UP ATS ਵੱਲੋਂ ਖ਼ਾਲਿਸਤਾਨ ਦਹਿਸ਼ਤਗਰਦਾਂ ਦਾ ਮਦਦਗਾਰ ਗਿਰਫ਼ਤਾਰ,ਹਥਿਆਰਾਂ ਦੀ ਕਰ ਦਾ ਸੀ ਸਪਲਾਈ
Advertisement

UP ATS ਵੱਲੋਂ ਖ਼ਾਲਿਸਤਾਨ ਦਹਿਸ਼ਤਗਰਦਾਂ ਦਾ ਮਦਦਗਾਰ ਗਿਰਫ਼ਤਾਰ,ਹਥਿਆਰਾਂ ਦੀ ਕਰ ਦਾ ਸੀ ਸਪਲਾਈ

ਜਾਵੇਦ ਨੂੰ ATS ਨੇ ਕੀਤਾ ਗਿਰਫ਼ਤਾਰ 

ਜਾਵੇਦ ਨੂੰ ATS ਨੇ ਕੀਤਾ ਗਿਰਫ਼ਤਾਰ

ਹਾਪੁਰ :   ਉੱਤਰ ਪ੍ਰਦੇਸ਼ ਦੀ ATS ਯਾਨੀ ਐਂਟੀ ਟੈਰੀਰਿਸਟ ਸਕਵੇਡ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ, ATS ਨੇ ਖ਼ਾਲਿਸਤਾਨ ਦਹਿਸ਼ਤਗਰਦਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਇੱਕ ਸ਼ਖ਼ਸ ਨੂੰ  ਗਿਰਫ਼ਤਾਰ ਹੈ,ਐਡੀਸ਼ਨਲ ਡਾਇਰੈਕਟਰ ਜਨਰਲ ATS ਧਰੁਵ ਕਾਂਤ ਠਾਕੁਰ ਨੇ ਦੱਸਿਆ ਕਿ UP ATS ਨੇ ਜਾਵੇਦ ਨਾਂ ਦੇ ਸ਼ਖ਼ਸ ਨੂੰ ਹਾਪੁਰ  ਤੋਂ ਗਿਰਫ਼ਤਾਰ ਕੀਤਾ ਹੈ, ਜਾਵੇਦ  ਮੇਰਠ ਦੇ ਕਿਠੋਰ ਦਾ ਰਹਿਣ ਵਾਲਾ ਹੈ, ਯੂਪੀ ATS ਮੁਤਾਬਿਕ ਜਾਵੇਦ ਅੰਮ੍ਰਿਤਸਰ ਵਿੱਚ ਅਪਰਾਧਿਆਂ ਨੂੰ ਹਥਿਆਰਾਂ ਦੀ ਸਪਲਾਈ ਕਰਦਾ ਸੀ, ਉੱਤਰ ਪ੍ਰਦੇਸ਼ ਦੇ ADG ATS ਨੇ ਦੱਸਿਆ ਕਿ ਜਾਵੇਦ ਨੂੰ ਅੰਮ੍ਰਿਤਸਰ ਦੀ ਸਪੈਸ਼ਲ ਸੈੱਲ ਦੇ ਇਨਪੁਤ ਤੋਂ ਬਾਅਦ ਗਿਰਫ਼ਤਾਰ ਕੀਤਾ ਗਿਆ ਹੈ, ATS ਮੁਤਾਬਿਕ ਪੱਛਮੀ ਉੱਤਰ ਪ੍ਰਦੇਸ਼ ਤੋਂ ਕਈ ਖ਼ਾਲਿਸਤਾਨ ਦੇ ਹਿਮਾਇਤੀਆਂ ਨੂੰ ਗਿਰਫ਼ਤਾਰ ਕੀਤਾ ਜਾ ਚੁੱਕਿਆ ਹੈ, ਪੰਜਾਬ ਪੁਲਿਸ ਜਾਵੇਦ ਦੀ ਪਿਛਲੇ ਕੁੱਝ ਸਮੇਂ ਤੋਂ ਤਲਾਸ਼ ਕਰ ਰਹੀ ਸੀ, ਯੂਪੀ ATS ਹੁਣ ਜਾਵੇਦ ਨੂੰ ਪੁੱਛ-ਗਿੱਛ ਦੇ ਲਈ ਪੰਜਾਬ ਪੁਲਿਸ ਦੇ ਹਵਾਲੇ  ਕਰੇਗੀ

ਇਸ ਤੋਂ ਪਹਿਲਾਂ ਵੀ ਫੜਿਆ ਗਿਆ ਦਹਿਸ਼ਤਗਰਦ

ਯੂਪੀ ATS ਮੁਤਾਬਿਕ ਇਸ ਤੋਂ ਪਹਿਲਾਂ ਮਈ ਮਹੀਨੇ ਦੇ ਅੰਦਰ ਪੰਜਾਬ ਪੁਲਿਸ ਦੇ ਸਪੈਸ਼ਲ ਆਪਰੇਸ਼ਨ ਗਰੁੱਪ ਅਤੇ ਉੱਤਰ ਪ੍ਰਦੇਸ਼ ATS ਵੱਲੋਂ ਤੀਰਥ ਸਿੰਘ ਨਾ ਦੇ ਸ਼ਖ਼ਸ ਨੂੰ ਗਿਰਫ਼ਤਾਰ ਕੀਤਾ ਗਿਆ ਸੀ, ਤੀਰਥ ਸਿੰਘ ਨੂੰ ਖ਼ਾਲਿਸਤਾਨੀ ਜਥੇਬੰਦੀਆਂ ਨਾਲ ਜੁੜੇ ਹੋਣ 'ਤੇ ਗਿਰਫ਼ਤਾਰ ਕੀਤਾ ਗਿਆ ਸੀ, ਉਸ ਦੀ ਗਿਰਫ਼ਤਾਰੀ ਵੀ ਮੇਰਠ ਦੇ ਥਾਪਰ ਨਗਰ ਤੋਂ ਹੋਈ ਸੀ  

 

 

Trending news