ਕਸ਼ਮੀਰ 'ਚ ਟੱਲੀ ਵੱਡੀ ਵਾਰਦਾਤ,ਪੁਲਵਾਮਾ ਨੂੰ ਦਹਿਲਾਉਣ ਲਈ ਦਹਿਸ਼ਤਗਰਦਾਂ ਨੇ ਕਾਰ 'ਚ ਰੱਖਿਆ ਸੀ ਬੰਬ

ਦਹਿਸ਼ਤਗਰਦ ਇੱਕ ਵਾਰ ਮੁੜ ਤੋਂ ਪੁਲਵਾਮਾ ਨੂੰ ਨਿਸ਼ਾਨਾ ਬਣਾਉਣਾ ਚਾਉਂਦੇ ਸਨ 

ਕਸ਼ਮੀਰ 'ਚ ਟੱਲੀ ਵੱਡੀ ਵਾਰਦਾਤ,ਪੁਲਵਾਮਾ ਨੂੰ ਦਹਿਲਾਉਣ ਲਈ ਦਹਿਸ਼ਤਗਰਦਾਂ ਨੇ ਕਾਰ 'ਚ ਰੱਖਿਆ ਸੀ ਬੰਬ
ਦਹਿਸ਼ਤਗਰਦ ਇੱਕ ਵਾਰ ਮੁੜ ਤੋਂ ਪੁਲਵਾਮਾ ਨੂੰ ਨਿਸ਼ਾਨਾ ਬਣਾਉਣਾ ਚਾਉਂਦੇ ਸਨ

ਸ਼੍ਰੀਨਗਰ : ਦਹਿਸ਼ਤਗਰਦ ਇੱਕ ਵਾਰ ਮੁੜ ਤੋਂ ਪੁਲਵਾਮਾ(Pulwama) ਨੂੰ ਦਹਿਲਾਉਣਾ ਚਾਉਂਦੇ ਸਨ, ਉਨ੍ਹਾਂ ਨੇ ਇੱਕ ਕਾਰ ਵਿੱਚ ਧਮਾਕਾਖ਼ੇਜ਼ ਰੱਖੇ ਸਨ, ਪਰ ਉਨ੍ਹਾਂ ਦੇ ਨਾਪਾਕ ਮਨਸੂਬੇ ਕਾਮਯਾਬ ਨਹੀਂ ਹੋ ਸਕੇ, ਸਮੇਂ ਰਹਿੰਦੇ ਭਾਰਤੀ ਜਵਾਨਾਂ ਨੇ IED ਨੂੰ ਨਸ਼ਟ ਕਰ ਦਿੱਤਾ,ਸੂਤਰਾਂ ਮੁਤਾਬਿਕ IED ਨੂੰ ਨਸ਼ਟ ਕਰਨ ਦੌਰਾਨ ਆਲੇ-ਦੁਆਲੇ ਦੇ ਘਰਾਂ ਨੂੰ ਕਾਫ਼ੀ ਨੁਕਸਾਨ ਹੋਇਆ,ਜਾਣਕਾਰੀ ਮੁਤਾਬਿਕ ਪੁਲਵਾਮਾ ਦੇ ਰਾਜਪੋਰਾ ਦੇ ਅਯਾਨਗੁੰਡ ਏਰੀਆ ਵਿੱਚ ਇੱਕ ਕਾਰ ਦੇ ਅੰਦਰ IED ਰੱਖਿਆ ਹੋਇਆ ਸੀ, ਸੂਤਰਾਂ ਦਾ ਕਹਿਣਾ ਹੈ ਕਿ ਕਾਰ ਵਿੱਚ ਦਹਿਸ਼ਤਗਰਦ ਵੀ ਮੌਜੂਦ ਸੀ, ਪਰ ਘੇਰਾਬੰਦੀ ਅਤੇ ਗੋਲੀ ਬਾਰੀ ਨੂੰ ਵੇਖ ਦੇ ਹੋਏ ਉਹ ਭੱਜ ਗਏ 

ਪੁਲਿਸ ਨੂੰ 4-5 ਦਿਨ ਪਹਿਲਾਂ IED ਲਿਜਾਉਣ ਵਾਲੀ ਗੱਡੀ ਦੀ ਮੂਵਮੈਂਟ ਬਾਰੇ ਜਾਣਕਾਰੀ ਮਿਲੀ ਸੀ, ਇਸ ਦੇ ਬਾਅਦ 44 ਆਰ.ਆਰ ਪੁਲਿਸ ਅਤੇ CRPF ਨੇ ਸਾਂਝਾ ਅਭਿਆਨ ਚਲਾ ਕੇ ਇੱਕ ਸੈਂਟਰੋ ਕਾਰ ਵਿੱਚ ਧਮਾਕਾਖ਼ੇਜ ਬਰਾਮਦ ਕੀਤਾ, ਇਸ ਤੋਂ ਬਾਅਦ ਬੰਬ ਨੂੰ ਡਿਫਯੂਜ਼ ਕਰਨ ਵਾਲੇ ਦਸਤੇ ਨੂੰ ਫ਼ੌਰਨ ਮੌਕੇ 'ਤੇ ਬੁਲਾਇਆ ਗਿਆ ਇਸ ਦਸਤੇ ਨੇ IED ਨੂੰ ਡਿਫਯੂਜ਼ ਕੀਤਾ 

IG ਵਿਜੇ ਕੁਮਾਰ ਨੇ ਕਿਹਾ ਕਿ ਦਹਿਸ਼ਤਗਰਦ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਸਨ, ਪਰ ਪੁਲਵਾਮਾ ਪੁਲਿਸ,CRPF ਅਤੇ ਫ਼ੌਜ ਦੇ ਇਨਪੁੱਟਸ ਦੇ ਆਧਾਰ ਨਾਲ ਸਮੇਂ ਸਿਰ ਕਾਰਵਾਹੀ ਕਰਕੇ ਦਹਿਸ਼ਤਗਰਦਾਂ ਦੇ ਨਾਪਾਕਿ ਮਨਸੂਬਿਆਂ ਨੂੰ ਨਾਕਾਮ ਕੀਤਾ ਗਿਆ