ZeePHH ਦੀ ਖਬਰ ਦਾ ਅਸਰ, ਬਲਾਚੌਰ 'ਚ ਚੱਲ ਰਹੀ ਨਾਜਾਇਜ਼ ਮਾਈਨਿੰਗ ਦਾ ਮਾਮਲਾ ਪਹੁੰਚਿਆ ਹਾਈਕੋਰਟ

ਇਸ ਪਟੀਸ਼ਨ 'ਤੇ ਅੱਜ ਹਾਈਕੋਰਟ 'ਚ ਸੁਣਵਾਈ ਹੋਈ ਤੇ ਕੋਰਟ ਨੇ ਸਾਰੇ ਭਾਗੀਦਾਰਾਂ ਨੂੰ 2 ਸਤੰਬਰ ਲਈ ਨੋਟਿਸ ਜਾਰੀ ਕੀਤਾ ਗਿਆ ਹੈ। 

ZeePHH ਦੀ ਖਬਰ ਦਾ ਅਸਰ, ਬਲਾਚੌਰ 'ਚ ਚੱਲ ਰਹੀ ਨਾਜਾਇਜ਼ ਮਾਈਨਿੰਗ ਦਾ ਮਾਮਲਾ ਪਹੁੰਚਿਆ ਹਾਈਕੋਰਟ
ZeePHH ਦੀ ਖਬਰ ਦਾ ਅਸਰ, ਬਲਾਚੌਰ 'ਚ ਚੱਲ ਰਹੀ ਨਾਜਾਇਜ਼ ਮਾਈਨਿੰਗ ਦਾ ਮਾਮਲਾ ਪਹੁੰਚਿਆ ਹਾਈਕੋਰਟ

ਬਜ਼ਮ ਵਰਮਾ,ਨੀਤਿਕਾ ਮਹੇਸ਼ਵਰੀ/ ਚੰਡੀਗੜ੍ਹ: ਬਲਾਚੌਰ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਦਾ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ ਤੱਕ ਪਹੁੰਚ ਗਿਆ ਹੈ।  ਦਰਅਸਲ, ਜ਼ੀ ਪੰਜਾਬ ਹਰਿਆਣਾ ਹਿਮਾਚਲ ਵੱਲੋਂ ਬਲਾਚੌਰ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਦੀਆਂ ਤਸਵੀਰਾਂ ਦਿਖਾਈਆਂ ਸਨ, ਜਿਸ ਤੋਂ ਬਾਅਦ ਸਥਾਨਕ ਵਾਸੀ ਪਰਮਜੀਤ ਨੇ ਹਾਈਕੋਰਟ 'ਚ ਪਟੀਸ਼ਨ ਦਾਖਲ ਕੀਤੀ। ਇਸ ਪਟੀਸ਼ਨ 'ਤੇ ਅੱਜ ਹਾਈਕੋਰਟ 'ਚ ਸੁਣਵਾਈ ਹੋਈ ਤੇ ਕੋਰਟ ਨੇ ਸਾਰੇ ਭਾਗੀਦਾਰਾਂ ਨੂੰ 2 ਸਤੰਬਰ ਲਈ ਨੋਟਿਸ ਜਾਰੀ ਕੀਤਾ ਗਿਆ ਹੈ। 

ਇਸ ਮਾਮਲੇ 'ਚ ਪੰਜਾਬ ਸਰਕਾਰ, ਬਲਾਚੌਰ ਦੇ ਵਿਧਾਇਕ ਦਰਸ਼ਨ ਸੋੰਹਜ ਮੰਗੂਪੁਰ, ਡਿਪਟੀ ਕਮਿਸ਼ਨਰ, ਐੱਸ.ਐੱਸ.ਪੀ ਅਤੇ ਸਿੱਧੀ ਵਿਨਾਇਕ ਸਟੋਨ ਕਰੱਸ਼ਰ, ਗੁਰੂ ਤੇਗ ਬਹਾਦੁਰ ਖਾਲਸਾ ਕਰੱਸ਼ਰ ਨੂੰ ਪਾਰਟੀ ਬਣਾਇਆ ਗਿਆ। 

ਪਟੀਸ਼ਨਕਰਤਾ ਪਰਮਜੀਤ ਨੇ ਸੀਨੀਅਰ ਵਕੀਲ ਆਰ ਐਸ ਬੈਂਸ ਅਤੇ ਲਵਨੀਤ ਦੇ ਜ਼ਰੀਏ ਕੋਰਟ ਨੂੰ ਦੱਸਿਆ ਕਿ ਬਲਾਚੌਰ ਦੀ ਉਨ੍ਹਾਂ ਸਾਇਟ ਉੱਤੇ ਗ਼ੈਰਕਾਨੂੰਨੀ ਮਾਈਨਿੰਗ ਹੋ ਰਹੀ ਹੈ। ਜਿਸ 'ਤੇ ਐਕਸ਼ਨ ਪੰਜਾਬ ਸਰਕਾਰ ਨੇ ਕੀਤਾ ਹੀ ਨਹੀਂ। 

ਇੱਥੇ ਤੱਕ ਦੱਸਿਆ ਗਿਆ ਕਿ 3 ਸਕੂਲਾਂ ਦੇ ਆਸਪਾਸ ਇਹ ਗ਼ੈਰਕਾਨੂੰਨੀ ਮਾਈਨਿੰਗ ਲਗਾਤਾਰ ਜਾਰੀ ਹੈ।  ਜਿਸਦੀ ਵਜ੍ਹਾ ਨਾਲ ਸਕੂਲ ਅਤੇ ਬੱਚੇ ਵੀ ਖਤਰੇ ਵਿੱਚ ਹੈ।ਉਥੇ ਹੀ ਪਰਮਜੀਤ ਦਾ ਕਹਿਣਾ ਹੈ ਕਿ ਉਹਨਾਂ ਨੇ ਵਿਧਾਇਕ ਨੂੰ ਵੀ ਇਸ ਬਾਰੇ 'ਚ ਕਈ ਵਾਰ ਜਾਣਕਾਰੀ ਦਿੱਤੀ, ਪਰ ਉਹਨਾਂ ਨੇ ਵੀ ਕੋਈ ਐਕਸ਼ਨ ਨਹੀਂ ਲਿਆ। 

ਤੁਹਾਨੂੰ ਦੱਸ ਦੇਈਏ ਕਿ ਇਸ ਪਟੀਸ਼ਨ 'ਚ ਜ਼ੀ ਪੰਜਾਬ ਹਰਿਆਣਾ ਹਿਮਾਚਲ ਵੱਲੋਂ 14 ਜੁਲਾਈ 2020 ਨੂੰ ਦਿਖਾਈ ਰਿਪੋਰਟ ਦਾ ਜ਼ਿਕਰ ਹੈ।  ਇਸ ਰਿਪੋਰਟ ਨੂੰ ਬਕਾਇਦਾ ਇਸ ਪਟੀਸ਼ਨ ਨਾਲ ਜੋੜਿਆ ਗਿਆ ਹੈ। 

ਕੋਰਟ 'ਚ ਇਹ ਵੀ ਦੱਸਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇਈ ਸਰਕਾਰ ਦੇ ਦੌਰਾਨ ਵੀ ਇਥੇ ਨਾਜਾਇਜ਼ ਮਾਈਨਿੰਗ ਚੱਲ ਰਹੀ ਸੀ। ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ 2017 'ਚ ਇਹ ਕਹਿ ਕੇ ਸੱਤਾ 'ਚ ਆਏ ਸਨ ਕਿ ਨਜ਼ਾਇਜ਼ ਮਾਈਨਿੰਗ ਨੂੰ ਪੂਰੀ ਤਰਾਂ ਬੰਦ ਕਰ ਦਿੱਤਾ ਜਾਵੇਗਾ, ਪਰ ਇਹ ਕੰਮ ਅਜੇ ਵੀ ਜਾਰੀ ਹੈ। ਇਸ ਦੌਰਾਨ ਪਟੀਸ਼ਨਕਰਤਾ ਨੇ ਇਸ ਮਾਮਲੇ ਦੀ ਜਾਂਚ ਇੰਡੀਪੈਂਡੈਂਟ ਏਜੰਸੀ ਤੋਂ ਕਰਵਾਉਣ ਦੀ ਮੰਗ ਕੀਤੀ ਹੈ। 

Watch Live Tv-