ਬੇਖੌਫ ਬਦਮਾਸ਼ਾਂ ਦੀ ਕਰਤੂਤ ! ਸੁੱਤੇ ਪਏ ਬਜ਼ੁਰਗ ਦਾ ਸਿਰ ਵੱਢ ਕੇ ਨਾਲ ਲੈ ਗਏ ਕਾਤਲ

ਸ਼ਹਿਰ ਦੇ ਵਿੱਚ ਅੱਜ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ। 

ਬੇਖੌਫ ਬਦਮਾਸ਼ਾਂ ਦੀ ਕਰਤੂਤ ! ਸੁੱਤੇ ਪਏ ਬਜ਼ੁਰਗ ਦਾ ਸਿਰ ਵੱਢ ਕੇ ਨਾਲ ਲੈ ਗਏ ਕਾਤਲ

ਦੇਵਾਨੰਦ ਸ਼ਰਮਾ/ਫ਼ਰੀਦਕੋਟ: ਸ਼ਹਿਰ ਦੇ ਵਿੱਚ ਅੱਜ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ। ਦਰਅਸਲ ਫ਼ਰੀਦਕੋਟ ਸ਼ਹਿਰ ਦੇ ਪਿੰਡ ਦੀਪ ਸਿੰਘ ਵਾਲਾ ਦੇ ਵਿੱਚ ਵੜ ਕੇ ਇਕ ਬਜ਼ੁਰਗ ਦਾ ਕਤਲ ਕਰਕੇ  ਕਾਤਲ ਉਸ ਦਾ ਸਿਰ ਆਪਣੇ ਨਾਲ ਲੈ ਗਏ ਪੁਲਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਚ ਲੈ ਕੇ ਅਗਿਆਤ ਕਾਤਲਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ  

ਮ੍ਰਿਤਕ ਬਜ਼ੁਰਗ ਦੀ ਪਛਾਣ ਹਰਪਾਲ ਸਿੰਘ ਸੰਧੂ ਵਜੋਂ ਹੋਈ ਹੈ, ਸ਼ਨੀਵਾਰ ਦੀ ਸਵੇਰ ਜਦ ਘਰਵਾਲੇ ਜਾਗੇ ਤਾਂ ਉਨ੍ਹਾਂ ਨੇ ਹਰਪਾਲ ਨੂੰ ਜ਼ਮੀਨ ਤੇ ਪਏ ਦੇਖਿਆ ਆਸਪਾਸ ਖੂਨ ਹੀ ਖੂਨ ਸੀ। ਅਤੇ ਉਸ ਦਾ ਸਿਰ ਗਾਇਬ ਸੀ ਇਸ ਤੋਂ ਬਾਅਦ ਪਰਿਵਾਰ ਦੇ ਵਿੱਚ ਚੀਕ ਪੁਕਾਰ ਮੱਚ ਗਈ, ਘਟਨਾਂ ਬਾਰੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੂਚਨਾ ਮਿਲਦੇ ਹੀ ਪੁਲਿਸ ਦੇ ਆਲਾ ਅਧਿਕਾਰੀ ਮੌਕੇ ਤੇ ਪਹੁੰਚ ਗਏ।  

ਡੀਐੱਸਪੀ ਸਤਿੰਦਰ ਸਿੰਘ ਦਾ ਕਹਿਣਾ ਹੈ ਕਿ
ਇਸ ਬਾਰੇ ਇਲਾਕੇ ਦੇ ਡੀਐੱਸਪੀ ਸਤਿੰਦਰ ਸਿੰਘ ਦਾ ਕਹਿਣਾ ਹੈ ਕਿ ਘਟਨਾਂ ਦੀ ਸੂਚਨਾ ਮਿਲਦੇ ਹੀ ਉਹ ਮੌਕੇ 'ਤੇ ਪਹੁੰਚੇ ਸਨ ਅਤੇ ਪਤਾ ਲੱਗਾ ਹੈ ਕਿ ਮ੍ਰਿਤਕ ਦੀ ਉਮਰ 60 ਸਾਲ ਹੈ ਅਤੇ ਉਸ ਦਾ ਬੜੀ ਬੇਦਰਦੀ ਦੇ ਨਾਲ ਕਤਲ ਕੀਤਾ ਗਿਆ ਹੈ। ਕਤਲ ਕਰਨ ਵਾਲੇ ਮੁਲਜ਼ਮ ਮ੍ਰਿਤਕ ਦਾ ਸਿਰ ਵੀ ਆਪਣੇ ਨਾਲ ਹੀ ਲੈ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਪੁਲਿਸ  ਵੱਲੋਂ ਮਾਮਲਾ ਦਰਜ ਕਰਕੇ ਜਾਂਚ ਕਰ ਰਹੀ ਹੈ  ਕਾਤਲਾਂ ਨੂੰ ਜਲਦੀ ਫੜ ਲਿਆ ਜਾਵੇਗਾ।

WATCH LIVE TV