ਪੰਜਾਬ ਦੇ ਇਸ ਜ਼ਿਲ੍ਹੇ 'ਚ ਕੋਚ ਨੇ ਕੁੜੀਆਂ ਨੂੰ ਛੇੜਨ ਖ਼ਿਲਾਫ਼ ਆਵਾਜ਼ ਚੁੱਕੀ ਤਾਂ ਉਸ ਦਾ ਇਹ ਹੋਇਆ ਹਰਸ਼

ਜਲਾਲਬਾਦ ਵਿੱਚ ਕੋਚ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ 

ਪੰਜਾਬ ਦੇ ਇਸ ਜ਼ਿਲ੍ਹੇ 'ਚ ਕੋਚ ਨੇ ਕੁੜੀਆਂ ਨੂੰ ਛੇੜਨ ਖ਼ਿਲਾਫ਼ ਆਵਾਜ਼ ਚੁੱਕੀ ਤਾਂ ਉਸ ਦਾ ਇਹ ਹੋਇਆ ਹਰਸ਼
ਜਲਾਲਬਾਦ ਵਿੱਚ ਕੋਚ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਸੁਨੀਲ ਨਾਗਪਾਲ/ਜਲਾਲਾਬਾਦ : ਜਲਾਲਾਬਾਦ ਦੇ ਪਿੰਡ ਲਮੋਚੜ ਕਲਾਂ ਦੇ ਖੇਡ ਗਰਾਉਂਡ ਵਿੱਚ ਹਰ ਰੋਜ਼ ਦੀ ਤਰ੍ਹਾਂ ਕੋਚ ਵੱਲੋਂ ਕੁੜੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ, ਪਰ ਕੁੱਝ ਸਿਰ-ਫਿਰੇ ਨੌਜਵਾਨਾਂ ਵੱਲੋਂ ਕੁੜੀਆਂ ਨਾਲ ਛੇੜਖ਼ਾਨੀ ਕੀਤੀ ਗਈ ਜਦੋਂ ਕੋਚ ਨੇ ਇਸ ਦੇ ਖ਼ਿਲਾਫ਼ ਆਵਾਜ਼ ਚੁੱਕੀ ਤਾਂ ਮੌਕੇ ਵੇਖ ਦੇ ਹੋ ਨੌਜਵਾਨਾਂ ਨੇ ਕੋਚ ਨੂੰ ਘੇਰ ਲਿਆ ਅਤੇ ਕੋਚ 'ਤੇ ਹਮਲਾ ਕਰ ਦਿੱਤਾ, 4 ਮੁਲਜ਼ਮਾਂ ਨੇ 13 ਵਾਰ ਤੇਜ਼ਧਾਰ ਹਥਿਆਰ ਨਾਲ ਕੋਚ 'ਤੇ ਹਮਲਾ ਕੀਤਾ ਅਤੇ ਅੱਧ ਮਰਾ  ਛੱਡ ਕੇ ਫ਼ਰਾਰ ਹੋ ਗਏ  

ਸ਼ਿਕਾਇਤ ਤੋਂ ਬਾਅਦ ਕੋਚ 'ਤੇ ਹਮਲਾ 

ਜਾਣਕਾਰੀ ਮੁਤਾਬਿਕ ਪਿੰਡ ਲਮੋਚੜ ਕਲਾਂ ਦੇ ਖੇਡ ਗਰਾਊਂਡ ਵਿੱਚ ਕੋਚ ਰਣਜੀਤ ਸਿੰਘ  ਕੁੜੀਆਂ ਨੂੰ ਟਰੇਨਿੰਗ ਦਿੰਦਾ ਸੀ, ਉਸੇ ਥਾਂ 'ਤੇ ਕੁੱਝ ਆਵਾਰਾ ਕਿਸਮ ਦੇ ਲੜਕਿਆਂ  ਵੱਲੋਂ ਲੜਕੀਆਂ ਦੇ ਨਾਲ ਛੇੜਛਾੜ ਕੀਤੀ ਜਾਂਦੀ ਸੀ ਇਸ ਸਬੰਧ ਵਿੱਚ ਕੋਚ ਦੇ ਵੱਲੋਂ ਪਿੰਡ ਦੀ ਪੰਚਾਇਤ ਨੂੰ ਸ਼ਿਕਾਇਤ ਕੀਤੀ ਗਈ

ਪੰਚਾਇਤ ਕੋਲ ਸ਼ਿਕਾਇਤ ਪਹੁੰਚਣ ਤੋਂ ਬਾਅਦ ਗੁੱਸੇ ਵਿੱਚ ਆਏ ਇਨ੍ਹਾਂ ਸਿਰ ਫਿਰੇ ਵਿਹਲੜਾਂ ਵੱਲੋਂ ਤੜਕਸਾਰ ਗਰਾਊਂਡ ਵੱਲ ਜਾਂਦੇ ਕੋਚ ਨੂੰ ਰਸਤੇ ਵਿੱਚ ਘੇਰ ਲਿਆ ਗਿਆ ਅਤੇ ਉਸ 'ਤੇ ਕਾਤਲਾਨਾ ਹਮਲਾ ਕਰ ਦਿੱਤਾ ਗਿਆ ਇਸ ਘਟਨਾ ਦੇ ਵਿੱਚ ਕੋਚ ਦੇ ਸਿਰ ਦੇ ਵਿੱਚ ਤੇਜ਼ ਹਥਿਆਰਾਂ ਦੇ ਜ਼ਖ਼ਮਾਂ ਸਮੇਤ ਕੁੱਲ 13 ਸੱਟਾ ਲੱਗੀਆਂ

ਵਾਰਦਾਤ  'ਚ ਜ਼ਖਮੀ ਹੋਏ ਕੋਚ ਨੂੰ ਉਸ ਦੇ ਵਿਦਿਆਰਥੀਆਂ ਵੱਲੋਂ ਜਲਾਲਾਬਾਦ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ 

ਪੁਲਿਸ ਵੱਲੋਂ ਇਹ ਕਾਰਵਾਹੀ ਕੀਤੀ ਗਈ 

ਕੋਚ 'ਤੇ ਹੋਏ ਹਮਲੇ ਦੇ ਮਾਮਲੇ ਵਿੱਚ ਮੰਡੀ ਘੁਬਾਇਆ ਦੇ ਚੌਕੀ ਇੰਚਾਰਜ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਚਾਰ ਲੋਕਾਂ ਦੀ ਸ਼ਨਾਖ਼ਤ ਕਰ ਲਈ ਗਈ ਹੈ ਜਿਨ੍ਹਾਂ ਨੇ ਕੋਚ 'ਤੇ ਜਾਨਲੇਵਾ ਹਮਲਾ ਕੀਤਾ ਹੈ ਕੋਚ ਦੇ ਬਿਆਨਾਂ ਤੋਂ ਬਾਅਦ ਅਗਲੀ ਕਾਰਵਾਈ ਅਮਲ  'ਚ ਲਿਆਂਦੀ ਜਾਏਗੀ 

ਇਸ ਤਰ੍ਹਾਂ ਸੁਧਰਨਗੇ ਸਿਰਫ਼ਿਰੇ 

ਜਲਾਲਾਬਾਦ ਵਿੱਚ ਕੁੜੀਆਂ ਨਾਲ ਛੇੜਖਾਨੀ ਦਾ ਮਾਮਲਾ ਕੋਈ ਪਹਿਲਾਂ ਨਹੀਂ ਹੈ ਅਤੇ ਸ਼ਾਇਦ ਉਦੋਂ ਤੱਕ ਅਖੀਰਲਾ ਨਹੀਂ ਹੋ ਸਕਦਾ ਜਦੋਂ ਤੱਕ ਮੁੱਢ ਤੋਂ ਮੁੰਡਿਆਂ ਨੂੰ ਮਹਿਲਾਵਾਂ ਦਾ ਸਤਿਕਾਰ ਕਰਨ ਦੀ ਸਿੱਖਿਆ ਨਹੀਂ ਦਿੱਤੀ ਜਾਂਦੀ ਹੈ, ਸ਼ੁਰੂਆਤ ਮਾਂ-ਪਿਓ ਨੂੰ ਹੀ ਕਰਨੀ ਹੋਵੇਗੀ ਕਿਉਂ ਸਵਾਲ ਉਨ੍ਹਾਂ ਕੁੜੀਆਂ ਦਾ ਇਹ ਜੋ ਹਰ ਖੇਤਰ ਵਿੱਚ ਮੁੰਡਿਆਂ ਨਾਲ ਕਦਮ ਨਾਲ ਕਦਮ ਮਿਲਾਕੇ ਉੱਡਣਾ ਚਾਉਂਦੀਆਂ ਨੇ ਆਪਣੇ ਸੁਪਣੇ ਪੂਰੇ ਕਰਨਾ ਚਾਉਂਦੀਆਂ ਨੇ