ਸਿੱਖ ਫ਼ਾਰ ਜਸਟਿਸ ਨਾਲ ਜੁੜੇ 2 ਨੌਜਵਾਨ ਹਰਿਆਣਾ STF ਵੱਲੋਂ ਗਿਰਫ਼ਤਾਰ,ਫੇਸਬੁੱਕ ਤੋਂ ਮੰਗੀ ਫੰਡਿੰਗ ਕਰਨ ਵਾਲੇ ਇਸ ਸ਼ਖ਼ਸ ਦੀ ਜਾਣਕਾਰੀ

ਕਰਨਾਲ ਤੋਂ ਪੰਜਾਬ ਦੇ 2 ਨੌਜਵਾਨਾਂ ਨੂੰ  ਪੁਲਿਸ ਨੇ ਕੀਤੀ ਸੀ ਗਿਰਫ਼ਤਾਰ

ਸਿੱਖ ਫ਼ਾਰ ਜਸਟਿਸ ਨਾਲ ਜੁੜੇ 2 ਨੌਜਵਾਨ ਹਰਿਆਣਾ STF ਵੱਲੋਂ ਗਿਰਫ਼ਤਾਰ,ਫੇਸਬੁੱਕ ਤੋਂ ਮੰਗੀ ਫੰਡਿੰਗ ਕਰਨ ਵਾਲੇ ਇਸ ਸ਼ਖ਼ਸ ਦੀ ਜਾਣਕਾਰੀ
ਕਰਨਾਲ ਤੋਂ ਪੰਜਾਬ ਦੇ 2 ਨੌਜਵਾਨਾਂ ਨੂੰ ਪੁਲਿਸ ਨੇ ਕੀਤੀ ਸੀ ਗਿਰਫ਼ਤਾਰ

ਕਰਨਾਲ : ਕਿਸਾਨ ਅੰਦੋਲਨ ਨੂੰ ਲੈਕੇ NIA ਦੀ ਕਾਰਵਾਹੀ 'ਤੇ ਲਗਾਤਾਰ ਸਵਾਲ ਉੱਠ ਰਹੇ ਨੇ,ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨਾਲ 10ਵੇਂ ਗੇੜ੍ਹ ਦੀ ਮੀਟਿੰਗ ਦੌਰਾਨ ਵੀ ਕਿਸਾਨ ਜਥੇਬੰਦੀਆਂ ਨੇ ਇਹ ਮੁੱਦਾ ਚੁੱਕਿਆ ਸੀ,ਹੁਣ ਕਰਨਾਲ ਤੋਂ ਮਾਮਲਾ ਸਾਹਮਣੇ ਆਇਆ ਹੈ, ਹਰਿਆਣਾ ਪੁਲਿਸ ਦੀ STF ਟੀਮ ਨੇ 2 ਨੌਜਵਾਨਾਂ ਨੂੰ ਗਿਰਫ਼ਤਾਰ ਕੀਤਾ ਹੈ ਜਿੰਨਾਂ 'ਤੇ ਸਿੱਖ ਫ਼ਾਰ ਜਸਟਿਸ (Sikh For Justice) ਤੋਂ ਫੰਡਿੰਗ ਦਾ ਇਲਜ਼ਾਮ ਲੱਗਿਆ ਹੈ, ਅਮਰੀਕਾ ਵਿੱਚ ਬੈਠਾ ਜਿਹੜਾ ਸ਼ਖ਼ਸ ਇੰਨਾਂ ਦੋਵਾਂ ਨੌਜਵਾਨਾਂ ਨੂੰ ਫੰਡਿੰਗ ਕਰ ਰਿਹਾ ਸੀ STF ਨੇ ਉਸ ਸ਼ਖ਼ਸ ਦਾ ਨਾਂ ਵੀ ਦੱਸਿਆ ਹੈ

STF ਨੇ ਫੇਸਬੁੱਕ ਤੋਂ ਮੰਗੀ ਜਾਣਕਾਰੀ

ਹਰਿਆਣਾ ਦੀ STF ਨੇ ਜਿੰਨਾਂ 2 ਨੌਜਵਾਨਾਂ ਨੂੰ ਗਿਰਫ਼ਤਾਰ ਕੀਤਾ ਉਨ੍ਹਾਂ ਦਾ ਸਬੰਧ ਅਮਰੀਕਾ ਵਿੱਚ ਰਹਿ ਰਹੇ ਗੁਰਮੀਤ ਸਿੰਘ ਨਾਲ ਦੱਸਿਆ ਜਾ ਰਿਹਾ ਹੈ, STF ਨੇ ਗੁਰਮੀਤ ਦਾ ਲਿੰਕ ਸਿੱਖ ਫ਼ਾਰ ਜਸਟਿਸ ਨਾਲ ਦੱਸਿਆ ਹੈ,ਸਿਰਫ਼ ਇੰਨਾਂ ਹੀ ਨਹੀਂ ਹਰਿਆਣਾ ਪੁਲਿਸ ਵੱਲੋਂ ਫੇਸਬੁੱਕ ਤੋਂ ਗੁਰਮੀਤ ਸਿੰਘ ਬਾਰੇ ਪੂਰੀ ਜਾਣਕਾਰੀ ਵੀ ਮੰਗੀ ਹੈ,ਪੁਲਿਸ ਦਾ ਇਲਜ਼ਾਮ ਹੈ ਕੀ ਗੁਰਮੀਤ ਮੰਨੀਗਰਾਮ ਦੇ ਜ਼ਰੀਏ ਇੰਨਾਂ ਦੋਵਾਂ ਨੌਜਵਾਨਾਂ ਨੂੰ ਫੰਡਿੰਗ ਕਰਦਾ ਸੀ ਇੰਨਾਂ ਦੋਵਾਂ ਨੌਜਵਾਨਾਂ ਨੂੰ ਹਰਿਆਣਾ ਪੁਲਿਸ ਦੀ STF ਨੇ ਦਸੰਬਰ ਵਿੱਚ ਗਿਰਫ਼ਤਾਰ ਕੀਤਾ ਸੀ

ਸਿੱਖ ਫ਼ਾਰ ਜਸਟਿਸ ਨਾਲ ਜੁੜੇ ਮਾਮਲੇ ਵਿੱਚ ਪੁਲਿਸ ਹੁਣ ਤੱਕ 60 ਤੋਂ ਵਧ ਲੋਕਾਂ ਨੂੰ ਨੋਟਿਸ ਭੇਜ ਚੁੱਕੀ ਹੈ ਜਿਸ ਵਿੱਚ ਕਿਸਾਨ ਆਗੂ,ਅਦਾਕਾਰ ਅਤੇ ਕੌਮਾਂਤਰੀ ਪੱਧਰ 'ਤੇ ਮਨੁੱਖਤਾ ਦੀ ਸੇਵਾ ਕਰ ਰਹੀ ਜਥੇਬੰਦੀ ਸਿੱਖ ਫ਼ਾਰ ਜਸਟਿਸ ਵੀ ਸ਼ਾਮਲ ਹੈ