VIDEO : ਲੱਖਾ ਸਿਧਾਣਾ ਬਠਿੰਡਾ ਰੈਲੀ 'ਚ ਮੌਜੂਦ,ਕਿਸੇ ਵੇਲੇ ਵੀ ਦਿੱਲੀ ਪੁਲਿਸ ਕਰ ਸਕਦੀ ਹੈ ਗਿਰਫ਼ਤਾਰ

 ਬਠਿੰਡਾ ਵਿੱਚ ਲੱਖਾ ਸਿਧਾਣਾ ਨੇ ਖੇਤੀ ਕਾਨੂੰਨ ਨੂੰ ਲੈਕੇ ਸੱਦੀ ਸੀ ਰੈਲੀ 

VIDEO : ਲੱਖਾ ਸਿਧਾਣਾ ਬਠਿੰਡਾ ਰੈਲੀ 'ਚ ਮੌਜੂਦ,ਕਿਸੇ ਵੇਲੇ ਵੀ ਦਿੱਲੀ ਪੁਲਿਸ ਕਰ ਸਕਦੀ ਹੈ ਗਿਰਫ਼ਤਾਰ
ਬਠਿੰਡਾ ਵਿੱਚ ਲੱਖਾ ਸਿਧਾਣਾ ਨੇ ਖੇਤੀ ਕਾਨੂੰਨ ਨੂੰ ਲੈਕੇ ਸੱਦੀ ਸੀ ਰੈਲੀ

ਬਠਿੰਡਾ/ਗੋਬਿੰਡ ਸੈਣੀ : ਲਾਲ ਕਿੱਲਾ ਹਿੰਸਾ ਦੇ ਮੁਲਜ਼ਮ ਲੱਖਾ ਸਿਧਾਣਾ ਬਠਿੰਡਾ ਰੈਲੀ ਵਿੱਚ ਪਹੁੰਚਣ ਗਿਆ ਹੈ,  ਉਸ ਨੇ 3 ਦਿਨ ਪਹਿਲਾਂ ਫੇਸਬੁੱਕ 'ਤੇ ਲਾਈਵ ਹੋਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਿੰਡ ਮਹਿਰਾਜ ਵਿੱਚ ਰੈਲੀ ਸੱਦੀ ਸੀ, ਜਿਵੇਂ ਹੀ ਲੱਖਾ ਸਿਧਾਣਾ ਨੇ ਫੇਸਬੁੱਕ 'ਤੇ ਲਾਈਵ ਹੋਕੇ ਰੈਲੀ ਦਾ ਐਲਾਨ ਕੀਤਾ ਸੀ ਉਸ ਤੋਂ ਬਾਅਦ ਦਿੱਲੀ ਪੁਲਿਸ ਬਠਿੰਡਾ ਪਹੁੰਚ ਗਈ ਸੀ, ਕਿਸੇ ਵੀ ਵਕਤ ਲੱਖਾ ਸਿਧਾਣਾ ਦੀ ਗਿਰਫ਼ਤਾਰੀ ਹੋ ਸਕਦੀ ਹੈ, ਪੰਜਾਬ ਪੁਲਿਸ ਨੇ ਕਿਹਾ ਸੀ ਜੇਕਰ ਦਿੱਲੀ ਪੁਲਿਸ ਉਸ ਤੋਂ ਸਹਿਯੋਗ ਮੰਗੇਗੀ ਤਾਂ ਉਹ ਜ਼ਰੂਰ ਦੇਣਗੇ,ਪਰ ਵੱਡਾ ਸਵਾਲ ਇਹ ਹੈ ਕਿ ਜਿਸ ਨੂੰ ਪੁਲਿਸ ਲਭ ਰਹੀ ਹੈ ਉਸ ਨੇ ਇਸ ਨੇ ਆਖਿਰ ਕਿਵੇਂ ਇੰਨੀ ਵੱਡੀ ਰੈਲੀ ਦਾ ਪ੍ਰਬੰਧ ਕੀਤਾ ਹੈ 

 

26 ਜਨਵਰੀ ਦੀ ਹਿੰਸਾ ਤੋਂ ਬਾਅਦ ਲੱਖਾ ਸਿਧਾਣਾ ਗਾਇਬ ਸੀ,ਦਿੱਲੀ ਪੁਲਿਸ ਨੇ ਉਸ ਤੇ 1 ਲੱਖ ਦਾ ਇਨਾਮ ਰੱਖਿਆ ਸੀ,ਵੀਡੀਓ ਦੇ ਜ਼ਰੀਏ ਲੱਖਾ ਸਿਧਾਣਾ ਨੇ ਅਪੀਲ ਕੀਤੀ ਸੀ ਕਿ ਕਿਸਾਨ ਅੰਦੋਲਨ ਦੀ ਕਮਾਨ ਆਪਣੇ ਹੱਥ ਲੈਣ, ਇਸ ਤੋਂ ਇਲਾਵਾ ਲੱਖਾ ਸਿਧਾਨਾ ਨੇ 23 ਫਰਵਰੀ ਨੂੰ ਬਠਿੰਡਾ ਦੇ ਮਹਿਰਾਜ ਵਿੱਚ ਪ੍ਰਬੰਧਕ ਰੈਲੀ ਵਿੱਚ ਲੋਕਾਂ ਨੂੰ ਵਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ,ਇਹ ਇਲਾਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਸ਼ਤੈਨੀ ਪਿੰਡ ਹੈ, ਉਸ ਨੇ ਕਿਹਾ ਸੀ ਕਿ ਇਸ ਵਕਤ ਨਾ ਦੀਪ ਸਿੱਧੂ ਅਹਿਮ ਨਾ ਹੀ ਲੱਖਾ ਸਿਧਾਨਾ ਸਿਰਫ਼ ਕਿਸਾਨ ਅੰਦੋਲਨ ਹੀ ਜ਼ਰੂਰੀ ਹੈ