ਇਸ ਵਜ੍ਹਾਂ ਨਾਲ ਕਸ਼ਮੀਰ 'ਚ ਦਹਿਸ਼ਤਗਰਦਾਂ ਦੇ ਨਿਸ਼ਾਨੇ 'ਤੇ ਬੀਜੇਪੀ ਆਗੂ, 3 ਮਹੀਨੇ 'ਚ ਤੀਜੇ ਆਗੂ ਦੀ ਮੌਤ
Advertisement

ਇਸ ਵਜ੍ਹਾਂ ਨਾਲ ਕਸ਼ਮੀਰ 'ਚ ਦਹਿਸ਼ਤਗਰਦਾਂ ਦੇ ਨਿਸ਼ਾਨੇ 'ਤੇ ਬੀਜੇਪੀ ਆਗੂ, 3 ਮਹੀਨੇ 'ਚ ਤੀਜੇ ਆਗੂ ਦੀ ਮੌਤ

ਸ੍ਰੀਨਗਰ ਦੇ SMHS ਹਸਪਤਾਲ ਵਿੱਚ ਹੋਈ ਮੌਤ  

ਸ੍ਰੀਨਗਰ ਦੇ SMHS ਹਸਪਤਾਲ ਵਿੱਚ ਹੋਈ ਮੌਤ

ਫ਼ਾਰੂਕ ਵਾਨੀ /ਸ੍ਰੀਨਗਰ : ਕਸ਼ਮੀਰ ਵਿੱਚ 3 ਮਹੀਨੇ ਦੇ ਅੰਦਰ ਤੀਜੇ ਬੀਜੇਪੀ ਆਗੂ ਦੀ ਦਹਿਸ਼ਤਗਰਦਾਂ ਦੀ ਗੋਲੀ ਮੌਤ ਹੋ ਗਈ ਹੈ, ਐਤਵਾਰ ਨੂੰ ਕਸ਼ਮੀਰ ਦੇ ਬੁੜਗਮ ਜ਼ਿਲ੍ਹੇ ਵਿੱਚ ਬੀਜੇਪੀ ਦੇ ਜ਼ਿਲ੍ਹਾਂ ਪ੍ਰਧਾਨ ਅਬਦੁਲ ਮਜੀਦ ਨਾਜਾਰ ਨੂੰ ਦਹਿਸ਼ਤਗਰਦਾਂ ਨੇ ਨਿਸ਼ਾਨਾ ਬਣਾਇਆ ਸੀ ਜਿਸ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਏ ਸਨ, ਹੁਣ ਸਵੇਰੇ ਸ੍ਰੀਨਗਰ ਦੇ SMHS ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ  

3 ਮਹੀਨੇ ਦੇ ਅੰਦਰ ਤੀਜੇ ਬੀਜੇਪੀ ਆਗੂਆਂ ਦੀ ਮੌਤ 

6 ਅਗਸਤ 2020  ਨੂੰ ਕਸ਼ਮੀਰ ਵਿੱਚ  ਬੀਜੇਪੀ ਸਰਪੰਚ ਨੂੰ ਦਹਿਸ਼ਤਗਰਦਾਂ ਨੇ ਨਿਸ਼ਾਨਾ ਬਣਾਇਆ ਸੀ, ਦੱਖਣੀ ਕਸ਼ਮੀਰ ਵਿੱਚ ਬੀਜੇਪੀ ਸਰਪੰਚ ਸਜਾਦ ਅਹਿਮਦ 'ਤੇ  ਦਹਿਸ਼ਤਗਰਦਾਂ ਨੇ ਫਾਇਰਿੰਗ ਕੀਤੀ,ਜ਼ਖ਼ਮੀ ਹਾਲਾਤ ਵਿੱਚ ਸਰਪੰਚ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਪਰ ਉੱਥੇ ਉਸ ਦੀ ਮੌਤ ਹੋ ਗਈ ਸੀ,ਇਹ ਹਮਲਾ ਉਸ ਵੇਲੇ ਹੋਇਆ ਸੀ  ਜਦੋਂ ਜੰਮੂ-ਕਸ਼ਮੀਰ ਦੇ ਮੁੜ ਗਠਨ ਦਾ ਇੱਕ ਸਾਲ ਪੂਰਾ ਹੋਇਆ ਸੀ ,ਸੁਰੱਖਿਆ ਏਜੰਸੀਆਂ ਨੇ ਪਹਿਲਾਂ ਹੀ ਅਲਰਟ ਜਾਰੀ ਕੀਤਾ ਹੋਇਆ ਸੀ, ਕਿ ਆਜ਼ਾਦੀ ਦਿਹਾੜੇ ਦੇ ਨਜ਼ਦੀਕ ਦਹਿਸ਼ਤਗਰਦ ਵੱਡਾ ਹਮਲਾ ਕਰ ਸਕਦੇ ਨੇ

ਇਸ ਤੋਂ ਪਹਿਲਾਂ ਜੂਨ ਮਹੀਨੇ ਵਿੱਚ ਅਨੰਤ ਨਾਗ ਵਿੱਚ ਸਰਪੰਚ ਨੂੰ ਨਿਸ਼ਾਨਾ ਬਣਾਇਆ ਗਿਆ ਸੀ,10 ਜੂਨ ਨੂੰ ਸਰਪੰਚ ਅਜੇ ਪੰਡਿਤ ਨੂੰ ਦਹਿਸ਼ਤਗਰਦਾਂ ਨੇ ਗੋਲੀਆਂ ਮਾਰੀਆਂ ਸਨ ਜਿਸ ਵਿੱਚ ਸਰਪੰਚ ਦੀ ਮੌਤ ਹੋ ਗਈ ਸੀ,ਲਸ਼ਕਰ -ਏ-ਤੋਹਿਬਾ ਨਾਲ ਜੁੜੀ ਜਥੇਬੰਦੀ ਦਾ ਰਜਿਸਟ੍ਰੇਸ਼ਨ ਫ਼ਰੰਟ (TRF) ਨੇ ਇਸ ਦੀ ਜ਼ਿੰਮੇਵਾਰੀ ਲਈ ਸੀ 

ਪਿਛਲੇ ਸਾਲ ਮੋਦੀ ਸਰਕਾਰ ਨੇ ਜੰਮ-ਕਸ਼ਮੀਰ ਦਾ ਮੁੜ ਤੋਂ ਗਠਨ ਕੀਤਾ ਗਿਆ ਸੀ, ਜੰਮੂ-ਕਸ਼ਮੀਰ ਦਾ ਸ਼ਾਸਨ ਇਸ ਵੇਲੇ LG ਅਧੀਨ ਚੱਲ ਰਿਹਾ ਹੈ, ਕੇਂਦਰ ਸਰਕਾਰ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਜੰਮੂ-ਕਸ਼ਮੀਰ ਦੀ ਹੱਦਬੰਦੀ ਤੋਂ ਬਾਅਦ ਹੀ ਚੋਣਾਂ ਹੋਣਗੀਆਂ, ਜੇਕਰ ਹੱਦ ਬੰਦੀ ਦੌਰਾਨ ਜੰਮੂ ਦੇ ਖਾਤੇ ਵਿੱਚ ਵਧ ਸੀਟਾਂ ਆਉਂਦੀਆਂ ਨੇ ਤਾਂ ਬੀਜੇਪੀ ਨੂੰ ਵੱਡਾ ਸਿਆਸੀ ਫ਼ਾਇਦਾ ਮਿਲੇਗਾ, ਜੰਮੂ ਵਿੱਚ ਪਹਿਲਾਂ ਹੀ ਬੀਜੇਪੀ ਮਜ਼ਬੂਤ ਹੈ,ਪਰ ਨਾਲ ਹੀ ਬੀਜੇਪੀ ਤੇਜ਼ੀ ਨਾਲ  ਕਸ਼ਮੀਰ ਵਿੱਚ ਆਪਣੇ ਸਿਆਸੀ ਪੈਰ ਪਸਾਰ ਰਹੀ ਹੈ,ਕਸ਼ਮੀਰ ਨੂੰ ਲੈਕੇ ਲਗਾਤਾਰ ਵਧ ਰਹੇ ਸਿਆਸੀ ਦਖ਼ਲ ਦੀ ਵਜ੍ਹਾਂ ਕਰ ਕੇ ਬੀਜੇਪੀ ਆਗੂ ਦਹਿਸ਼ਤਗਰਦਾਂ ਦੇ ਨਿਸ਼ਾਨੇ 'ਤੇ ਆ ਗਏ ਨੇ

 

 

 

 

Trending news