ਜੰਮੂ-ਕਸ਼ਮੀਰ ਪੁਲਿਸ ਦੀ ਵੱਡੀ ਕਾਮਯਾਬੀ,ਮਾਰਿਆ ਗਿਆ ਹਿਜ਼ਬੁਲ ਕਮਾਂਡਰ ਰਿਯਾਜ ਨਾਇਕੂ, 12 ਲੱਖ ਦਾ ਸੀ ਇਨਾਮ
Advertisement

ਜੰਮੂ-ਕਸ਼ਮੀਰ ਪੁਲਿਸ ਦੀ ਵੱਡੀ ਕਾਮਯਾਬੀ,ਮਾਰਿਆ ਗਿਆ ਹਿਜ਼ਬੁਲ ਕਮਾਂਡਰ ਰਿਯਾਜ ਨਾਇਕੂ, 12 ਲੱਖ ਦਾ ਸੀ ਇਨਾਮ

ਪੁਲਵਾਮਾ ਵਿੱਚ ਮੁੱਠਭੇੜ ਦੌਰਾਨ ਮਾਰਿਆ ਗਿਆ ਰਿਯਾਜ ਨਾਇਕੂ 

ਪੁਲਵਾਮਾ ਵਿੱਚ ਮੁੱਠਭੇੜ ਦੌਰਾਨ ਮਾਰਿਆ ਗਿਆ ਰਿਯਾਜ ਨਾਇਕੂ

ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਦੇ ਪੁਲਵਾਮਾ ਦੇ ਬੇਗਪੋਰਾ ਵਿੱਚ ਫ਼ੌਜ ਨੂੰ ਵੱਡੀ ਕਾਮਯਾਬੀ ਮਿਲੀ ਹੈ, ਫ਼ੌਜ ਦੇ ਜਵਾਨਾਂ ਨੇ ਹਿਜ਼ਬੁਲ ਕਮਾਂਡਰ ਰਿਯਾਜ ਨਾਇਕੂ ਨੂੰ ਮਾਰ ਦਿੱਤਾ ਹੈ, ਰਿਯਾਜ ਨਾਇਕੂ 'ਤੇ 12 ਲੱਖ ਦਾ ਇਨਾਮ ਸੀ, ਇਸ ਤੋਂ ਪਹਿਲਾਂ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਦੇ ਦੱਖਣੀ ਇਲਾਕੇ ਵਿੱਚ ਸੁਰੱਖਿਆ ਬਲਾਂ ਅਤੇ ਦਹਿਸ਼ਤਗਰਦਾਂ  ਦੇ ਵਿੱਚ ਮੁੱਠਭੇੜ ਦੌਰਾਨ ਤਿੰਨ ਦਹਿਸ਼ਤਗਰਦ ਮਾਰੇ ਗਏ ਸਨ,ਸੁਰੱਖਿਆ ਬਲਾਂ ਨੇ ਅਵੰਤੀਪੋਰਾ ਦੇ ਪੰਪੋਰ ਨੂੰ ਘੇਰ ਲਿਆ ਜਿੱਥੇ ਦਹਿਸ਼ਤਗਰਦ ਲੁਕੇ ਹੋਏ ਸਨ

ਹੁਣ ਤੱਕ ਦੀ ਜਾਣਕਾਰੀ ਮੁਤਾਬਿਕ 50RR, CRPF ਦੀ 185 BN ਅਤੇ ਪੁਲਿਸ ਦੀ ਜੁਆਇੰਟ ਟੀਮ ਨੇ ਖ਼ੂ ਪਨਪੋਰ ਦੇ ਸਰਸ਼ਾਲੀ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ, ਇਸ ਤਲਾਸ਼ੀ ਦੌਰਾਨ ਸੁਰੱਖਿਆ ਮੁਲਾਜ਼ਮਾਂ ਅਤੇ ਦਹਿਸ਼ਤਗਰਦਾਂ ਦੇ ਵਿੱਚ ਮੁੱਠਭੇੜ ਸ਼ੁਰੂ ਹੋ ਗਈ,ਸੁਰੱਖਿਆ ਬੱਲਾਂ ਨੇ ਸ਼ੱਕੀ ਥਾਂ ਦੇ ਚਾਰੋ ਪਾਸਿਆਂ ਨੂੰ ਘੇਰ ਲਿਆ ਅਤੇ ਇਲਾਕੇ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ 

ਉਧਰ ਅਵੰਤੀਪੋਰਾ ਦੇ ਬੇਗਪੋਰਾ ਇਲਾਕੇ ਵਿੱਚ ਵੀ ਸਰਚ ਆਪਰੇਸ਼ਨ ਚਲਾਇਆ ਗਿਆ, 4 ਦਿਨਾਂ ਦੌਰਾਨ ਬੇਗਪੁਰਾ  ਵਿੱਚ ਇਹ 5ਵੀਂ   ਮੁੱਠਭੇੜ ਹੈ, ਉਧਰ ਬਾਲਾਕੋਟ ਵਿੱਚ  ਵੀ ਪਾਕਿਸਤਾਨ ਨੇ ਸੀਜ਼ਫਾਇਰ ਦਾ ਉਲੰਘਣ ਕੀਤਾ ਹੈ, ਸਰਹੱਦ ਪਾਰ ਤੋਂ ਫਾਇਰਿੰਗ ਕੀਤੀ ਗਈ ਜਿਸ ਦਾ ਭਾਰਤੀ ਫ਼ੌਜ ਨੇ ਕਰਾਰਾ ਜਵਾਬ ਦਿੱਤਾ 

ਤੁਹਾਨੂੰ ਦੱਸ ਦੇਈਏ ਕੀ ਜੰਮੂ-ਕਸ਼ਮੀਰ ਦੇ ਹੰਦਵਾੜਾ ਵਿੱਚ ਸਨਿੱਚਰਵਾਰ ਸੁਰੱਖਿਆਂ ਬਲਾਂ ਅਤੇ ਦਹਿਸ਼ਤਗਰਦਾਂ ਦੇ ਵਿੱਚ ਹੋਈ ਮੁੱਠਭੇੜ ਦੌਰਾਨ 2 ਦਹਿਸ਼ਤਗਰਦ ਮਾਰੇ ਗਏ ਸਨ, ਜਦਕਿ ਇਸ ਐਂਕਾਉਂਟਰ ਵਿੱਚ ਫ਼ੌਜ ਦਾ ਇੱਕ ਕਰਨਲ ਅਤੇ ਮੇਜਰ ਸਮੇਤ 5 ਸੁਰੱਖਿਆ ਮੁਲਾਜ਼ਮ ਸ਼ਹੀਦ ਹੋ ਗਏ ਸਨ, ਇਸ ਤੋਂ ਇਲਾਵਾ ਹੰਦਵਾੜਾ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਇੱਕ ਵਾਰ ਮੁੜ ਤੋਂ ਦਹਿਸ਼ਤਗਰਦਾਂ ਨੇ CRPF ਦੀ ਇੱਕ ਪੈਟਰੋਲਿੰਗ ਟੀਮ 'ਤੇ ਹਮਲਾ ਕੀਤਾ ਸੀ, ਜਿਸ ਵਿੱਚ CRPF ਦਾ ਜਵਾਬ ਵੀ ਸ਼ਹੀਦ ਹੋ ਗਿਆ ਸੀ

Trending news