ਭਾਰਤੀ ਫ਼ੌਜ ਦੀ ਖ਼ੁਫ਼ਿਆ ਜਾਣਕਾਰੀ ਲੈਣ ਦੇ ਲਈ ISI ਦਾ ਪਲਾਨ ਫ਼ੇਲ੍ਹ, ਜਾਣੋ ਕਿਵੇਂ ਕਰ ਰਹੇ ਸਨ ਜਾਸੂਸੀ

ਪਾਕਿਸਤਾਨ ਹਾਈ ਕਮਿਸ਼ਨ ਦੇ 2 ਅਧਿਕਾਰੀ ਭਾਰਤੀ ਫ਼ੌਜ ਦੇ 2 ਜਵਾਨਾਂ ਦੇ ਘਰ ਘੁਸਪੈਠ ਕਰ ਚੁੱਕੇ ਨੇ

ਭਾਰਤੀ ਫ਼ੌਜ ਦੀ ਖ਼ੁਫ਼ਿਆ ਜਾਣਕਾਰੀ ਲੈਣ ਦੇ ਲਈ ISI ਦਾ ਪਲਾਨ ਫ਼ੇਲ੍ਹ, ਜਾਣੋ ਕਿਵੇਂ ਕਰ ਰਹੇ ਸਨ ਜਾਸੂਸੀ
ਪਾਕਿਸਤਾਨ ਹਾਈ ਕਮਿਸ਼ਨ ਦੇ 2 ਅਧਿਕਾਰੀ ਭਾਰਤੀ ਫ਼ੌਜ ਦੇ 2 ਜਵਾਨਾਂ ਦੇ ਘਰ ਘੁਸਪੈਠ ਕਰ ਚੁੱਕੇ ਨੇ

ਦਿੱਲੀ : ਮਿਲਟ੍ਰੀ ਇੰਟੈਲੀਜੈਂਸ,ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਅਤੇ IB ਵੱਲੋਂ ਦਿੱਲੀ ਦੇ ਕਰੋਲ ਬਾਗ਼ ਵਿੱਚ ਫੜੇ ਗਏ ਪਾਕਿਸਤਾਨ ਹਾਈ ਕਮਿਸ਼ਨ ਦੇ 2 ਅਧਿਕਾਰੀਆਂ ਅਤੇ ਇੱਕ ਡਰਾਈਵਰ, ਇਹ ਸਾਰੇ ਪਾਕਿਸਤਾਨ ਫ਼ੌਜ ਨਾਲ ਜੁੜੇ ਹੋਏ ਸਨ, ਇਹ ਲੋਕ ਪਾਕਿਸਤਾਨ ਦੀ ਖ਼ੁਫ਼ਿਆ ਏਜੰਸੀ ISI ਦੇ ਇੱਕ ਸੀਕਰੇਟ ਪਲਾਨ ਦੇ ਤਹਿਤ 2013 ਵਿੱਚ ਪਾਕਿਸਤਾਨ ਹਾਈ ਕਮਿਸ਼ਨ ਵਿੱਚ ਬਤੌਰ ਵੀਜ਼ਾ ਸੈਕਸ਼ਨ ਨਾਲ ਕੰਮ ਕਰਨ ਲੱਗੇ ਅਤੇ ਇੱਕ ਸ਼ਖ਼ਸ ਪੇਸ਼ੇ ਤੋਂ ਪਾਕਿਸਤਾਨ ਹਾਈ ਕਮਿਸ਼ਨ ਦਾ ਡਰਾਈਵਰ ਬਣ ਗਿਆ ਹੈ, ਗਿਰਫ਼ਤਾਰ ਕੀਤਾ ਗਿਆ ਆਬਿਦ ਅਤੇ ਤਾਹਿਰ ਖ਼ੁਦ ਨੂੰ ਭਾਰਤੀ ਫ਼ੌਜ  ਦਾ ਕਲਰਕ ਦੱਸ ਦੇ ਸਨ ਅਤੇ ਆਪਣੀ ਪੋਸਟਿੰਗ ਦਿੱਲੀ ਸਥਿਤ ਭਾਰਤੀ ਫ਼ੌਜ ਦੇ ਸੈਂਟਰਲ ਬੋਰਡ ਪੋਸਟ ਆਫ਼ਿਸ ਵਿੱਚ ਦਸ ਕੇ ਭਾਰਤੀ ਫ਼ੌਜ ਵਿੱਚ ਸੰਨ੍ਹ ਲਗਾਉਣ ਵਿੱਚ ਜੁਟੇ ਸਨ, ਇਨ੍ਹਾਂ ਲੋਕਾਂ ਦੇ ਕੋਲ ਫ਼ੌਜ ਦੇ ਅਹਿਮ ਦਸਤਾਵੇਜ਼ ਬਰਾਮਦ ਹੋਏ ਨੇ 

ISI ਆਪਣੇ ਪਲਾਨ ਨੂੰ ਸਫ਼ਲ ਬਣਾਉਣ ਦੇ ਲਈ ਹਰ ਮਹੀਨੇ ਇੱਕ ਮੋਟੀ ਰਕਮ ਇਨ੍ਹਾਂ ਤਿੰਨਾਂ ਨੂੰ ਪਹੁੰਚਾਉਂਦਾ ਸੀ,ISI ਦੇਸ਼ ਵਿੱਚ ਸਾਰੀਆਂ ਸੰਵੇਦਨਸ਼ੀਲ ਸਰਹੱਦ 'ਤੇ ਫ਼ੋਰਸ ਦੀ ਤੈਨਾਤੀ ਅਤੇ ਇੰਡੀਅਨ ਆਰਮੀ ਵਿੱਚ ਹਥਿਆਰਾਂ ਦੀ ਖੇਪ ਨਾਲ ਜੁੜੀ ਜਾਣਕਾਰੀ ਹਾਸਲ ਕਰਨਾ ਚਾਉਂਦਾ ਸੀ 

ਜਾਣਕਾਰੀ ਮੁਤਾਬਿਕ ਪਾਕਿਸਤਾਨ ਹਾਈ ਕਮਿਸ਼ਨ ਦੇ ਦੋਵੇਂ ਅਧਿਕਾਰੀ ਭਾਰਤੀ ਫ਼ੌਜ ਦੇ ਹੇਠਲੀ ਰੈਂਕ ਦੇ ਕੁੱਝ ਜਵਾਨਾਂ ਦੇ ਘਰ ਵਿੱਚ ਘੁਸਪੈਠ ਕਰ ਚੁੱਕੇ ਸਨ ਤਾਕੀ ਉਹ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਸਕਣ