ਪ੍ਰੇਮ ਜਾਲ 'ਚ ਫਸਾ ਕੇ ਇਹ ਔਰਤਾਂ ਕਰਦੀਆਂ ਸਨ ਇਹ ਕੰਮ, ਚੜ੍ਹੀਆਂ ਪੁਲਿਸ ਅੜਿੱਕੇ

ਪੁਲਿਸ ਮੁਤਾਬਿਕ ਕਾਬੂ ਕੀਤੇ ਵਿਅਕਤੀਆਂ ਨੂੰ ਅਦਾਲਤ ਪੇਸ਼ ਕਰ ਰਿਮਾਂਡ ਹਾਸਿਲ ਕਰ ਲਿਆ ਗਿਆ ਹੈ। 

ਪ੍ਰੇਮ ਜਾਲ 'ਚ ਫਸਾ ਕੇ ਇਹ ਔਰਤਾਂ ਕਰਦੀਆਂ ਸਨ ਇਹ ਕੰਮ, ਚੜ੍ਹੀਆਂ ਪੁਲਿਸ ਅੜਿੱਕੇ
ਪ੍ਰੇਮ ਜਾਲ 'ਚ ਫਸਾ ਕੇ ਇਹ ਔਰਤਾਂ ਕਰਦੀਆਂ ਸਨ ਇਹ ਕੰਮ, ਚੜ੍ਹੀਆਂ ਪੁਲਿਸ ਅੜਿੱਕੇ

ਦੇਵਾਨੰਦ ਸ਼ਰਮਾ/ਫਰੀਦਕੋਟ: ਫਰੀਦਕੋਟ ਪੁਲਿਸ ਨੇ ਕੋਟਕਪੂਰਾ ਸ਼ਹਿਰ 'ਚ 1 ਵਿਅਕਤੀ ਅਤੇ 2 ਔਰਤਾਂ ਨੂੰ ਝੂਠੇ ਪਿਆਰ 'ਚ ਵਰਗਲਾਉਣ ਅਤੇ ਉਹਨਾਂ ਨੂੰ ਬਲੈਕਮੇਲ ਕਰ 13 ਹਜ਼ਾਰ ਰੁਪਏ ਠੱਗਣ ਅਤੇ 25 ਹਜ਼ਾਰ ਰੁਪਏ ਦੀ ਮੰਗਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਹਾਲਾਕਿ ਇਹਨਾਂ ਦਾ ਇੱਕ ਹੋਰ ਸਾਥੀ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਬਲੈਕਮੇਲ ਕਰਨ ਦੇ ਇਲਜ਼ਾਮ ਤਹਿਤ ਚਾਰਾਂ ਖਿਲਾਫ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਿਕ ਕਾਬੂ ਕੀਤੇ ਵਿਅਕਤੀਆਂ ਨੂੰ ਅਦਾਲਤ ਪੇਸ਼ ਕਰ ਰਿਮਾਂਡ ਹਾਸਿਲ ਕਰ ਲਿਆ ਗਿਆ ਹੈ। 

ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਨੇ ਕਿਹਾ ਕਿ ਉਹਨਾਂ ਦੇ ਕੋਲ ਕੋਟਕਪੂਰਾ ਦੇ ਪਿੰਡ ਚੱਕ ਭਾਗ ਸਿੰਘ ਵਾਲਾ ਨਿਵਾਸੀ ਸੁਖਦੇਵ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਦੁੱਧ ਵੇਚਣ ਦਾ ਕੰਮ ਕਰਦਾ ਹੈ ਅਤੇ ਪ੍ਰੇਮ ਨਗਰ 'ਚ ਡਾਕਖਾਨੇ ਵਾਲੀ ਗਲੀ 'ਚ ਮਨਪ੍ਰੀਤ ਕੌਰ ਦੇ ਘਰ ਕਈ ਸਮੇਂ ਤੋਂ ਦੁੱਧ ਵੇਚਦਾ ਹੈ। 

ਪਿਛਲੇ ਦਿਨੀਂ ਮਨਪ੍ਰੀਤ ਕੌਰ ਨੇ ਉਸ ਨੂੰ ਕਿਹਾ ਕਿ ਉਹਨਾਂ ਦੀ ਇੱਕ ਹੋਰ ਸਹੇਲੀ ਨਣੇ ਘਰ 'ਚ ਦੁੱਧ ਲਗਵਾਉਣਾ ਹੈ ਤੇ ਉਸ ਨੂੰ ਉਸਦੇ ਘਰ ਲੈ ਗਈ। ਜਿਸ ਤੋਂ ਬਾਅਦ ਉਸ ਦਾ ਪਤੀ ਵੀ ਘਰ ਆ ਗਿਆ ਤੇ ਉਸ ਨਾਲ ਲੜਾਈ ਕਰਨ ਲੱਗਾ ਤੇ ਉਸ ਦੀ ਜੇਬ੍ਹ ਵਿੱਚੋਂ 13 ਹਜ਼ਾਰ ਕੱਢ ਲਏ ਤੇ ਉਸ ਨੂੰ ਡਰਾਉਣ ਧਮਕਾਉਣ ਲੱਗੇ। ਫਿਲਹਾਲ ਪੁਲਿਸ ਨੇ ਸਾਰਿਆਂ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। 

Watch Live Tv-