ਪ੍ਰੇਮੀ ਜੋੜਾ ਅਦਾਲਤ ਪਹੁੰਚਿਆ ਸੁਰੱਖਿਆ ਮੰਗਣ, ਪੰਜਾਬ ਹਰਿਆਣਾ ਹਾਈਕੋਰਟ ਨੇ ਠੋਕ ਦਿੱਤਾ ਜੁਰਮਾਨਾ,ਲਗਾਈ ਤਗੜੀ ਫਟਕਾਰ
Advertisement

ਪ੍ਰੇਮੀ ਜੋੜਾ ਅਦਾਲਤ ਪਹੁੰਚਿਆ ਸੁਰੱਖਿਆ ਮੰਗਣ, ਪੰਜਾਬ ਹਰਿਆਣਾ ਹਾਈਕੋਰਟ ਨੇ ਠੋਕ ਦਿੱਤਾ ਜੁਰਮਾਨਾ,ਲਗਾਈ ਤਗੜੀ ਫਟਕਾਰ

ਪਹਿਲੇ ਪਤੀ ਤੋਂ ਬਿਨਾਂ ਤਲਾਕ ਲਏ ਲਿਵਿੰਗ ਰਿਲੇਸ਼ਨਸ਼ਿੱਪ ਵਿੱਚ ਰਹਿ ਰਹੀ ਮਹਿਲਾ ਜਦੋਂ ਸੁਰੱਖਿਆ ਮੰਗਣ ਹਾਈਕੋਰਟ ਪਹੁੰਚੀ ਤਾਂ ਹਾਈਕੋਰਟ ਨੇ ਫ਼ਟਕਾਰ ਲਾਈ ਫਿਰ ਜੁਰਮਾਨ ਲਗਾਇਆ

ਪਹਿਲੇ ਪਤੀ ਤੋਂ ਬਿਨਾਂ ਤਲਾਕ ਲਏ ਲਿਵਿੰਗ ਰਿਲੇਸ਼ਨਸ਼ਿੱਪ ਵਿੱਚ ਰਹਿ ਰਹੀ ਮਹਿਲਾ ਜਦੋਂ ਸੁਰੱਖਿਆ ਮੰਗਣ ਹਾਈਕੋਰਟ ਪਹੁੰਚੀ ਤਾਂ ਹਾਈਕੋਰਟ ਨੇ ਫ਼ਟਕਾਰ ਲਾਈ ਫਿਰ ਜੁਰਮਾਨ ਲਗਾਇਆ

ਨਿਤਿਕਾ ਮਹੇਸ਼ਵਰੀ/ ਚੰਡੀਗੜ੍ਹ : ਪੰਜਾਬ ਹਰਿਆਣਾ ਹਾਈਕੋਰਟ ਵਿੱਚ ਅਕਸਰ ਪ੍ਰੇਮੀ ਜੋੜੇ ਸੁਰੱਖਿਆ ਮੰਗਣ ਆਉਂਦੇ ਨੇ ਪਰ ਇੱਕ ਅਜਿਹੇ ਪ੍ਰੇਮੀ ਜੋੜੇ ਦਾ ਹਾਈਕੋਰਟ ਮਾਮਲਾ ਆਇਆ ਤਾਂ  ਅਦਾਲਤ ਨੇ ਪ੍ਰੇਮੀ ਜੋੜੇ ਨੂੰ ਨਾ ਸਿਰਫ਼ ਤਗੜੀ ਫਟਕਾਰ ਲਗਾਈ ਬਲਕਿ 25 ਹਜ਼ਾਰ ਦਾ ਜੁਰਮਾਨਾ ਵੀ ਠੋਕ ਦਿੱਤਾ

ਇਹ  ਹੈ ਪੂਰਾ ਮਾਮਲਾ 

 ਦਰਅਸਲ ਵਿਆਹੁਤਾ ਸੋਨੂੰ ਆਪਣੇ ਪਤੀ ਤਿੰਨ ਬੱਚੇ ਅਤੇ ਸਹੁਰੇ ਪਰਿਵਾਰ ਨੂੰ  ਛੱਡ ਕੇ ਉਸ ਦੇ ਪ੍ਰੇਮੀ ਸੁਖਵੀਰ ਸਿੰਘ ਦੇ ਨਾਲ ਲਿਵ ਇਨ ਵਿੱਚ ਰਹਿ ਰਹੀ ਸੀ, ਜਦੋਂ ਵਿਆਹੁਤਾ ਦੇ ਪਤੀ ਗੁਰਜੀਤ ਸਿੰਘ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਸੋਨੂੰ ਅਤੇ ਉਸ ਦੇ ਪ੍ਰੇਮੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ,ਜਿਸ ਤੋਂ ਡਰਦੇ ਹੋਏ ਸੋਨੂੰ  ਅਤੇ ਉਸ ਦੇ ਪ੍ਰੇਮੀ ਨੇ ਪੰਜਾਬ ਦੇ ਮੁਖੀ ਕੋਲ ਪੱਤਰ ਲਿਖ ਕੇ ਸੁਰੱਖਿਆ ਦੀ ਮੰਗ ਕੀਤੀ ਪਰ ਪੁਲਿਸ ਵੱਲੋਂ ਉਨ੍ਹਾਂ ਨੂੰ ਮਦਦ ਨਹੀਂ ਮਿਲੀ ਜਿਸ ਤੋਂ ਬਾਅਦ ਦੋਵੇਂ ਹਾਈਕੋਰਟ ਪਹੁੰਚੇ,ਪਰ ਅਦਾਲਤ ਨੇ ਨਾ ਸਿਰਫ਼ ਫਟਕਾਰ ਲਗਾਈ ਬਲਕਿ 25 ਹਜ਼ਾਰ ਦਾ ਜੁਰਮਾਨ ਵੀ ਕੀਤਾ ਅਤੇ ਸਖ਼ਤ ਟਿੱਪਣੀ ਵੀ ਕੀਤੀ

 ਪੰਜਾਬ ਹਰਿਆਣਾ ਹਾਈਕੋਰਟ ਦੀ ਸਖ਼ਤ ਟਿੱਪਣੀ

ਜਸਟਿਸ ਮਨੋਜ ਬਜਾਜ ਨੇ ਕਿਹਾ ਕਿ ਤਲਾਕ ਦੇ ਬਿਨਾਂ ਅਜਿਹੇ ਸੰਬੰਧਾਂ ਨੂੰ ਕਾਨੂੰਨੀ ਨਹੀਂ ਮੰਨਿਆ ਜਾ ਸਕਦਾ,ਵਿਆਹ ਤੋਂ  ਬਾਅਦ ਅਜਿਹੇ ਰਿਸ਼ਤੇ ਬਣਾ ਕੇ ਲਿਵ ਇਨ ਵਿੱਚ ਆਪਣੇ ਪ੍ਰੇਮੀ ਦੇ ਨਾਲ ਰਹਿਣਾ ਕਾਨੂੰਨੀ ਅਧਿਕਾਰ ਦੀ ਦੁਰਵਰਤੋਂ ਹੈ ਇਸ ਕਰਕੇ ਉਹ ਇਸ ਅਰਜ਼ੀ ਨੂੰ  ਖਾਰਿਜ ਕਰਦੇ ਨੇ 

Trending news