ਨਸ਼ੇੜੀ ਪੁੱਤ ਨੇ ਨਸ਼ੇ ਲਈ ਪਿਓ ਮਾਰਿਆ

ਦਿਹਾੜੀ ਕਰ ਕੇ ਆਏ ਪਿਓ ਨੇ ਪੈਸਿਆਂ ਤੋਂ ਇਨਕਾਰ ਕੀਤਾ ਤਾਂ ਉਤਾਰ ਦਿੱਤਾ ਮੌਤ ਦੇ ਘਾਟ  

ਨਸ਼ੇੜੀ ਪੁੱਤ ਨੇ ਨਸ਼ੇ ਲਈ ਪਿਓ ਮਾਰਿਆ
ਨਸ਼ੇੜੀ ਪੁੱਤ ਨੇ ਨਸ਼ੇ ਲਈ ਪਿਓ ਮਾਰਿਆ

ਖਰੜ : (DRUG)ਨਸ਼ਾ ਪੰਜਾਬ ਨੂੰ ਖਾ ਰਿਹਾ ਜਾਂ ਪੰਜਾਬ ਨਸ਼ੇ ਨੂੰ ਇਸ ਦਾ ਜਵਾਬ ਤਰਬੂਜ ਤੇ ਛੁਰੀ ਵਾਲੀ ਉਦਹਾਰਨ ਹੈ ਕਿਉਂ ਕਿ ਨੁਕਸਾਨ ਤਰਬੂਜ ਦਾ ਹੀ ਹੈ ਭਲੇ ਕੋਈ ਕਿਸੇ 'ਤੇ ਡਿੱਗੇ। ਗੱਲ ਸਾਫ਼ ਤੇ ਸਪਸ਼ਟ ਹੈ ਨੁਕਸਾਨ ਨੌਜਵਾਨੀ ਦਾ ਹੋ ਰਿਹਾ, ਨਸਲਾਂ ਦਾ ਹੋ ਰਿਹਾ ਹੈ,ਨਸ਼ੇ ਨੇ ਹਰ ਰਿਸ਼ਤੇ ਭੁੱਲਾ,ਖ਼ੂਨ ਨੂੰ ਪਾਣੀ ਕਰ ਦਿੱਤਾ ਹੈ,ਰਿਸ਼ਤਿਆਂ ਨੂੰ ਬੇਮਾਨੀ ਕਰਨ ਵਾਲਾ ਨਸ਼ੇ ਦਾ ਇੱਕ ਅਜਿਹਾ ਮਾਮਲਾ ਖਰੜ ਤੋਂ ਸਾਹਮਣੇ ਆਇਆ ਹੈ ਕਿ ਜਿਸ ਨੇ ਨੇ ਵੀ ਇਸ ਨੂੰ ਸੁਣਿਆ ਉਹ ਹੈਰਾਨ ਹੋ ਗਿਆ ਹੈ  

ਨਸ਼ੇ ਨੇ ਕਿਵੇਂ ਪਿਓ-ਪੁੱਤ ਦੇ ਰਿਸ਼ਤੇ ਨੂੰ ਕੀਤਾ ਤਾਰ-ਤਾਰ

ਖਰੜ ਪੁਲਿਸ ਸਟੇਸ਼ਨ ਦੇ ਵਾਰਡ ਨੰਬਰ 2 ਤੋਂ ਖ਼ਬਰ ਹੈ, ਪੁੱਤ ਨੇ ਰਿਸ਼ਤੇ ਦੀ ਕੋਈ ਪੱਤ ਨਾ ਰੱਖਦਿਆਂ ਪਿਓ ਨੂੰ ਇਸ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਕਿ ਉਸਨੇ ਨਸ਼ੇ ਲਈ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜ਼ਿੰਦਗੀ ਤੋਂ ਰੁਖ਼ਸਤ ਹੋ ਗਿਆ ਹੰਸਰਾਜ ਹੀ ਦਿਹਾੜੀ-ਦੱਪਾ ਕਰਕੇ ਪਰਿਵਾਰ ਦਾ ਤੋਰੀ-ਫੁਲਕਾ ਚਲਾਉਂਦਾ ਸੀ। ਹੰਸਰਾਜ ਨੂੰ ਉਮੀਦ ਸੀ ਕਿ ਉਸਦੇ 2 ਹੰਸਾਂ ਦੇ ਜੋੜੇ ਉਸਦੇ ਬੁਢਾਪੇ ਦਾ ਸਹਾਰਾ ਬਣਨਗੇ ਪਰ ਇਉਂ ਨਾ ਹੋ ਕੇ ਹੰਸ ਨਾਗ ਬਣਕੇ ਨਸ਼ੇ 'ਚ ਪਿਓ ਨੂੰ ਹੀ ਨਿਗਲ ਗਿਆ

ਪੁਲਿਸ ਵੱਲੋਂ ਕਾਰਵਾਹੀ 

ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਹੈ, ਮੁਲਜ਼ਮ ਪੁੱਤ ਨੂੰ ਪੁਲਿਸ ਨੇ ਮੌਕੇ ਤੋਂ ਕਾਬੂ ਕਰ ਡੀ.ਐੱਨ.ਏ ਕਰਵਾਉਣ ਦੀ ਕਾਰਵਾਈ ਆਰੰਭ ਦਿੱਤੀ ਹੈ, ਜਿਹਨਾਂ ਦੇ ਮੋਢਿਆਂ 'ਤੇ ਭਵਿੱਖ ਦੀ ਭਾਰੀ ਜ਼ਿੰਮੇਵਾਰੀ ਟਿਕੀ ਹੈ, ਜਿਹਨਾਂ ਪੰਜਾਬ ਦੀ ਤਸਵੀਰ ਬਣਾਉਣੀ ਹੈ, ਜਿਹਨਾਂ ਇਤਿਹਾਸ ਸਿਰਜਣੇ ਹਨ ਪਰ ਸਵਾਲ ਇਹ ਹੈ ਕਿ ਉਸ ਮਿੱਟੀ ਦੇ ਜਾਏ ਕਿਹੋ ਜਿਹੀ ਤਸਵੀਰ ਬਣਾਉਣਗੇ ਜਾਂ ਭਵਿੱਖ ਸਿਰਜਣਗੇ ਜਿਹਨਾਂ ਦੇ ਗਰਭ ਅੰਦਰ ਜ਼ਹਿਰ ਘੋਲ ਦਿੱਤੀਆਂ ਗਈਆਂ ਹੋਣ ਕੁੱਖਾਂ ਤੇ ਧਰਤ ਬੰਜਰ ਕਰ ਦਿੱਤੇ ਹੋਣ, ਜਿਹਨਾਂ ਦੇ ਪੁਰਖੇ ਮੈਦਾਨੀ ਗਰਜੇ ਹੋਣ, ਧੀਆਂ ਭੈਣਾਂ ਦੀ ਆਬਰੂ ਲਈ ਜ਼ੁਲਮ ਦੀ ਹਨੇਰੀ ਅੱਗੇ ਕੰਧ ਬਣ ਖੜ ਗਏ ਹੋਣ, ਜੋ ਹਰ ਹੀਲੇ ਜ਼ੁਲਮ ਦਾ ਸਿਰ ਨੀਵਾਂ ਕਰਨ ਜਾਣ ਦੇ ਹੋਣ, ਅਫ਼ਸੋਸ ਅੱਜ ਉਹ ਆਪਣੇ ਮੋਢਿਆਂ 'ਤੇ ਆਪਣੇ ਸਿਰ ਚੁੱਕਣ ਦੇ ਸਮਰੱਥ ਨਹੀਂ । ਕੋਈ ਸ਼ਮਸ਼ਾਨ 'ਚ ਪਿਆ ਮਿਲਦਾ, ਕੋਈ ਨਾਲੀ 'ਚ ਡਿੱਗਿਆ ਤੇ ਕੋਈ ਸਮੇਂ ਦੀ ਝੁੱਲੀ ਹਨੇਰੀ ਕਾਰਨ ਆਲੀਸ਼ਾਨ ਇਮਾਰਤਾਂ ਦੇ ਖੰਡਰਾਂ ਵਿੱਚੋਂ। ਸਿਤਮਜ਼ਰੀਫ਼ੀ ਵੇਖੋ ਸਾਡੇ ਆਪਣੇ ਹੀ ਸਾਡਿਆਂ ਨੂੰ ਚਾਰ ਛਿੱਲੜਾਂ ਪਿੱਛੇ ਜ਼ਹਿਰਾਂ ਵੇਚ ਰਹੇ ਹਨ। ਨਸ਼ੇ 'ਚ ਧੁੱਤ ਮਾਵਾਂ ਦੀ ਗੁੱਤਾਂ ਫੜ੍ਹ ਰਹੇ ਨੇ ਤੇ ਪਿਓ ਦੀ ਦਾੜ੍ਹੀ ਅਤੇ ਪੁੱਤਾਂ ਦੀ ਅਰਦਾਸਾਂ ਕਰਨ ਵਾਲੇ ਅੱਜ ਇਹਨਾਂ ਦੇ ਸਿਵੇਂ ਮਘਾਉਣ ਦੀਆਂ ਦੁਆਵਾਂ ਮੰਗ ਰਹੇ ਹਨ ।