ਪੰਜਾਬ ਦੇ ਇਸ Airport ਦੀਆਂ 4 ਫਲਾਇਟਾਂ ਨੂੰ ਬੰਬ ਨਾਲ ਉਡਾਨ ਦੇ ਮਾਮਲੇ ਵਿੱਚ ਵੱਡਾ ਖ਼ੁਲਾਸਾ

18 ਫਰਵਰੀ ਨੂੰ ਸ਼ਾਮ 3 ਵਜਕੇ 45 ਮਿੰਟ 'ਤੇ ਸਾਹਨੇਵਾਲ ਕਾਲ ਆਈ ਸੀ 

ਪੰਜਾਬ ਦੇ ਇਸ Airport ਦੀਆਂ 4 ਫਲਾਇਟਾਂ ਨੂੰ ਬੰਬ ਨਾਲ ਉਡਾਨ ਦੇ ਮਾਮਲੇ ਵਿੱਚ ਵੱਡਾ ਖ਼ੁਲਾਸਾ
18 ਫਰਵਰੀ ਨੂੰ ਸ਼ਾਮ 3 ਵਜਕੇ 45 ਮਿੰਟ 'ਤੇ ਸਾਹਨੇਵਾਲ ਕਾਲ ਆਈ ਸੀ

ਭਰਤ ਸ਼ਰਮਾ/ਲੁਧਿਆਣਾ :  ਪੰਜਾਬ ਦੇ ਇੱਕ ਏਅਰਪੋਰਟ 'ਤੇ 4 ਫਲਾਇਟਾਂ ਨੂੰ ਬੰਬ ਨਾਲ ਉਡਾਨ ਦੇ ਮਾਮਲੇ ਵਿੱਚ ਵੱਡਾ ਖ਼ੁਲਾਸਾ ਹੋਇਆ ਹੈ,  ਸ਼ਾਮ 3 ਵਜਕੇ 45 ਮਿੰਟ 'ਤੇ ਇੱਕ ਕਾਲ ਸਾਹਨੇਵਾਲ ਏਅਰਪੋਰਟ 'ਤੇ ਆਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਉਹ 4 ਫਲਾਇਟਾਂ ਨੂੰ ਬੰਬ ਨਾਲ ਉਡਾ ਦੇਵੇਗਾ, ਬਚਾ ਸਕਦੇ ਹੋ ਤਾਂ ਬਚਾ ਲਿਓ, ਧਮਕੀ ਦੇਣ ਵਾਲੇ ਨੇ 24 ਘੰਟੇ ਦਾ ਹਵਾਲਾਂ ਦਿੱਤਾ,  ਹੁਣ ਇਸ ਮਾਮਲੇ ਵਿੱਚ ਧਮਕੀ ਦੇਣ ਵਾਲੇ ਦਾ ਨਾਂ ਸਾਹਮਣੇ ਆ ਰਿਹਾ  ਹੈ

ਏਅਰਪੋਰਟ ਪ੍ਰਸ਼ਾਸਨ ਨੇ ਧਮਕੀ ਦੇਣ ਵਾਲੇ ਦਾ ਨਾਂ ਦੱਸਿਆ 

ਸਾਹਨੇਵਾਲ ਏਅਰਪੋਰਟ ਦੇ ਸਹਾਇਕ ਪ੍ਰਬੰਧਕ ਪਵਨ ਕੁਮਾਰ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਨੇ ਹੀ ਧਮਕੀ ਦੇਣ ਵਾਲੇ ਸ਼ਖ਼ਸ ਦਾ ਫ਼ੋਨ ਸੁਣਿਆ ਸੀ, ਜਿਸ ਸ਼ਖ਼ਸ ਨੇ ਧਮਕੀ ਦਿੱਤੀ ਸੀ ਉਸ ਨੇ ਆਪਣਾ ਨਾਂ ਨਵਦੀਪ ਉਰਫ਼ ਨਵੀਂ ਦੱਸਿਆ ਅਤੇ ਨਾਲ ਕਿਹਾ ਸੀ ਕਿ ਬਚਾ ਸਕਦੇ ਹੋ ਤਾਂ ਬਚਾ ਲਿਓ ਕਿਹਾ ਸੀ, ਪੁਲਿਸ ਨੇ ਹਾਲਾਂਕਿ ਇਸ ਨੂੰ ਫੇਕ ਧਮਕੀ ਕਰਾਰ ਦਿੱਤਾ ਹੈ, ਪਰ ਫ਼ੋਨ ਕਰਨ ਵਾਲੇ ਸ਼ਖ਼ਸ ਖਿਲਾਫ u/s 505, 506, 507 ਅਤੇ  182 IPC ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ