ ਉਸ ਨੂੰ ਧਮਕਾਉਣ ਦੀ ਕੋਸ਼ਿਸ਼ ਵੀ ਕੀਤੀ,ਕੁੜੀ ਨੇ ਗਗਨਦੀਪ ਦੀ ਇਸ ਹਰਕਤ ਦੇ ਬਾਰੇ ਉਸ ਦੇ ਘਰ ਵਾਲਿਆਂ ਨੂੰ ਦੱਸਿਆ,ਪਰ ਗਗਨਦੀਪ 'ਤੇ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ,ਬਦਲਾ ਲੈਣ ਲਈ ਉਹ ਇਸ ਹੱਦ ਤੱਕ ਪਹੁੰਚ ਗਿਆ ਕਿ ਉਸ ਨੇ ਇੱਕ ਦਿਨ ਮੰਦਰ ਤੋਂ ਆ ਰਹੀ ਕੁੜੀ ਨੂੰ ਜਬਰਨ ਆਪਣੀ ਦੁਕਾਨ 'ਤੇ ਖਿੱਚ ਲਿਆ  ਅਤੇ ਅਸ਼ਲੀਲ ਹਰਕਤਾਂ ਕੀਤੀਆਂ, ਵਿਰੋਧ ਕਰਨ 'ਤੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ  

ਪਟੀਸ਼ਨਕਰਤਾ ਦੇ ਵਕੀਲ ਦੀ ਦਲੀਲ 

ਪਟੀਸ਼ਨਕਰਤਾ ਗਗਨਦੀਪ ਦੇ ਵਕੀਲ ਨੇ ਅਦਾਲਤ ਵਿੱਚ ਦਲੀਲ ਰੱਖੀ ਕੀ ਮੁੰਡਾ ਅਤੇ ਕੁੜੀ ਇੱਕ ਦੂਜੇ ਨੂੰ ਪਹਿਲਾਂ ਤੋ ਜਾਣ ਦੇ ਸਨ ਅਤੇ ਦੋਵਾਂ ਦੇ ਵਿੱਚ ਵਾਪਸੀ ਸਬੰਧ ਸੀ,ਇਸ ਨੂੰ ਬਦਲੇ ਦੀ ਭਾਵਨਾ ਦੇ ਨਾਲ ਦਰਜ ਕੀਤਾ ਗਿਆ ਹੈ,ਕਿਉਂਕਿ ਇੱਕ ਸਾਲ ਪਹਿਲਾਂ ਮੁੰਡੇ ਦੇ ਚਾਚੇ ਨੇ ਕੁੜੀ ਦੇ ਪਿਤਾ ਦੇ ਖਿਲਾਫ਼ ਮਾਮਲਾ ਦਰਜ ਕਰਵਾਇਆ ਸੀ ਇਸ ਲਈ ਕੁੜੀ ਦੇ ਘਰ ਵਾਲੇ ਇਸ ਦਾ ਬਦਲਾ ਲੈਣਾ ਚਾਉਂਦੇ ਸਨ,ਹਾਲਾਂਕਿ ਬਾਅਦ ਵਿੱਚੋਂ ਸਮਝੌਤਾ ਹੋ ਗਿਆ ਸੀ,ਇਸ ਲਈ ਗਗਨਦੀਪ ਨੂੰ ਜ਼ਮਾਨਤ ਦਿੱਤੀ ਜਾਵੇ,ਸਰਕਾਰੀ ਵਕੀਲ ਨੇ ਕਿਹਾ ਮਾਮਲਾ ਗੰਭੀਰ ਹੈ ਹਿਰਾਸਤ ਵਿੱਚ ਲੈਕੇ ਪੁੱਛ-ਗਿੱਛ ਜ਼ਰੂਰੀ ਹੈ,ਅਦਾਲਤ ਨੇ ਸਰਕਾਰੀ ਵਕੀਲ ਦੀ ਗੱਲ ਮਨ ਦੇ ਹੋਏ ਗਗਨਦੀਪ ਦੀ ਜ਼ਮਾਨਤ ਰੱਦ ਕਰ ਦਿੱਤੀ