ਖ਼ਾਲਿਸਤਾਨ ਹਿਮਾਇਤੀ ਪਰਮਜੀਤ ਸਿੰਘ ਪੰਮਾ ਦੇ ਮਾਂ-ਪਿਓ ਤੋਂ NIA ਨੇ ਕੀਤੀ ਪੁੱਛਗਿੱਛ,ਇਹ ਦਸਤਾਵੇਜ਼ ਕੀਤੇ ਜ਼ਬਤ

ਐਨਆਈਏ ਨੇ ਖ਼ਾਲਿਸਤਾਨ ਸਮਰਥਕ ਪਰਮਜੀਤ ਸਿੰਘ ਪੰਮਾ ਦੇ ਘਰ ਜਾ ਕੇ ਕੀਤੀ ਪੁੱਛ ਪੜਤਾਲ

 ਖ਼ਾਲਿਸਤਾਨ ਹਿਮਾਇਤੀ ਪਰਮਜੀਤ ਸਿੰਘ ਪੰਮਾ ਦੇ ਮਾਂ-ਪਿਓ ਤੋਂ NIA ਨੇ ਕੀਤੀ ਪੁੱਛਗਿੱਛ,ਇਹ ਦਸਤਾਵੇਜ਼ ਕੀਤੇ ਜ਼ਬਤ
ਐਨਆਈਏ ਨੇ ਖ਼ਾਲਿਸਤਾਨ ਸਮਰਥਕ ਪਰਮਜੀਤ ਸਿੰਘ ਪੰਮਾ ਦੇ ਘਰ ਜਾ ਕੇ ਕੀਤੀ ਪੁੱਛ ਪੜਤਾਲ

ਨਿਤਿਕਾ ਮਹੇਸ਼ਵਰੀ/ਮੁਹਾਲੀ :  ਸਿੱਖ ਫ਼ਾਰ ਜਸਟਿਸ ਵੱਲੋਂ 2020 ਰੈਫ਼ਰੈਂਡਮ ਨੂੰ ਲੈਕੇ ਆਪਣੀ ਗਤਿਵਿਦਿਆਂ ਪੰਜਾਬ ਅਤੇ ਗੁਆਂਢੀ ਸੂਬਿਆਂ ਵਿੱਚ ਕਾਫ਼ੀ ਵਧਾ ਦਿੱਤੀਆਂ ਗਈਆਂ ਨੇ ਜਿਸ ਨੂੰ ਵੇਖ ਦੇ ਹੋਏ ਪੰਜਾਬ ਸਰਕਾਰ ਦੇ ਨਾਲ Nia ਨੇ ਹੁਣ ਇਸ ਮਾਮਲੇ ਵਿੱਚ ਜਾਂਚ ਤੇਜ਼ ਕਰ ਦਿੱਤੀ ਹੈ, ਮੁਹਾਲੀ ਤੋਂ ਸਿੱਖ ਫ਼ਾਰ ਜਸਟਿਸ ਦੇ ਮੈਂਬਰ ਪਰਗਟ ਦੀ ਜਾਂਚ ਪੰਜਾਬ ਪੁਲਿਸ ਨੇ NIA ਨੂੰ ਸੌਂਪਣ ਦਿੱਤੀ ਸੀ ਹੁਣ NIA ਵੱਲੋਂ  ਲੰਡਨ ਵਿੱਚ ਰਹਿ ਰਹੇ ਖ਼ਾਲਿਸਤਾਨ ਹਿਮਾਇਤੀ ਪਰਮਜੀਤ ਸਿੰਘ ਪੰਮਾ ਦੇ ਫ਼ੇਜ਼ 3 ਬੀ 2  ਵਿਚਲੇ ਘਰ ਪਹੁੰਚ ਕੇ ਮਾਂ-ਬਾਪ ਕੋਲੋਂ ਪੁੱਛ ਗਿੱਛ ਕੀਤੀ ਗਈ

ਇਹ ਦਸਤਾਵੇਜ਼ NIA ਨਾਲ ਲੈਕੇ ਗਈ 

ਜਾਣਕਾਰੀ ਮੁਤਾਬਿਕ ਸਵੇਰ ਵੇਲੇ ਦਿੱਲੀ ਤੋਂ NIA ਦੇ ਲਗਭਗ 12 ਅਧਿਕਾਰੀ ਸਥਾਨਕ ਪੁਲੀਸ ਦੇ ਨਾਲ ਫੇਜ਼ 3 ਬੀ 2 ਵਿੱਚ ਪੰਮੇ ਦੇ ਘਰ ਪਹੁੰਚੇ, ਪੰਮੇ ਦੀ ਮਾਤਾ ਰਤਨ ਕੌਰ ਅਤੇ ਪਿਤਾ ਅਮਰੀਕ ਸਿੰਘ ਨੇ ਦੱਸਿਆ ਕਿ NIA ਟੀਮ ਸਵੇਰੇ ਤਕਰੀਬਨ ਸਾਢੇ 10 ਵਜੇ ਆਈ ਅਤੇ  ਸ਼ਾਮ 4 ਵਜੇ ਤੱਕ ਉਨ੍ਹਾਂ ਦੇ ਘਰ ਰਹਿ ਕੇ ਫਰੋਲਾ ਫਰੋਲੀ ਕਰਦੀ ਰਹੀ, ਉਨ੍ਹਾਂ ਦੱਸਿਆ ਕਿ NIA ਦੇ ਅਧਿਕਾਰੀਆਂ ਨੇ ਸਾਰੇ ਘਰ ਦੀ ਬਰੀਕੀ ਨਾਲ ਛਾਣਬੀਣ ਕੀਤੀ ਅਤੇ ਉਨ੍ਹਾਂ ਦੇ ਬੈਂਕ ਖਾਤੇ ਅਤੇ FD ਖ਼ਾਤੇ ਵੀ ਨੋਟ ਕਰ ਕੇ ਲੈ ਗਏ,

ਪਰਮਜੀਤ ਸਿੰਘ ਪੰਮਾ ਦੇ ਪਰਿਵਾਰ ਬਾਰੇ ਜਾਣਕਾਰੀ

ਪਰਮਜੀਤ ਸਿੰਘ ਪੰਮਾ ਦੀ ਮਾਂ  ਰਤਨ ਕੌਰ ਮੁਤਾਬਿਕ ਕਿ ਉਹ 2015 ਵਿੱਚ ਪੰਮੇ ਨੂੰ ਪੁਰਤਗਾਲ ਜੇਲ੍ਹ ਵਿੱਚ ਮਿਲ ਕੇ ਆਏ ਸਨ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਉਸ ਨਾਲ ਕੋਈ ਗੱਲਬਾਤ ਨਹੀਂ ਹੋਈ,  ਪੰਮਾ ਦੇ ਤਿੰਨ ਹੋਰ ਭੈਣ ਭਰਾ ਨੇ,ਮਾਂ ਮੁਤਾਬਿਕ ਇੱਕ ਪੁੱਤਰ ਪਰਮਿੰਦਰ ਸਿੰਘ ਰਾਜਾ ਨੂੰ ਸਾਲ 1991 ਵਿੱਚ ਪੁਲੀਸ  ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ  ਤੇ ਪਰਮਜੀਤ ਪੰਮੇ ਨੂੰ 1991 ਵਿੱਚ ਗ੍ਰਿਫਤਾਰ ਕਰਕੇ ਉਸ 'ਤੇ  ਰਿਵਾਲਵਰ ਦਾ  ਕੇਸ ਪਾ ਦਿੱਤਾ ਸੀ,ਪੰਮਾ 10 ਮਹੀਨੇ ਸੰਗਰੂਰ ਜੇਲ੍ਹ ਰਿਹਾ, ਮਾਂ ਰਤਨ ਕੌਰ ਮੁਤਾਬਿਕ  ਪੰਮਾ ਭੈਣ ਭਰਾਵਾਂ ਵਿੱਚ ਸਭ ਤੋਂ ਛੋਟਾ ਹੈ ਜੋ 1999 ਵਿਚ ਵਿਦੇਸ਼ ਚਲਾ ਗਿਆ ਸੀ ਜੋ ਇਸ ਸਮੇਂ ਇੰਗਲੈਂਡ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ

ਪੰਮਾ ਦੀ ਹਵਾਲਗੀ ਤੋਂ ਪੁਰਤਗਾਲ ਕੋਰਟ ਦਾ ਇਨਕਾਰ 

ਰਾਸ਼ਟਰੀ ਸਿੱਖ ਸੰਗਤ ਦੇ ਸਾਬਕਾ ਪ੍ਰਧਾਨ ਰੁਲਦਾ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਨਾਮਜ਼ਦ ਪਰਮਜੀਤ ਸਿੰਘ ਪੰਮਾ ਨੂੰ ਭਾਰਤ ਹਵਾਲੇ ਕਰਨ ਤੋਂ ਪੁਰਤਗਾਲ ਕੋਰਟ ਨੇ ਇਨਕਾਰ ਕਰ ਦਿੱਤਾ ਸੀ,ਪਟਿਆਲਾ ਪੁਲਿਸ ਨੇ ਇੰਟਰਪੋਲ ਦੀ ਮਦਦ ਨਾਲ ਪੰਮਾ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ, 2016 ਵਿੱਚ ਪੰਮਾ ਆਪਣੇ ਪਰਿਵਾਰ ਦੇ ਨਾਲ ਪੁਰਤਗਾਲ ਛੁੱਟਿਆ ਮਨਾਉਣ ਲਈ ਪਹੁੰਚਿਆ ਸੀ ਜਿੱਥੇ ਉਸ ਨੂੰ ਗਿਰਫ਼ਤਾਰ ਕਰ ਲਿਆ ਗਿਆ ਸੀ, ਪਰਮਜੀਤ ਸਿੰਘ ਪੰਮਾ ਖ਼ਿਲਾਫ਼ ਕਤਲ ਦੇ ਮਾਮਲੇ ਵਿੱਚ ਸਬੂਤਾਂ ਨੂੰ ਲੈਕੇ ਤਿੰਨ ਮੈਂਬਰੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਟੀਮ ਪੁਰਤਗਾਲ ਵੀ ਗਈ ਸੀ,ਪੰਮਾ1999 ਤੋਂ ਇੰਗਲੈਂਡ ਵਿੱਚ ਰਾਜਸੀ  ਸ਼ਰਨ 'ਤੇ ਰਹਿ ਰਿਹਾ ਹੈ, ਰੁਲਦਾ ਸਿੰਘ ਦਾ ਕਤਲ 2009 ਵਿੱਚ ਹੋਇਆ ਸੀ ਜਦਕਿ ਪੰਮਾ 1999 ਤੋਂ ਇੰਗਲੈਂਡ ਰਹਿ ਰਿਹਾ ਸੀ,ਸੁਣਵਾਈ ਤੋਂ ਬਾਅਦ ਪੁਰਤਗਾਲ ਅਦਾਲਤ ਨੇ ਭਾਰਤ ਨੂੰ ਪਰਮਜੀਤ ਸਿੰਘ ਪੰਮਾ ਦੀ ਹਵਾਲਗੀ ਤੋਂ ਇਨਕਾਰ ਕਰ ਦਿੱਤਾ ਸੀ, ਪੁਰਤਗਾਲ ਵਿੱਚ ਪਰਮਜੀਤ ਸਿੰਘ ਪੰਮਾ ਦਾ ਕੇਸ ਸਿੱਖ ਫ਼ਾਰ ਜਸਟਿਸ ਵੱਲੋਂ ਲੜਿਆ ਗਿਆ ਸੀ