ਇਸ ਗੈਂਗ ਨੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੂੰ ਸ਼ਰੇਆਮ ਗੋਲੀਆਂ ਮਾਰਨ ਦੀ ਲਈ ਜ਼ਿੰਮੇਵਾਰੀ,ਸਲਮਾਨ ਖ਼ਾਨ ਨੂੰ ਵੀ ਦਿੱਤੀ ਸੀ ਧਮਕੀ
Advertisement

ਇਸ ਗੈਂਗ ਨੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੂੰ ਸ਼ਰੇਆਮ ਗੋਲੀਆਂ ਮਾਰਨ ਦੀ ਲਈ ਜ਼ਿੰਮੇਵਾਰੀ,ਸਲਮਾਨ ਖ਼ਾਨ ਨੂੰ ਵੀ ਦਿੱਤੀ ਸੀ ਧਮਕੀ

ਲਾਰੰਸ ਬਿਸ਼ਨੋਈ ਗੈਂਗ ਨੇ ਫਰੀਦਕੋਟ ਵਿੱਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੂੰ ਗੋਲੀਆਂ ਨਾਲ ਮਾਰ ਕੇ  ਕਤਲ ਕਰਨ ਦੀ ਜ਼ਿੰਮੇਵਾਰੀ ਲਈ 

ਲਾਰੰਸ ਬਿਸ਼ਨੋਈ ਗੈਂਗ ਨੇ ਫਰੀਦਕੋਟ ਵਿੱਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੂੰ ਗੋਲੀਆਂ ਨਾਲ ਮਾਰ ਕੇ  ਕਤਲ ਕਰਨ ਦੀ ਜ਼ਿੰਮੇਵਾਰੀ ਲਈ

ਦੇਵਾਨੰਦ ਸ਼ਰਮਾ/ਫ਼ਰੀਦਕੋਟ : ਫ਼ਰੀਦਕੋਟ ਵਿੱਚ ਕਾਂਗਰਸ ਦੇ ਜ਼ਿਲ੍ਹਾਂ ਪ੍ਰਧਾਨ ਗੁਰਲਾਲ ਸਿੰਘ ਦਾ ਵੀਰਵਾਰ ਨੂੰ ਸ਼ਰੇਆਮ ਕਤਲ ਕਰਨ ਦੇ ਮਾਮਲੇ ਵਿੱਚ ਲਾਰੰਸ ਬਿਸ਼ਨੋਈ ਗੈਂਗ ਦਾ ਨਾਂ ਸਾਹਮਣੇ ਆਇਆ ਹੈ, ਇਸ ਗੈਂਗ ਨੇ ਫੇਸਬੁੱਕ 'ਤੇ ਪੋਸਟ ਪਾਕੇ ਇਸ ਦੀ ਜ਼ਿੰਮੇਵਾਰੀ ਲਈ ਹੈ,ਗੈਂਗ ਨੇ ਕਿਹਾ ਹੈ ਕਿ ਉਸ ਨੇ ਕੁੱਝ ਸਮੇਂ ਪਹਿਲਾਂ ਚੰਡੀਗੜ੍ਹ ਵਿੱਚ ਹੋਏ ਸੋਪੂ ਆਗੂ ਗੁਰਲਾਲ ਬਰਾੜ ਦੇ ਕਤਲ ਦਾ ਬਦਲਾ ਲਿਆ ਹੈ,ਸਿਰਫ਼ ਇੰਨਾਂ ਹੀ ਲਾਰੇਂਸ ਬਿਸ਼ਨੋਈ ਗੈਂਗ ਸਲਮਾਨ ਖ਼ਾਨ ਨੂੰ ਵੀ ਧਮਕੀ ਦੇ ਚੁੱਕਾ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਨੂੰ ਨਿਰਦੇਸ਼ ਦਿੱਤੇ ਨੇ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ

ਲਾਰੇਂਸ ਗੈਂਗ ਨੇ ਪੋਸਟ ਵਿੱਚ ਲਿਖਿਆ

ਲਾਰੇਂਸ ਗੈਂਗ ਨੇ ਫੇਸਬੁੱਕ 'ਤੇ ਲਿਖਿਆ ਫਰੀਦਕੋਟ ਵਿੱਚ ਗੁਰਲਾਲ ਦਾ ਕਤਲ ਹੋਇਆ ਹੈ ਉਸ ਦੀ ਜ਼ਿੰਮੇਵਾਰੀ ਬਿਸ਼ਨੋਈ ਗੈਂਗ ਅਤੇ ਗੋਲਡੀ ਬਰਾੜ ਲੈਂਦੇ ਨੇ, ਗੁਰਲਾਲ ਨੂੰ ਕਈ ਵਾਰ ਸਮਝਾਇਆ ਕੀ ਆਪਣੇ ਕੰਮ ਨਾਲ ਮਤਲਬ ਰੱਖ,ਸਾਡੀ ਵਿਰੋਧੀ ਪਾਰਟੀ ਨਾਲ ਮਿਲਕੇ ਸਾਡੇ ਖਿਲਾਫ਼ ਕੋਈ ਵੀ ਕੰਮ ਨਾ ਕਰੇ,ਪਰ ਕਿਸੇ ਨੂੰ ਸ਼ਬਦਾਂ ਨਾਲ ਸਮਝ ਨਹੀਂ ਆਉਂਦਾ,ਇਸ ਲਈ ਇਹ ਕਦਮ ਚੁੱਕਿਆ ਹੈ,ਸਾਡੇ ਭਾਰ ਗੁਰਲਾਲ ਦਾ ਕੋਈ ਲੈਣਾ ਦੇਣਾ ਨਹੀਂ ਪਰ ਫਿਰ ਵੀ ਉਸ ਦਾ ਕਤਲ ਹੋਇਆ,ਅੱਜ ਵੀ ਸੋਚ ਦਾ ਹਾਂ ਗੁਰਲਾਲ ਬਰਾੜ ਨੇ ਕਦੇ ਕਿਸੇ ਨੂੰ ਕੁੱਝ ਨਹੀਂ ਕਿਹਾ ਸੀ,ਜਦੋਂ ਤੱਕ ਗੁਰਲਾਲ ਭਰਾ ਦਾ ਬਦਲਾ ਪੂਰਾ ਨਹੀਂ ਹੋ ਜਾਂਦਾ ਤਾਂ ਤੱਕ ਨਾ ਜੀਵਾਂਗਾ ਨਾ ਹੀ ਜੀਉਣ ਦੇਵਾਂਗਾ'

2020 ਵਿੱਚ ਗੁਰਲਾਲ ਬਰਾੜ ਦਾ ਕਤਲ ਹੋਇਆ ਸੀ 

10 ਅਕਤੂਬਰ ਨੂੰ 2020 ਵਿੱਚ ਗੁਰਲਾਲ ਬਰਾੜ ਦਾ ਕਤਲ ਹੋਇਆ ਸੀ,ਉਹ ਇੱਕ ਮਾਲ ਦੇ ਬਾਹਰ ਗੱਡੀ ਵਿੱਚ ਬੈਠ ਕੇ ਆਪਣੇ ਦੋਸਤਾ ਦਾ ਇੰਤਜ਼ਾਰ ਕਰ ਰਿਹਾ ਸੀ, 2 ਬਾਈਕ ਸਵਾਰ ਨੇ ਤਾਬੜ ਤੋੜ ਗੋਲੀਆਂ ਚਲਾਇਆ,ਜਿਸ ਵਿੱਚ ਉਸ ਦੀ ਮੌਤ ਹੋ ਗਈ,ਉਸ ਵੇਲੇ ਫੇਸਬੁੱਕ 'ਤੇ ਪੋਸਟ ਪਾਕੇ ਦਵਿੰਦਰ ਬੰਬੀਹਾ ਨੇ ਗੁਰਲਾਲ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ

ਪੁਲਿਸ ਨੂੰ ਮਿਲੀ ਇਹ ਜਾਣਕਾਰੀ 

ਪੁਲਿਸ ਨੂੰ ਮਿਲੀ ਜਾਣਕਾਰੀ ਦੇ ਮੁਤਾਬਿਕ ਗੁਰਲਾਲ ਸਿੰਘ ਫਰੀਦਕੋਟ ਤੋਂ ਇਮੀਗਰੇਸ਼ਨ ਦੇ ਦਫ਼ਤਰ ਤੋਂ ਜਿਵੇਂ ਹੀ ਬਾਹਰ ਨਿਕਲਿਆ ਤਾਂ ਉਸ 'ਤੇ 2 ਮੋਟਰ ਸਾਈਕਲ ਨਕਾਬਪੋਸ਼ਾਂ ਗੋਲੀਆਂ ਚਲਾ ਦਿੱਤੀਆਂ, ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ 11 ਰਾਉਂਡ ਫਾਇਰਿੰਗ ਹੋਈ, ਜਿਸ ਵਿੱਚ 4 ਤੋਂ 5 ਗੋਲੀਆਂ ਗੁਰਲਾਲ ਸਿੰਘ ਨੂੰ ਲੱਗਿਆ, ਹੈਰਾਨੀ ਦੀ ਗੱਲ ਇਹ ਹੈ ਕਿ ਹਰ ਰੋਜ਼ ਵਾਰਦਾਤ ਵਾਲੀ ਥਾਂ ਤੋਂ 10 ਗੱਜ ਦੀ ਦੂਰੀ 'ਤੇ ਹੀ ਪੁਲਿਸ ਦਾ ਨਾਕਾ ਲੱਗਿਆ ਹੁੰਦਾ ਹੈ ਪਰ ਬੁੱਧਵਾਰ ਨੂੰ ਅਜਿਹਾ ਨਹੀਂ ਸੀ, ਜ਼ਾਹਿਰ ਹੈ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹਮਲਾਵਰਾਂ ਵੱਲੋਂ ਪੂਰੀ ਰੇਕੀ ਕੀਤੀ ਗਈ  ਸੀ, ਗੁਰਲਾਲ ਸਿੰਘ  ਜ਼ਿਲ੍ਹਾਂ ਪਰਿਸ਼ਦ ਦਾ ਮੈਂਬਰ ਵੀ ਹੈ  

Trending news