ਸੁਹਾਗ ਰਾਤ ਪਤੀ ਦੀ ਸ਼ਰਤ ਸੁਣ ਕੇ ਪਤਨੀ ਦੇ ਹੋਸ਼ ਉੱਡ ਗਏ, 2 ਸਾਲ ਤੱਕ ਨਿਭਾਇਆ, ਹੁਣ ਭਿਆਨਕ ਸੱਚ ਸਾਹਮਣੇ ਆਇਆ
Advertisement

ਸੁਹਾਗ ਰਾਤ ਪਤੀ ਦੀ ਸ਼ਰਤ ਸੁਣ ਕੇ ਪਤਨੀ ਦੇ ਹੋਸ਼ ਉੱਡ ਗਏ, 2 ਸਾਲ ਤੱਕ ਨਿਭਾਇਆ, ਹੁਣ ਭਿਆਨਕ ਸੱਚ ਸਾਹਮਣੇ ਆਇਆ

ਭਗਤੀ ਹਰੇਕ ਵਿਅਕਤੀ ਦਾ ਨਿੱਜੀ ਫੈਸਲਾ ਹੈ ਕਿ ਉਹ ਕਿਸ ਗੁਰੂ ਸ਼ਕਤੀ ਜਾਂ ਧਰਮ ਦੇ ਇਸ਼ਟ ਨੂੰ ਮੰਨਣਾ ਚਾਹੀਦਾ ਹੈ ਪਰ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ  ਜੋ ਕਿ ਹੈਰਾਨ ਕਰ ਦਿੰਦੇ ਹਨ  
 

ਪਤਨੀ ਵੱਲੋਂ ਆਪਣੇ ਵਿਆਹ  ਬਚਾਉਣ ਦੀ ਅਪੀਲ ਕੀਤੀ ਗਈ ਹੈ
ਚੰਡੀਗੜ੍ਹ : ਭਗਤੀ ਹਰੇਕ ਵਿਅਕਤੀ ਦਾ ਨਿੱਜੀ ਫੈਸਲਾ ਹੈ ਕਿ ਉਹ ਕਿਸ ਗੁਰੂ ਸ਼ਕਤੀ ਜਾਂ ਧਰਮ ਦੇ ਇਸ਼ਟ ਨੂੰ ਮੰਨਣਾ ਚਾਹੀਦਾ ਹੈ ਪਰ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ  ਜੋ ਕਿ ਹੈਰਾਨ ਕਰ ਦਿੰਦੇ ਹਨ  
 
ਭੋਪਾਲ ਦੇ ਮਹਿਲਾ ਥਾਣਾ ਵਿੱਚ ਇੱਕ ਅਨੋਖਾ ਮਾਮਲਾ ਪਹੁੰਚਿਆ ਹੈ  ਜਿੱਥੇ ਪਤੀ ਆਸਾਰਾਮ ਬਾਪੂ ਦਾ ਭਗਤ ਹੈ ਅਤੇ ਉਸ ਨੇ  ਧਾਰਿਆ ਹੈ ਕਿ ਜਦੋਂ ਤਕ ਉਸ ਦੇ  ਆਸਾਰਾਮ ਬਾਪੂ ਜੇਲ੍ਹ ਚੋਂ ਨਹੀਂ ਛੁੱਟਣਗੇ ਉਦੋਂ ਤੱਕ ਉਹ ਬ੍ਰਹਮਚਾਰੀ ਵਰਤ ਦਾ ਪਾਲਣ ਕਰੇਗਾ ਇਸ ਮਾਮਲੇ ਵਿਚ ਪਤਨੀ ਵੱਲੋਂ ਆਪਣੇ ਵਿਆਹ  ਬਚਾਉਣ ਦੀ ਅਪੀਲ ਕੀਤੀ ਗਈ ਹੈ
 
ਵਿਅਕਤੀ ਦੀ 27 ਸਾਲ ਦੀ ਪਤਨੀ ਨੇ ਦੱਸਿਆ ਕਿ ਉਸ ਦਾ ਵਿਆਹ ਇੱਕ ਮੈਟਰੀਮੋਨੀਅਲ ਸਾਈਟ ਦੇ ਜ਼ਰੀਏ ਹੋਇਆ ਸੀ ਉਸ ਦਾ ਪਤੀ ਗੁਜਰਾਤ ਦੇ ਸਰਕਾਰੀ ਵਿਭਾਗਾਂ ਦੇ ਵਿੱਚ ਤੈਨਾਤ ਹੈ ਪਰਿਵਾਰ ਭੋਪਾਲ ਛੱਡਕੇ ਗੁਜਰਾਤ ਹੀ ਵੱਸਣ ਦੀ ਯੋਜਨਾ ਬਣਾ ਰਿਹਾ ਹੈ ਪਤਨੀ ਨੇ ਦੱਸਿਆ ਕਿ ਵਿਆਹ ਦੀ ਪਹਿਲੀ ਰਾਤ ਹੀ ਪਤੀ ਨੇ ਉਸ ਤੋਂ ਕਹਿ ਦਿੱਤਾ ਕਿ ਉਹ 6 ਮਹੀਨੇ ਤੱਕ ਬ੍ਰਹਮ ਚਿਹਰੇ ਵਰਤ ਦਾ ਪਾਲਣ ਕਰੇਗਾ 6 ਮਹੀਨੇ ਦੇ ਵਿੱਚ ਉਹ ਬਾਬਾ ਨੂੰ ਛੁਡਵਾਉਣ ਦੇ ਲਈ ਪੈਸਾ ਇਕੱਠਾ ਕਰੇਗਾ 2 ਸਾਲ ਬਾਅਦ ਹੁਣ ਉਸ ਦੇ ਪਤੀ ਦਾ ਕਹਿਣਾ ਹੈ ਕਿ ਜੇਕਰ ਪਰਿਵਾਰਿਕ ਜੀਵਨ  ਚਾਹੁੰਦੀ ਹੈ  ਤਾਂ ਬਾਬਾ ਨੂੰ ਛੁਡਵਾਉਣ ਦੇ ਲਈ 12 ਲੱਖ ਰੁਪਇਆ ਦੇਵੇ, ਪਤਨੀ ਨੇ ਕਿਹਾ ਕਿ ਇਸ ਗੱਲ ਲਈ ਉਸ ਨੂੰ  ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ
 
 ਪਤਨੀ ਨੇ ਦੱਸਿਆ ਕਿ ਹੁਣ ਉਸ ਦੇ ਪਤੀ ਨੂੰ 2 ਸਾਲ ਹੋ ਗਏ ਨੇ ਜਦੋਂ ਤੋਂ ਉਹ ਬ੍ਰਹਮ ਚਾਰੇ ਵਰਤ ਦਾ ਪਾਲਣ ਕਰ ਰਿਹਾ ਹੈ ਪਤਨੀ ਨੇ ਸਹੁਰੇ ਪਰਿਵਾਰ 'ਤੇ ਵੀ ਦੋਸ਼ ਲਗਾਇਆ ਹੈ ਕਿ ਉਸ ਦਾ ਪੂਰਾ ਪਰਿਵਾਰ ਹੀ ਬਾਬਾ ਦਾ ਭਗਤ ਹੈ  ਅਤੇ ਬਾਬਾ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਜੇਲ੍ਹ 'ਚ ਬੰਦ ਹੈ ਪਤਨੀ ਦਾ ਕਹਿਣਾ ਹੈ ਕਿ ਬਾਬੇ ਦੇ ਨਾਂ 'ਤੇ ਉਸ ਨੂੰ ਵੱਖ-ਵੱਖ ਤਰੀਕੇ ਨਾਲ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਬਾਬਾ ਨੂੰ ਛੁਡਵਾਉਣ ਦੇ ਨਾਂ 'ਤੇ ਉਸ ਦੇ ਪੇਕੇ ਪਰਿਵਾਰ  ਵੱਲੋਂ 12 ਲੱਖ ਰੁਪਏ ਦੀ ਮੰਗ ਵੀ ਕੀਤੀ ਗਈ ਹੈ  
 
ਪਤਨੀ ਨੇ ਦੱਸਿਆ ਕਿ ਵਿਆਹ ਦੇ ਅਗਲੇ ਦਿਨ ਪਤੀ ਨੇ ਕਿਹਾ ਕਿ ਬਾਬਾ ਨੇ ਉਸ ਨੂੰ ਸੁਪਣੇ ਵਿੱਚ ਆ ਕੇ ਦੱਸਿਆ ਹੈ ਕਿ ਉਸ ਦੀ ਪਤਨੀ ਮਨਹੂਸ ਹੈ ਪਤੀ ਰੋਟੀ ਸੜ ਜਾਣ ਤੇ ਦੁੱਧ ਡਿੱਗ ਜਾਣ ਵਰਗੀਆਂ ਮਾਮੂਲੀ ਗੱਲਾਂ 'ਤੇ ਉਸ ਨੂੰ ਮਨਹੂਸੀਅਤ ਦਾ ਤਾਨੇ ਦਿੰਦਾ ਹੈ ਪਤੀ ਸਣੇ ਸਹੁਰਾ ਪਰਿਵਾਰ ਉਸ ਨਾਲ ਕੁੱਟਮਾਰ ਕਰਦੇ ਨੇ, ਸੁਪਨੇ ਵਿੱਚ ਬਾਬਾ ਨੇ ਅਜਿਹਾ ਕਰਨ ਦੇ ਲਈ ਕਿਹਾ ਹੈ ਪਤਨੀ ਨੇ ਦੱਸਿਆ ਕਿ ਪਰਿਵਾਰ ਗੁਜਰਾਤ ਸ਼ਿਫਟ ਹੋ ਰਿਹਾ ਹੈ ਪਰ ਉੱਥੇ ਜਾਣ ਤੋਂ ਡਰ ਰਹੀ ਹੈ ਕਿਧਰੇ ਬਾਬਾ ਦੇ ਸੁਪਨੇ ਦੀ ਆੜ ਵਿੱਚ ਉਸ ਦੇ ਨਾਲ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜਾਵੇ  ਉੱਥੇ ਹੀ ਪਤੀ ਨੂੰ ਵੀ ਕਾਊਂਸਲਿੰਗ ਦੇ ਲਈ ਬੁਲਾਇਆ ਗਿਆ ਹੈ ਪਰ ਪਤੀ ਕੋਰੋਨਾ ਦਾ ਬਹਾਨਾ ਲੱਗਾ ਕੇ ਆਉਣ ਤੋਂ ਮਨਾਂ ਕਰ ਰਿਹਾ ਹੈ  .
 
ਇਸ ਬਾਰੇ ਪਰਿਵਾਰ ਕੇਂਦਰ ਮਹਿਲਾ ਥਾਣਾ ਦੇ ਕਾਊਂਸਲਰ ਮੋਹਿਤ ਅਹਿਮਦ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਵਿੱਚ ਇੱਕ ਪਰਿਵਾਰ ਉੱਤੇ ਖ਼ਾਸ ਤੌਰ 'ਤੇ ਪਤੀ ਦਾ ਅੰਧ ਭਗਤ ਹੋਣਾ ਉਨ੍ਹਾਂ ਦੇ ਰਿਸ਼ਤੇ ਵਿੱਚ ਦਰਾੜ ਦਾ ਕਾਰਨ ਬਣ ਰਿਹਾ ਹੈ ਪਤਨੀ ਬਹੁਤ  ਘਬਰਾਈ ਹੋਈ ਹੈ ਅਤੇ ਕਾਉਂਸਲਿੰਗ ਦੇ ਲਈ ਪਤੀ ਪਤਨੀ ਦੋਹਾਂ ਨੂੰ ਬੁਲਾਇਆ ਗਿਆ ਹੈ ਪਰ ਪਤੀ ਨੇ ਫਿਲਹਾਲ ਆਉਣ ਤੋਂ ਮਨ੍ਹਾ ਕਰ ਦਿੱਤਾ ਹੈ ਮਈ ਦੇ ਪਹਿਲੇ ਹਫ਼ਤੇ ਦੇ ਵਿੱਚ ਉਸ ਦੇ ਪਤੀ ਨੇ ਆਉਣ ਦੀ ਗੱਲ ਕਹੀ ਹੈ
 
WATCH LIVE TV

Trending news