Video :ਡੇਰਾ ਸਿਰਸਾ ਪ੍ਰੇਮੀ ਦਾ ਗੋਲੀ ਮਾਰ ਕੇ ਕਤਲ,ਪੁੱਤਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਲਜ਼ਾਮ

 ਬਠਿੰਡਾ ਦੇ ਭਗਤਾ ਭਾਈ ਪਿੰਡ ਵਿੱਚ ਡੇਰਾ ਸਿਰਸਾ ਪ੍ਰੇਮੀ ਨੂੰ ਗੋਲੀਆਂ ਮਾਰ ਕੇ ਫਰਾਰ ਹੋਏ ਮੁਲਜ਼ਮ

Video :ਡੇਰਾ ਸਿਰਸਾ ਪ੍ਰੇਮੀ ਦਾ ਗੋਲੀ ਮਾਰ ਕੇ ਕਤਲ,ਪੁੱਤਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਲਜ਼ਾਮ
ਬਠਿੰਡਾ ਦੇ ਭਗਤਾ ਭਾਈ ਪਿੰਡ ਵਿੱਚ ਡੇਰਾ ਸਿਰਸਾ ਪ੍ਰੇਮੀ ਨੂੰ ਗੋਲੀਆਂ ਮਾਰ ਕੇ ਫਰਾਰ ਹੋਏ ਮੁਲਜ਼ਮ

 ਗੋਬਿੰਦ ਸੈਣੀ/ਬਠਿੰਡਾ :  ਬਠਿੰਡਾ ਦੇ ਭਗਤਾ ਭਾਈ ਪਿੰਡ ਵਿੱਚ ਡੇਰਾ ਸਿਰਸਾ ਪ੍ਰੇਮੀ ਮਨੋਹਰ ਲਾਲ ਦਾ  2 ਮੁਲਜ਼ਮਾਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ,ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ ਨੇ,ਮਨੋਹਰ ਲਾਲ ਨੂੰ ਅਦੇਸ਼ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪਰ ਉੱਥੇ ਮਨੋਹਲ ਲਾਲ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ,ਮਨੋਹਰ ਲਾਲ ਆਪ ਵੀ ਡੇਰਾ ਸਿਰਸਾ ਦੀ 25 ਮੈਂਬਰੀ ਕਮੇਟੀ ਦਾ ਮੈਂਬਰ ਸੀ   

ਬਠਿੰਡਾ ਦੇ SSP ਭੁਪਿੰਦਰਜੀਤ ਸਿੰਘ ਵਿਰਕ ਮੁਤਾਬਿਕ ਮਨੋਹਰ ਲਾਲ ਆਪਣੇ 2 ਵਰਕਰਾਂ ਦੇ ਨਾਲ ਮਨੀ ਐਕਸਚੇਂਜ ਦੀ ਦੁਕਾਨ 'ਤੇ ਸੀ ਜਦੋਂ 2 ਅਣਪਛਾਤੇ ਲੋਕਾਂ ਨੇ ਉਸ 'ਤੇ ਗੋਲੀਆਂ ਚਲਾਇਆ,ਮੁਲਜ਼ਮਾਂ ਦੀਆਂ ਤਸਵੀਰਾਂ ਕੈਮਰੇ ਵਿੱਚ ਕੈਦ ਹੋਈਆਂ ਨੇ

ਕਤਲ ਦੀ ਵਾਰਦਾਤ ਦਾ CCTV ਵੇਖਣ ਲਈ ਹੇਠਾ ਕਲਿਕ ਕਰੋਂ

 

ਮਨੋਹਰ ਲਾਲ ਦੇ ਪੁੱਤਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਲਜ਼ਾਮ 

 ਮ੍ਰਿਤਕ ਮਨੋਹਰ ਲਾਲ ਦੇ ਪੁੱਤਰ  ਜਤਿੰਦਰ ਸਿੰਘ ਅਰੋੜਾ ਨੂੰ ਪੰਜਾਬ ਪੁਲਿਸ ਦੀ SIT ਟੀਮ ਨੇ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ 2018 ਵਿੱਚ ਗਿਰਫ਼ਤਾਰ ਕੀਤਾ ਸੀ ਜਦੋਂ ਉਹ ਮਲੇਸ਼ੀਆ ਤੋਂ ਆਪਣੀ ਪਤਨੀ ਦੇ ਨਾਲ ਵਾਪਸ ਆ ਰਿਹਾ ਸੀ ਜਿਸ ਤੋਂ ਬਾਅਦ ਮੁਲਜ਼ਮ  ਜਤਿੰਦਰ ਸਿੰਘ ਅਰੋੜਾ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ ਪਰ ਫਿਲਹਾਲ ਉਹ ਜ਼ਮਾਨਤ ਤੇ ਬਾਹਰ ਹੈ  .

ਇਸ ਤਰ੍ਹਾਂ ਹੋਈ ਸੀ ਬੇਅਦਬੀ ਦੀ ਵਾਰਦਾਤ

2 ਜੂਨ 2015 ਵਿੱਚ ਬਾਜਾਖਾਨਾ ਪੁਲਿਸ ਸਟੇਸ਼ਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਮਾਮਲੇ ਵਿੱਚ FIR ਦਰਜ ਹੋਈ ਸੀ ਜੋ ਕਿ ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਇਆ ਸੀ ,12 ਅਕਤੂਬਰ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬਰਗਾੜੀ ਵਿੱਚ ਬੇਅਦਬੀ ਕਰ ਦਿੱਤੀ ਗਈ ਸੀ ਜਿਸ ਦੇ ਖਿਲਾਫ਼ ਪ੍ਰਦਰਸ਼ਨ ਹੋਇਆ ਸੀ ਅਤੇ 14 ਅਕਤੂਬਰ ਨੂੰ ਬਹਿਬਲਕਲਾਂ ਵਿੱਚ 2 ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ  

20 ਅਕਤੂਬਰ ਨੂੰ ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਚੋਰੀ ਹੋਈ ਸੀ ਉਸ ਦੇ 157 ਅੰਗਾਂ ਨੂੰ ਪੁਲਿਸ ਨੇ ਪਿੰਡ ਦੇ ਵੱਖ-ਵੱਖ ਹਿੱਸਿਆਂ ਤੋਂ ਬਰਾਮਦ ਕੀਤੇ ਸਨ