ਪੰਜਾਬ ਯੂਨੀਵਰਸਿਟੀ 'ਚ ਅਸਿਸਟੈਂਟ ਪ੍ਰੋਫ਼ੈਸਰ ਵੱਲੋਂ ਜਿਨਸੀ ਸ਼ੋਸ਼ਣ ਦਾ ਗੰਭੀਰ ਇਲਜ਼ਾਮ, HC ਨੇ ਲਿਆ ਸਖ਼ਤ ਨੋਟਿਸ

ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦਾ ਨਾਂ  ਭਾਰਤ  ਦੀ ਟਾਪ 10 ਯੂਨੀਵਰਸਿਟੀਆਂ ਵਿੱਚ ਸ਼ੁਮਾਰ ਹੈ, ਦਾਖ਼ਲਾ ਲੈਣ  ਲਈ ਵਿਦਿਆਰਥੀਆਂ ਦੀਆਂ ਲਾਈਨਾਂ ਲੱਗਿਆ ਰਹਿੰਦੀਆਂ ਨੇ, ਪਰ ਦੋ ਪ੍ਰੋਫ਼ੈਸਰਾਂ ਵੱਲੋਂ ਜਿਣਸੀ ਸ਼ੋਸ਼ਣ ਦੇ ਮਾਮਲੇ ਨੇ ਗੰਭੀਰ ਸਵਾਲ ਖੜੇ ਕੀਤੇ ਨੇ

ਪੰਜਾਬ ਯੂਨੀਵਰਸਿਟੀ 'ਚ ਅਸਿਸਟੈਂਟ ਪ੍ਰੋਫ਼ੈਸਰ ਵੱਲੋਂ  ਜਿਨਸੀ ਸ਼ੋਸ਼ਣ ਦਾ ਗੰਭੀਰ ਇਲਜ਼ਾਮ, HC ਨੇ ਲਿਆ ਸਖ਼ਤ ਨੋਟਿਸ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ:  ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦਾ ਨਾਂ  ਭਾਰਤ  ਦੀ ਟਾਪ 10 ਯੂਨੀਵਰਸਿਟੀਆਂ ਵਿੱਚ ਸ਼ੁਮਾਰ ਹੈ, ਦਾਖ਼ਲਾ ਲੈਣ  ਲਈ ਵਿਦਿਆਰਥੀਆਂ ਦੀਆਂ ਲਾਈਨਾਂ ਲੱਗਿਆ ਰਹਿੰਦੀਆਂ ਨੇ, ਪਰ ਦੋ ਪ੍ਰੋਫ਼ੈਸਰਾਂ ਵੱਲੋਂ ਜਿਣਸੀ ਸ਼ੋਸ਼ਣ ਦੇ ਮਾਮਲੇ ਨੇ ਗੰਭੀਰ ਸਵਾਲ ਖੜੇ ਕੀਤੇ ਨੇ, 2 ਸਾਲ ਤੋਂ ਪ੍ਰੋਫੈਸਰ ਇਨਸਾਫ਼ ਦੀ ਮੰਗ ਕਰ ਰਹੀ ਹੈ ਪਰ ਹੁਣ ਤੱਕ ਕੋਈ ਵੀ ਸੁਣਵਾਈ ਨਾ ਹੋਣ ਦੀ ਵਜ੍ਹਾਂ ਕਰਕੇ ਮਹਿਲਾ ਪ੍ਰੋਫ਼ੈਸਰ ਹੁਣ  ਪੰਜਾਬ ਹਰਿਆਣਾ ਹਾਈਕੋਰਟ ਪਹੁੰਚ ਗਈ ਹੈ, ਜਿਸ 'ਤੇ ਅਦਾਲਤ ਨੇ ਸਖ਼ਤ ਰੁੱਖ ਅਖ਼ਤਿਆਰ ਕਰਦੇ ਹੋਏ  VC ਸਮੇਤ  ਇਸ ਮਾਮਲੇ ਨਾਲ ਜੁੜੇ ਲੋਕਾਂ ਨੂੰ ਨੋਟਿਸ ਭੇਜਿਆ ਹੈ

ਇਹ ਸੀ ਜਿਣਸੀ ਸ਼ੋਸ਼ਲ ਦਾ ਮਾਮਲਾ 

ਅਸਿਸਟੈਂਟ ਪ੍ਰੋਫ਼ੈਸਰ ਨੇ ਆਪਣੀ ਅਰਜ਼ੀ ਵਿੱਚ ਦੱਸਿਆ ਹੈ ਕਿ ਉਹ ਲੰਬੇ ਸਮੇਂ ਤੋਂ ਪੀਯੂ ਦੇ 2 ਪ੍ਰੋਫੈਸਰਾਂ ਤੋਂ ਪਰੇਸ਼ਾਨ ਸੀ, ਉਹ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕਰ ਰਹੇ ਸਨ, ਹਾਰ ਕੇ ਉਨ੍ਹਾਂ ਨੇ 21 ਮਾਰਚ 2018 ਨੂੰ  ਆਪਣੇ ਨਾਲ ਹੋਣ ਵਾਲੇ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ VC ਰਜਿਸਟਰਾਰ ਅਤੇ DU ਨੂੰ ਦਿੱਤੀ, ਕੰਮ ਕਰਨ ਵਾਲੀ ਥਾਂ ਉੱਤੇ ਅਜਿਹੇ  ਸ਼ੋਸ਼ਣ ਨੂੰ ਰੋਕਣ ਦੇ ਲਈ ਕਮੇਟੀ ਬਣਾਈ ਗਈ ਅਤੇ ਇਸ ਕਮੇਟੀ ਦੇ ਸਾਹਮਣੇ ਅਰਜ਼ੀ ਦਾ ਕੇਸ ਪਹੁੰਚਿਆ ਇਸ ਤੋਂ ਬਾਅਦ ਲਗਾਤਾਰ ਪਟੀਸ਼ਨਰ ਇਸ ਮਾਮਲੇ 'ਚ ਕਾਰਵਾਈ ਦੀ ਮੰਗ ਕਰ ਰਹੀ ਹੈ, ਪਰ ਕੋਈ ਸਖ਼ਤ ਕਦਮ ਨਹੀਂ ਚੁੱਕਿਆ ਗਿਆ.  

ਇਸ ਤੋਂ ਬਾਅਦ ਅਰਜ਼ੀਕਰਤਾ ਨੇ ਕੌਮੀ ਮਹਿਲਾ ਕਮਿਸ਼ਨ ਨੂੰ ਵੀ ਸ਼ਿਕਾਇਤ ਦਿੱਤੀ, ਕਮਿਸ਼ਨ  ਨੇ ਵੀਸੀ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲ ਕੀਤੀ, ਇਸ ਤੋਂ ਬਾਅਦ ਅਰਜ਼ੀਕਰਤਾ  ਵੱਲੋਂ ਕਮੇਟੀ ਨੂੰ ਫਿਰ ਬੁਲਾਇਆ ਗਿਆ ਅਤੇ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ, ਪਟੀਸ਼ਨਰ ਨੇ ਹਾਈ ਕੋਰਟ ਵਿੱਚ ਇਸ ਮਾਮਲੇ ਦੇ ਵਿੱਚ ਨਿਰਪੱਖ ਜਾਂਚ ਕਰਾਉਣ ਦੇ ਆਦੇਸ਼ ਜਾਰੀ ਕਰਨ ਦੀ ਅਪੀਲ ਕੀਤੀ, ਹਾਈ ਕੋਰਟ ਨੇ ਪਟੀਸ਼ਨਰ ਦੀ ਮੰਗ ਉੱਤੇ ਹੁਣ ਬੀ ਸੀ ਸਣੇ ਹੋਰਾਂ ਨੂੰ ਵੀ ਨੋਟਿਸ ਕਰਕੇ ਜਵਾਬ ਤਲਬ ਕੀਤਾ ਹੈ

WATCH LIVE TV