ਦਹਿਸ਼ਤਗਰਦ ਦੀ ਮੌਤ 'ਤੇ ਸਿੱਖ ਬ੍ਰਿਗੇਡੀਅਰ ਹੋਇਆ ਦੁੱਖੀ, ਦੱਸਿਆ ਨਿੱਜੀ ਨੁਕਸਾਨ
Advertisement

ਦਹਿਸ਼ਤਗਰਦ ਦੀ ਮੌਤ 'ਤੇ ਸਿੱਖ ਬ੍ਰਿਗੇਡੀਅਰ ਹੋਇਆ ਦੁੱਖੀ, ਦੱਸਿਆ ਨਿੱਜੀ ਨੁਕਸਾਨ

2018 ਵਿੱਚ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਡ ਦਾ ਕਮਾਂਡਰ ਕਮਾਂਡਰ ਗੁਲਾਮ ਹਸਨ ਉਰਫ਼ ਨੂਰ ਮਲਿਕ ਨੂੰ ਜਨਵਰੀ 2018 ਵਿੱਚ ਗਿਰਫ਼ਤਾਰ ਕੀਤਾ ਗਿਆ ਸੀ 

2018 ਵਿੱਚ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਡ ਦਾ ਕਮਾਂਡਰ ਕਮਾਂਡਰ ਗੁਲਾਮ ਹਸਨ ਉਰਫ਼ ਨੂਰ ਮਲਿਕ ਨੂੰ ਜਨਵਰੀ 2018 ਵਿੱਚ ਗਿਰਫ਼ਤਾਰ ਕੀਤਾ ਗਿਆ ਸੀ

ਦਿੱਲੀ :  ਭਾਰਤੀ ਫ਼ੌਜੀ ਅਕਸਰ ਦਹਿਸ਼ਤਗਰਦਾਂ ਨੂੰ ਮੌਤ ਦੀ ਨੀਂਦ ਸੁਆਉਣ ਦਾ ਕੰਮ ਕਰਦੇ ਨੇ, ਪਰ ਕੀ ਤੁਸੀਂ ਸੁਣਿਆ ਹੈ ਕਿ ਦਹਿਸ਼ਤਗਰਦ ਦੀ ਮੌਤ 'ਤੇ ਇੱਕ ਫ਼ੌਜੀ ਨੇ ਸ਼ਰਧਾਂਜਲੀ ਦਿੱਤੀ ਹੈ, ਸ਼ਾਇਦ ਤੁਹਾਨੂੰ ਅਜੀਬ ਲੱਗੇ, ਕਿਉਂਕਿ ਦਹਿਸ਼ਤਗਰਦ ਨੂੰ ਫ਼ੌਜੀ ਕਿਵੇਂ ਸ਼ਰਧਾਂਜਲੀ ਦੇ ਸਕਦਾ ਹੈ ? ਪਰ ਇਹ ਹਕੀਕਤ ਹੈ, ਦਰਾਸਲ ਇਹ ਕਹਾਣੀ ਨੂਰ ਖ਼ਾਨ ਦੀ ਹੈ  ਜਿਸ ਨੇ ਕਸ਼ਮੀਰ ਦੀ ਆਜ਼ਾਦੀ ਦੇ ਲਈ ਆਵਾਜ਼ ਬੁਲੰਦ ਕੀਤੀ ਸੀ ਅਤੇ ਫਿਰ ਦਹਿਸ਼ਤਗਰਦੀ ਨਾਲ ਜੁੜ ਗਏ ਸਨ 

ਇਹ ਗੱਲ ਸਾਲ 2018 ਦੀ ਹੈ, ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਦੇ ਕਮਾਂਡਰ ਗੁਲਾਮ ਹਸਨ ਉਰਫ਼ ਨੂਰ ਮਲਿਕ ਨੂੰ ਜਨਵਰੀ 2018 ਵਿੱਚ ਗਿਰਫ਼ਤਾਰ ਕੀਤਾ ਗਿਆ ਸੀ, ਉਸ 'ਤੇ ਸੂਬੇ ਵਿੱਚ ਦਹਿਸ਼ਤਗਰਦੀ ਗਤਿਵਿਦਿਆ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਸੀ, ਪੁਲਿਸ ਨੇ ਉਸ 'ਤੇ ਪਬਲਿਕ ਸੇਫ਼ਤੀ ਐਕਟ  ਵੀ ਲਗਾਇਆ ਸੀ, ਨੂਰ ਖ਼ਾਨ ਦੀ ਮੌਤ  ਜੰਮੂ ਦੇ ਕੋਟ ਬਲਵਲ ਵਿੱਚ ਹੋਈ ਸੀ 

ਨੂਰ ਖ਼ਾਨ ਦੀ ਮੌਤ 'ਤੇ ਬ੍ਰਿਗੇਡੀਅਰ ਪੀਐੱਸ ਗੋਥਰਾ ਨੇ ਦਿਲ ਜਿੱਤ ਲੈਣ ਵਾਲਾ ਪੱਤਰ ਲਿਖਿਆ, ਬ੍ਰਿਗੇਡੀਅਰ ਨੇ ਲਿਖਿਆ ਨੂਰ ਖ਼ਾਨ ਦੀ ਮੌਤ 'ਤੇ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਨੁਕਸਾਨ ਹੋਇਆ ਹੈ, ਉਨ੍ਹਾਂ ਦੇ ਪੱਤਰ ਨਾਲ ਕੁੱਝ ਲੋਕ ਹੈਰਾਨ ਹੋ ਸਕਦੇ ਨੇ, ਕੀ ਇੱਕ ਫ਼ੌਜੀ ਆਜ਼ਾਦੀ ਦੀ ਮੰਗ ਕਰਨ ਵਾਲੇ ਇੱਕ ਐਕਟੀਵਿਸਟ ਦੀ ਮੌਤ 'ਤੇ ਦੁੱਖੀ ਕਿਉਂ ਹੈ ?

ਨੂਰ ਖ਼ਾਨ ਨੇ ਬ੍ਰਿਗੇਡੀਅਰ ਦਾ ਪਿਤਾ ਦਹਿਸ਼ਤਗਰਦਾਂ ਤੋਂ ਆਜ਼ਾਦ ਕਰਵਾਇਆ ਸੀ 

ਦਰਾਸਲ ਇਸ ਦੀ ਵਜ੍ਹਾਂ ਸੀ ਬ੍ਰਿਗੇਡੀਅਰ ਪੀਐੱਸ ਗੋਥਰਾ ਦੇ ਪਿਤਾ ਨੂੰ ਦਹਿਸ਼ਤਗਰਦਾਂ ਨੇ ਸਾਲ 1993 ਵਿੱਚ ਕਿਡਨੈਪ ਕਰ ਲਿਆ ਸੀ, ਉਸ ਵਕਤ ਬ੍ਰਿਗੇਡੀਅਰ ਪੀਐੱਸ ਗੋਥਰਾ ਦੀ ਅਪੀਲ 'ਤੇ ਨੂਰ ਖ਼ਾਨ ਨੇ ਉਨ੍ਹਾਂ ਦੇ ਪਿਤਾ ਨੂੰ ਦਹਿਸ਼ਤਗਰਦਾਂ ਤੋਂ ਆਜ਼ਾਦ ਕਰਵਾਇਆ ਸੀ, ਇਸੇ ਲਈ ਗੋਥਰਾ ਨੇ ਨੂਰ ਖ਼ਾਨ ਦੀ ਮੌਤ 'ਤੇ ਦੁੱਖ ਜਤਾਇਆ ਹੈ, ਉਨ੍ਹਾਂ ਨੇ ਆਪਣੇ ਪਿਤਾ ਦੀ ਰਿਹਾਈ ਦੀ ਗੱਲ ਕਰਦੇ ਹੋਏ ਲਿਖਿਆ, ਨੂਰ ਖ਼ਾਨ ਨੇ ਖ਼ਤਰਾ ਮੋਲ ਲੈਕੇ ਦਹਿਸ਼ਤਗਰਦਾਂ ਨਾਲ ਗ਼ਲ ਕੀਤੀ ਜਿੰਨਾਂ ਨੇ ਉਸ ਦੇ ਪਿਤਾ ਨੂੰ ਅਗਵਾ ਕੀਤਾ ਸੀ, ਅੱਧੀ ਰਾਤ ਨੂੰ ਮੇਰੇ ਪਿਤਾ ਨੂੰ ਸੁਰੱਖਿਅਤ ਵਾਪਸ ਲੈ ਆਇਆ 

ਮੈਨੂੰ ਸਲਾਹ ਵੀ ਦਿੰਦਾ ਸੀ ਨੂਰ ਖ਼ਾਨ

ਬ੍ਰਿਗੇਡੀਅਰ ਨੇ ਲਿਖਿਆ ਕੀ ਨੂਰ ਖ਼ਾਨ ਨੇ ਕਦੇ ਵੀ ਮੈਨੂੰ ਮਦਦ ਲਈ ਨਹੀਂ ਆਖਿਆ, ਸਿਰਫ਼ ਇੱਕ ਵਾਰ ਨੂੰ ਛੱਡ ਕੇ ਜਦੋਂ ਉਸ ਦਾ ਪੋਤਰਾ ਸੜ ਗਿਆ ਸੀ, ਉਸ ਵੇਲੇ ਮੈਡੀਕਲ ਹੈਲਪ ਮੰਗੀ ਸੀ, ਬ੍ਰਿਗੇਡੀਅਰ ਨੇ ਲਿਖਿਆ ਸਾਡੇ ਨਜ਼ਰੀਏ ਵੱਖ ਹੋ ਸਕਦੇ ਨੇ, ਪਰ ਅਸੀਂ ਚੰਗੇ ਦੋਸਤ ਸੀ, ਅਸੀਂ ਇੱਕ ਦੂਜੇ ਨਾਲ ਗੱਲ ਕਰਦੇ ਸੀ, ਹਾਲਾਂਕਿ ਉਹ ਮੇਰੇ ਤੋਂ ਵਧ ਉਮਰ ਦਾ ਸੀ, ਉਹ ਮੈਨੂੰ ਕਈ ਵਾਰ ਸਲਾਹ ਦਿੰਦਾ ਸੀ ਜਿਵੇਂ ਫ਼ੌਜ ਨੂੰ ਅਜਿਹੀ ਚੀਜ਼ ਨਹੀਂ ਕਰਨੀ ਚਾਹੀਦੀ ਹੈ

ਪੈਸੇ ਲੈਣ ਤੋਂ ਸਾਫ਼ ਇਨਕਾਰ 

ਇੱਕ ਖ਼ਬਰ ਦੇ ਮੁਤਾਬਿਕ ਬ੍ਰਿਗੇਡੀਅਰ ਦੇ ਪਿਤਾ  ਨੇ ਰਿਹਾਈ ਦੇ ਬਾਅਦ ਨੂਰ ਖ਼ਾਨ ਨੂੰ ਆਪਣੇ ਦਫ਼ਤਰ ਵਿੱਚ ਬੁਲਾਇਆ ਸੀ ਅਤੇ ਮਦਦ ਦੇ ਲਈ ਪੈਸੇ ਦੀ ਪੇਸ਼ਕਸ਼ ਕੀਤੀ ਸੀ ਪਰ ਨੂਰ ਨੇ ਪੈਸੇ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ 

 

 

Trending news