ਲੱਖਾ ਸਿਧਾਣਾ ਦਾ ਇਹ ਸੋਸ਼ਲ ਮੀਡੀਆ Account Disable, ਹਿਮਾਇਤੀਆਂ ਨੇ ਲਗਾਏ ਇਹ ਇਲਜ਼ਾਮ
Advertisement

ਲੱਖਾ ਸਿਧਾਣਾ ਦਾ ਇਹ ਸੋਸ਼ਲ ਮੀਡੀਆ Account Disable, ਹਿਮਾਇਤੀਆਂ ਨੇ ਲਗਾਏ ਇਹ ਇਲਜ਼ਾਮ

ਭਾਰਤ ਵਿੱਚ ਲੱਖਾ ਸਿਧਾਣਾ ਦਾ Social Media Account Disable ਕਰ ਦਿੱਤਾ ਗਿਆ ਹੈ,Lakha Sidhana ਲੱਗਾਤਾਰ ਫੇਸਬੁੱਕ ਦੇ ਜ਼ਰੀਏ ਬਿਆਨ ਦੇ ਰਿਹਾ ਸੀ 

ਭਾਰਤ ਵਿੱਚ ਲੱਖਾ ਸਿਧਾਣਾ ਦਾ Social Media Account Disable ਕਰ ਦਿੱਤਾ ਗਿਆ ਹੈ,Lakha Sidhana ਲੱਗਾਤਾਰ ਫੇਸਬੁੱਕ ਦੇ ਜ਼ਰੀਏ ਬਿਆਨ ਦੇ ਰਿਹਾ ਸੀ

ਚੰਡੀਗੜ੍ਹ : ਲੱਖਾ ਸਿਧਾਣਾ ( Lakha Sidhana) ਦਾ ਸੋਸ਼ਲ ਮੀਡੀਆ ਐਕਾਉਂਟ ਭਾਰਤ ਵਿੱਚ Disable ਹੋਣ ਦੀ ਖ਼ਬਰ ਹੈ, ਉਸ ਦੇ 3 ਲੱਖ ਤੋਂ ਵਧ ਫੇਸਬੁੱਕ (Facebook) ਤੇ Followers ਸਨ,ਲੱਖਾ ਸਿਧਾਣਾ ਨੇ ਆਪਣਾ ਅਖ਼ੀਰਲਾ ਪੋਸਟ 23 ਫਰਵਰੀ ਨੂੰ ਬਠਿੰਡਾ ਵਿੱਚ ਰੈਲੀ ਤੋਂ ਬਾਅਦ ਪਾਇਆ ਸੀ, ਸਿਧਾਣਾ ਦੇ ਹਿਮਾਇਤੀਆਂ ਨੇ ਇਲਜ਼ਾਮ  ਲਗਾਇਆ ਹੈ ਐਕਾਉਂਟ ਜਾਣਬੁੱਝ ਕੇ ਬੰਦ ਕੀਤਾ ਗਿਆ ਹੈ

ਲੱਖਾ ਸਿਧਾਣਾ ਦੇ ਹਿਮਾਇਤਿਆਂ ਦਾ ਇਲਜ਼ਾਮ

ਲੱਖਾ ਸਿਧਾਣਾ ਦੇ ਹਿਮਾਇਤਿਆਂ ਦਾ ਇਲਜ਼ਾਮ ਹੈ ਕਿ ਉਸ ਦਾ ਭਾਰਤ ਵਿੱਚ ਫੇਸਬੁੱਕ ਐਕਾਉਂਟ ਬੰਦ ਕਰਵਾਇਆ ਗਿਆ ਹੈ, ਟ੍ਰਿਬਿਊਨ ਵਿੱਚ ਛਪੀ ਖ਼ਬਰ ਮੁਤਾਬਿਕ ਸਿਧਾਣਾ ਦਾ ਫੇਸਬੁੱਕ ਫੇਜ ਭਾਰਤ ਵਿੱਚ ਨਹੀਂ ਪਰ ਅਮਰੀਕਾ ਅਤੇ ਇਟਲੀ ਵਿੱਚ ਬੈਠੇ ਲੋਕ ਵੇਖ ਸਕਦੇ ਨੇ, ਇਹ ਉਹ ਹੀ ਪੇਜ ਹੈ ਜਿਸ ਤੋਂ ਲੱਖਾ ਸਿਧਾਣਾ ਪੋਸਟ ਅਪਲੋਡ ਕਰਦਾ ਸੀ, ਅਖੀਰਲੇ ਪੋਸਟ ਦੌਰਾਨ ਉਸ ਨੇ ਆਪਣੀ ਅਗਲੀ ਰਣਨੀਤੀ ਬਾਰੇ ਖ਼ੁਲਾਸਾ ਕੀਤਾ ਸੀ 

ਸਿਧਾਣਾ ਨੇ 23 ਜਨਵਰੀ ਨੂੰ ਫੇਸਬੁੱਕ 'ਤੇ ਇਹ ਜਾਣਕਾਰੀ ਦਿੱਤੀ ਸੀ 

ਲੱਖਾ ਸਿਧਾਣਾ ਨੇ ਭਰਵੇਂ ਹੁੰਘਾਰੇ ਲਈ ਪੂਰੇ ਪੰਜਾਬ ਦਾ, ਪੰਜਾਬ ਵਾਸੀਆਂ ਦਾ ਧੰਨਵਾਦ ਵੀ ਕੀਤਾ ਸੀ ਅਤੇ ਇਹ ਵੀ ਦੱਸਿਆ ਕੀ ਉਹ ਦਿੱਲੀ ਕਦੋਂ ਪਹੁੰਚੇਗਾ, ਸਿਧਾਣਾ ਨੇ ਕਿਹਾ ਕਿਸਾਨ ਆਗੂ ਪ੍ਰੋਗਰਾਮ ਦੇਣ ਅਤੇ  ਉਹ ਮੁੜ ਦਿੱਲੀ ਪਹੁੰਚੇਗਾ, ਦਿੱਲੀ ਪੁਲਿਸ ਨੂੰ ਮੂੰਹਤੋੜ ਜਵਾਬ ਦੇਣ ਦੀ ਗੱਲ ਤੱਕ ਕਹਿ ਦਿੱਤੀ। ਲੱਖਾ ਸਿਧਾਣਾ ਨੇ ਕਿਹਾ ਕਿ ਉਹ ਪੈਦਾ ਪੰਜਾਬ 'ਚ ਹੋਇਆ ਅਤੇ ਇਹ ਲੜਾਈ ਪੰਜਾਬ ਦੇ ਹੱਕਾਂ ਲਈ ਹੈ, ਇਸ ਨੂੰ ਠੰਡਾ ਨਹੀਂ ਪੈਣ ਦੇਣਾ ਚਾਹੀਦਾ। ਉਸ ਨੇ ਕਿਹਾ ਕਿ ਜੇ ਫੜਿਆ ਗਿਆ ਤਾਂ ਹੋਰ ਗੱਲ ਹੈ ਨਹੀਂ ਤਾਂ ਸਾਰਾ ਯੂਥ ਕਿਸਾਨ ਜਥੇਬੰਦੀਆਂ ਦੇ ਨਾਲ ਹੈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹੈ।

ਬਠਿੰਡਾ ਵਿੱਚ ਰੈਲੀ ਦੌਰਾਨ ਲੱਖਾ ਸਿਧਾਣਾ ਦਾ ਬਿਆਨ

  ਬਠਿੰਡਾ ਦੇ ਮਹਾਰਾਜ ਵਿੱਚ ਰੈਲੀ ਕੀਤੀ ਸੀ  ਭਾਸ਼ਣ ਦੌਰਾਨ ਉਸ ਨੇ ਕਿਹਾ ਸੀ ਜੇਕਰ ਦਿੱਲੀ ਪੁਲਿਸ ਗਿਰਫ਼ਤਾਰ ਕਰਨ ਆਈ ਤਾਂ ਨੌਜਵਾਨ ਪੁਲਿਸ ਨੂੰ ਬੰਧਕ ਬਣਾਉਣ, ਉਸ ਨੇ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਦਿੱਲੀ ਪੁਲਿਸ ਦਾ ਵਿਰੋਧ ਕਰਨ ਲਈ ਸਾਹਮਣੇ ਆਉਣ, ਸਿਰਫ਼ ਇਹਨਾਂ ਹੀ ਨਹੀਂ ਸਿਧਾਣਾ ਨੇ ਕਿਹਾ ਸੀ ਕਿ ਇਸ ਦੌਰਾਨ ਜੇਕਰ ਕਿਸੇ ਵੀ ਨੌਜਵਾਨ ਜਾਂ ਕਿਸਾਨ ਨੂੰ ਗਿਰਫ਼ਤਾਰ ਕੀਤਾ ਜਾਂਦਾ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਦੇ ਲਈ ਜ਼ਿੰਮੇਵਾਰ ਹੋਣਗੇ

 

 

 

Trending news