ਸ਼ੋਪੀਆ ਵਿੱਚ ਸੁਰੱਖਿਆ ਬਲਾਂ ਨੇ ਮਾਰੇ 4 ਦਹਿਸ਼ਤਗਰਦ, ਪਾਕਿਸਤਾਨ ਨੇ LOC ਤੋਂ ਸੁੱਟੇ ਮੋਟਾਰ

 ਪਾਕਿਸਤਾਨ ਆਪਣੀਆਂ ਨਾਪਾਕਿ ਹਰਕਤਾਂ ਤੋਂ  ਬਾਜ਼ ਨਹੀਂ ਆ ਰਿਹਾ ਹੈ

 ਸ਼ੋਪੀਆ ਵਿੱਚ ਸੁਰੱਖਿਆ ਬਲਾਂ ਨੇ ਮਾਰੇ 4 ਦਹਿਸ਼ਤਗਰਦ, ਪਾਕਿਸਤਾਨ ਨੇ LOC ਤੋਂ ਸੁੱਟੇ ਮੋਟਾਰ
ਪਾਕਿਸਤਾਨ ਆਪਣੀਆਂ ਨਾਪਾਕਿ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ

ਸ਼ੋਪੀਆ: ਜੰਮੂ-ਕਸ਼ਮੀਰ ( Jammu Kashmir) ਦੇ ਸ਼ੋਪੀਆ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਅਤੇ ਦਹਿਸ਼ਤਗਰਦਾਂ ਦੇ ਵਿੱਚ ਸਵੇਰੇ 5 ਵਜੇ ਮੁੱਠਭੇੜ ਸ਼ੁਰੂ ਹੋਈ ਸੀ, ਇਸ ਦੌਰਾਨ ਸੁਰੱਖਿਆ ਬਲਾਂ ਨੇ 4 ਦਹਿਸ਼ਤਗਰਦਾਂ ਨੂੰ ਢੇਰ ਕਰ ਦਿੱਤਾ ਹੈ,ਇਹ ਮੁੱਠਭੇੜ ਸ਼ੋਪੀਆ ਦੇ ਸੁਗੂ ਹੇਂਧਾਗਾ ਇਲਾਕੇ ਵਿੱਚ ਚੱਲ ਰਹੀ ਸੀ, ਸੁਰੱਖਿਆ ਬਲਾਂ ਦੀ ਜੁਆਇੰਟ ਟੀਮ ਨੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਹੈ, ਜਿਸ ਵਿੱਚ ਜੰਮੂ-ਕਸ਼ਮੀਰ ਪੁਲਿਸ, 44 RR,CRPF ਦੇ ਅਧਿਕਾਰੀ ਸ਼ਾਮਲ ਸਨ

ਤੁਹਾਨੂੰ ਦੱਸ ਦੇਈਏ ਕੀ ਸ਼ੋਪੀਆ ਵਿੱਚ ਸਵੇਰੇ ਸ਼ੁਰੂ ਹੋਈ ਮੁੱਠਭੇੜ ਦੌਰਾਨ ਦੋਵਾਂ ਪਾਸੇ ਤੋਂ ਫਾਇਰਿੰਗ ਹੋ ਰਹੀ ਸੀ, ਤਿੰਨ ਦਹਿਸ਼ਤਗਰਦ ਦੀਆਂ ਲਾਸ਼ਾਂ ਮੌਕੇ ਤੋਂ ਬਰਾਮਦ ਕਰ ਲਈਆਂ ਗਈਆਂ ਨੇ ਜਦਕਿ 1 ਦੀ ਲਾਸ਼ ਫ਼ਿਲਹਾਲ ਨਹੀਂ ਮਿਲੀ ਹੈ,ਫ਼ੌਜ ਵੱਲੋਂ ਸਰਚ ਆਪਰੇਸ਼ਨ ਕੀਤਾ ਗਿਆ

ਦਹਿਸ਼ਤਗਰਦ ਜਿੱਥੇ ਛੁਪੇ ਸਨ,ਉਸ ਜ਼ਮੀਨ ਦੇ ਅੰਦਰ ਇੱਕ ਕਮਰੇ ਦੇ ਬਰਾਬਰ ਖ਼ੁਦਾਈ ਕੀਤੀ ਗਈ ਸੀ,ਇਸੇ  ਥਾਂ 'ਤੇ ਦਹਿਸ਼ਤਗਰਦ ਲੁਕੇ ਸਨ ਅਤੇ ਇਸ ਦੀ ਵਰਤੋਂ ਉਹ ਕਾਫ਼ੀ ਲੰਮੇ ਵਕਤ ਤੋਂ ਕਰ ਰਹੇ ਸਨ

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਸੁਰੱਖਿਆ ਬਲਾਂ ਦੀ ਜੁਆਇੰਟ ਟੀਮ ਅਤੇ ਦਹਿਸ਼ਤਗਰਦਾਂ ਦੇ ਵਿੱਚ ਮੁੱਠਭੇੜ ਹੋਈ, ਇਨਪੁੱਟਸ ਦੇ ਮੁਤਾਬਿਕ 2-3 ਦਹਿਸ਼ਤਗਰਦਾਂ ਦੇ ਹੋਰ ਲੁੱਕੇ ਹੋਣ ਦੀ ਖ਼ਬਰ ਸੀ

ਪੁਲਿਸ ਅਧਿਕਾਰ ਨੇ ਦੱਸਿਆ ਕਿ ਜਦੋਂ ਸੁਰੱਖਿਆ ਬਲਾਂ ਦੀ ਜੁਆਇੰਟ ਟੀਮ ਨੇ ਸ਼ੱਕੀ ਥਾਂ ਨੂੰ ਘੇਰਾ ਪਾਇਆ ਤਾਂ ਲੁੱਕੇ ਹੋਏ ਦਹਿਸ਼ਤਗਰਦਾਂ ਨੇ ਉਨ੍ਹਾਂ 'ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਇਸ ਦਾ ਮੂੰਹ ਤੋੜ ਜਵਾਬ ਦਿੱਤਾ ਗਿਆ ਅਤੇ ਐਨਕਾਉਂਟਰ ਸ਼ੁਰੂ ਹੋ ਗਿਆ, ਹਾਲਾਂਕਿ ਦਹਿਸ਼ਤਗਰਦਾਂ ਨੂੰ ਪਹਿਲਾਂ ਸਰੰਡਰ ਕਰਨ ਦਾ ਮੌਕਾ ਵੀ ਦਿੱਤਾ ਗਿਆ ਸੀ ਪਰ ਉਹ ਨਹੀਂ ਮੰਨੇ ਅਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ 

ਇੱਕ ਹਫ਼ਤੇ ਵਿੱਚ ਸ਼ੋਪੀਆ ਵਿੱਚ ਇਹ ਤੀਜੀ ਮੁੱਠਭੇੜ ਹੈ, ਪੁਲਿਸ ਮੁਤਾਬਿਕ ਇਨ੍ਹਾਂ ਵਿੱਚ ਤਿੰਨ ਕਮਾਂਡਰ ਸੀ ਜੋ ਹਿਜ਼ਬੁਲ ਮੁਜ਼ਾਹਦੀਨ ਜਥੇਬੰਦੀ ਨਾਲ ਸਬੰਧਿਤ ਸਨ 

ਉਧਰ ਕਸ਼ਮੀਰ ਵਿੱਚ ਦਹਿਸ਼ਤਗਰਦਾਂ  ਦੇ ਸਫ਼ਾਏ ਨਾਲ ਪਾਕਿਸਤਾਨ ਪਰੇਸ਼ਾਨ ਹੋ ਗਿਆ ਹੈ, ਮੰਗਲਵਾਰ ਸਵੇਰੇ ਸਾਢੇ 7 ਵਜੇ ਤੋਂ ਪਾਕਿਸਤਾਨ LOC ਦੇ ਨਜ਼ਦੀਕ ਨੌਸ਼ੇਰਾ ਸੈਕਟਰ ਵਿੱਚ ਲਗਾਤਾਰ ਫਾਇਰਿੰਗ ਦਾ ਉਲੰਘਣ ਕਰ ਰਿਹਾ ਹੈ,ਭਾਰਤੀ ਫ਼ੌਜ ਵੀ ਪਾਕਿਸਤਾਨ ਦੀ ਇਸ ਹਰਕਤ ਦਾ ਮੂੰਹ ਤੋੜ ਜਵਾਬ ਦੇ ਰਹੀ ਹੈ